ਸਿਧਾਰਥ ਤੇ ਸ਼ਹਿਨਾਜ਼ ਨੂੰ ਕਰੀਬ ਲਿਆਉਣ ''ਚ ਜੁੱਟੇ ਫੈਨਜ਼

1/28/2020 8:57:36 AM

ਨਵੀਂ ਦਿੱਲੀ (ਬਿਊਰੋ) : ਰਿਐਲਿਟੀ ਟੀ. ਵੀ. ਸ਼ੋਅ 'ਬਿੱਗ ਬੌਸ 13' ਦੀ ਸਭ ਤੋਂ ਵੱਡੀ ਐਂਟਰਟੇਨਰ ਪੰਜਾਬੀ ਮਾਡਲ ਤੇ ਅਦਾਕਾਰਾ ਸ਼ਹਿਨਾਜ਼ ਕੌਰ ਗਿੱਲ ਨੇ ਬੀਤੇ ਦਿਨੀਂ ਬਿੱਗ ਬੌਸ 13 ਦੇ ਘਰ 'ਚ ਆਪਣਾ ਬਰਥਡੇ ਸੈਲੀਬ੍ਰੇਟ ਕੀਤਾ। ਅਜਿਹੇ 'ਚ ਸਿਰਧਾਥ ਸ਼ੁਕਲਾ ਤੇ ਸ਼ਹਿਨਾਜ਼ ਦੇ ਫੈਨਜ਼ ਚਾਹੁੰਦੇ ਹਨ ਕਿ ਬਿੱਗ ਬੌਸ ਕੁਝ ਅਜਿਹਾ ਕੀਤਾ ਜਾਵੇ, ਜਿਸ ਨੂੰ ਦੋਵਾਂ ਦਾ ਮੁੜ ਪੈਚਅਪ ਹੋ ਜਾਵੇ।


ਦੱਸ ਦਈਏ ਕਿ ਸ਼ੋਅ ਦੌਰਾਨ ਜਿਸ ਵੀ ਕੰਟੈਸਟੈਂਟ ਦਾ ਜਨਮਦਿਨ ਆਉਂਦਾ ਹੈ, ਉਸ ਨੂੰ ਬਿੱਗ ਬੌਸ ਹਾਊਸ 'ਚ ਧੂਮਧਾਮ ਨਾਲ ਸੈਲੀਬ੍ਰੇਟ ਕੀਤਾ ਜਾਂਦਾ ਹੈ। ਕਈ ਵਾਰ ਤਾਂ ਬਿੱਗ ਬੌਸ ਬਰਥਡੇ ਬੁਆਏ ਜਾਂ ਗਰਲ ਨੂੰ ਸਪੈਸ਼ਲ ਫੀਲ ਕਰਵਾਉਣ ਲਈ ਕੁਝ ਸਰਪ੍ਰਾਈਜ਼ ਵੀ ਦਿੰਦੇ ਹਨ। ਅਜਿਹੇ 'ਚ ਸ਼ਹਿਨਾਜ਼ ਦੇ ਫੈਨਜ਼ ਵੀ ਚਾਹੁੰਦੇ ਨੇ ਕਿ ਬਿੱਗ ਬੌਸ ਦੋਹਾਂ ਵਿਚਕਾਰ ਹੋ ਰਹੀਆਂ ਲੜਾਈਆਂ ਨੂੰ ਖਤਮ ਕਰਕੇ ਸਭ ਕੁਝ ਠੀਕ ਪਹਿਲਾਂ ਵਰਗਾ ਕਰ ਦੇਣ।


ਯੂਜ਼ਰਜ਼ ਹੈਸ਼ਟੈਗ #ਸਿਧਨਾਜ਼ ਨਾਲ ਟਵੀਟ ਕਰ ਵੱਖ-ਵੱਖ ਤਰ੍ਹਾਂ ਦੀ ਡਿਮਾਂਡ ਕਰ ਰਹੇ ਹਨ। ਕੋਈ ਦੋਵਾਂ ਦੀ ਜੋੜੀ 'ਤੇ ਆਪਣਾ ਪਿਆਰ ਲੁੱਟਾ ਰਿਹਾ ਹੈ ਤਾਂ ਕੋਈ ਸ਼ਹਿਨਾਜ਼ ਨੂੰ ਜਨਮਦਿਨ ਦੀ ਵਧਾਈ ਦੇ ਰਿਹਾ ਸੀ ਪਰ ਜ਼ਿਆਦਾਤਰ ਲੋਕ ਅਜਿਹੇ ਨੇ, ਜੋ ਸਿਡਨਾਜ਼ ਦਾ ਦੁਬਾਰਾ ਪੈਚਅਪ ਕਰਨ ਦੀ ਡਿਮਾਂਡ ਕਰ ਰਹੇ ਸਨ। ਦਰਅਸਲ, ਇਸ ਸਮੇਂ ਸਿਧਾਰਥ ਸ਼ੁਕਲਾ ਤੇ ਸ਼ਹਿਨਾਜ਼ ਕੌਰ ਗਿੱਲ ਦੀ ਦੋਸਤੀ 'ਚ ਦਰਾਰ ਆ ਗਈ ਹੈ। ਸਿਧਾਰਥ, ਸ਼ਹਿਨਾਜ਼ ਤੋਂ ਇੰਨੇ ਨਾਰਾਜ਼ ਹਨ ਕਿ ਉਨ੍ਹਾਂ ਨਾਲ ਗੱਲ ਤਕ ਨਹੀਂ ਕਰਨਾ ਚਾਹੁੰਦੇ। ਉੱਥੇ ਇਸ ਵਾਰ ਸ਼ਹਿਨਾਜ਼ ਦੇ ਤੇਵਰ ਵੀ ਗਰਮ ਹਨ।ਆਪਣੇ ਭਾਈਚਾਰੇ ਚੋ ਆਪਣੇ ਜੀਵਨਸਾਥੀ ਦੀ ਚੋਣ ਕਰੋ - ਮੁਫ਼ਤ ਰਿਜਿਸਟ੍ਰੇਸ਼ਨ ਕਰੇ

sunita

This news is Edited By sunita

Related News