ਵਿਕਾਸ ਕਾਰਨ ਹੁਣ ਸਿਧਾਰਥ ਸ਼ੁਕਲਾ ਨੂੰ ਲੱਗੇਗਾ ਵੱਡਾ ਝਟਕਾ (ਵੀਡੀਓ)

1/30/2020 4:49:31 PM

ਨਵੀਂ ਦਿੱਲੀ : ਰਿਐਲਿਟੀ ਟੀ. ਵੀ. ਸ਼ੋਅ 'ਬਿੱਗ ਬੌਸ 13' 'ਚ ਸਿਧਾਰਥ ਸ਼ੁਕਲਾ ਨੂੰ ਸਪੋਰਟ ਕਰਨ ਪਹੁੰਚੇ ਵਿਕਾਸ ਗੁਪਤਾ ਉਸ ਲਈ ਮੁਸੀਬਤ ਬਣਨ ਵਾਲੇ ਹਨ। ਵਿਕਾਸ ਗੁਪਤਾ ਦੀ ਵਜ੍ਹਾ ਕਰਕੇ ਸਿਧਾਰਥ ਸ਼ੁਕਲਾ ਦੀ ਕੈਪਟੇਂਸੀ ਗੁਆਚਣ ਵਾਲੀ ਹੈ। ਇਸ ਅਸੀਂ ਨਹੀਂ ਕਹਿ ਰਹੇ ਸਗੋਂ ਕਲਰਜ਼ ਨੇ ਆਪਣੇ ਇੰਸਟਾਗ੍ਰਾਮ 'ਤੇ ਇਕ ਪ੍ਰੋਮੋ ਸ਼ੇਅਰ ਕੀਤਾ ਹੈ, ਜਿਸ 'ਚ ਘਰ ਵਾਲੇ ਟਾਸਕ ਕਰਦੇ ਨਜ਼ਰ ਆ ਰਹੇ ਹਨ। ਵੀਡੀਓ 'ਚ ਨਜ਼ਰ ਆ ਰਿਹਾ ਹੈ ਉੱਪਰੋ ਪੈਸਿਆਂ ਦੀ ਬਾਰਿਸ਼ ਹੋ ਰਹੀ ਹੈ ਅਤੇ ਘਰ ਵਾਲਿਆਂ ਨੇ ਉਨ੍ਹਾਂ ਪੈਸਿਆਂ ਨੂੰ ਇਕੱਠੇ ਕਰਕੇ ਤਿਜ਼ੋਰੀ 'ਚ ਰੱਖਣੇ ਹੁੰਦੇ ਹਨ, ਜਿਸ ਟੀਮ ਕੋਲ ਜ਼ਿਆਦਾ ਪੈਸੇ ਹਨ ਉਹ ਜੇਤੂ ਹਨ।

 
 
 
 
 
 
 
 
 
 
 
 
 
 

@realsidharthshukla ke connection aur mastermind @lostboyjourney ne laaya game mein tedha twist! Kya Sid back out kar lenge? Dekhiye aaj raat 10:30 baje. Anytime on @voot. @vivo_india @AmlaDaburIndia @beingsalmankhan #BiggBoss13 #BiggBoss #BB13 #SalmanKhan

A post shared by Colors TV (@colorstv) on Jan 29, 2020 at 9:09pm PST


ਵੀਡੀਓ 'ਚ ਸਾਫ ਨਜ਼ਰ ਆ ਰਿਹਾ ਹੈ ਕਿ ਸ਼ਹਿਨਾਜ਼ ਦੇ ਭਰਾ ਸ਼ਹਿਬਾਜ਼ ਕੋਲ ਵਿਕਾਸ ਤੋਂ ਜ਼ਿਆਦਾ ਪੈਸੇ ਹਨ ਤੇ ਵਿਕਾਸ ਉਸ ਕੋਲੋ ਪੈਸੇ ਲੈ ਕੇ ਆਪਣੀ ਤਿਜ਼ੋਰੀ 'ਚ ਰੱਖ ਲੈਂਦਾ ਹੈ। ਵਿਕਾਸ ਨੂੰ ਇਸ ਤਰ੍ਹਾਂ ਦੇਖ ਕੇ ਦੇਵੋਲੀਨਾ ਪੂਰੀ ਤਰ੍ਹਾਂ ਭੜਕ ਜਾਂਦੀ ਹੈ। ਇਸ ਤੋਂ ਬਾਅਦ ਸਿਧਾਰਥ ਇਹ ਕਹਿੰਦੇ ਹੋਏ ਨਜ਼ਰ ਆਇਆ ਕਿ ਜੇ ਵਿਕਾਸ ਨੇ ਚੀਟਿੰਗ ਕੀਤੀ ਹੈ ਤਾਂ ਤੁਸੀਂ ਮੇਰੀ ਕੈਪਟੇਂਸੀ ਲੈ ਸਕਦੇ ਹੋ।

 
 
 
 
 
 
 
 
 
 
 
 
 
 

Captaincy task ke dauraan @badeshashehbaz ki ho gayi @parasvchhabrra ke saath ladaayi! Dekhiye aaj raat 10:30 baje. Anytime on @Voot. @Vivo_India @BeingSalmanKhan #BiggBoss13 #BiggBoss #BB13 #SalmanKhan

A post shared by Colors TV (@colorstv) on Jan 30, 2020 at 12:02am PST

ਦੱਸ ਦਈਏ ਕਿ ਸ਼ੇਫਾਲੀ ਜਰੀਵਾਲਾ ਨੇ ਮੁੜ ਬਿੱਗ ਬੌਸ ਦੇ ਘਰ 'ਚ ਐਂਟਰੀ ਕੀਤੀ ਹੈ। ਸ਼ੇਫਾਲੀ ਪਾਰਸ ਛਾਬੜਾ ਦਾ ਕਨੈਕਸ਼ਨ ਬਣ ਕੇ ਘਰ 'ਚ ਆਈ ਹੈ। ਸ਼ੇਫਾਲੀ ਨੂੰ ਦੇਖਦੇ ਹੀ ਸ਼ਹਿਨਾਜ਼ ਦੇ ਚਿਹਰੇ ਦਾ ਰੰਗ ਉੱਡ ਜਾਂਦੇ ਹਨ ਤੇ ਸਿਧਾਰਥ ਲਈ ਉਸ ਦੇ ਤੌਰ ਤਰੀਕੇ ਬਦਲ ਜਾਂਦੇ ਹਨ। ਸ਼ੇਫਾਲੀ ਨੂੰ ਘਰ 'ਚ ਦੇਖ ਕੇ ਬਾਕੀ ਘਰ ਵਾਲੇ ਕਾਫੀ ਖੁਸ਼ ਹੋ ਜਾਂਦੇ ਹਨ ਪਰ ਸ਼ਹਿਨਾਜ਼ ਉਸ ਨਾਲ ਗੱਲ ਕਰਨਾ ਤਾਂ ਦੂਰ ਮਿਲਦੀ ਤੱਕ ਵੀ ਨਹੀਂ ਹੈ। ਸ਼ਹਿਨਾਜ਼ ਕਹਿੰਦੀ ਹੈ ਕਿ ਮੈਨੂੰ ਬਿਲਕੁਲ ਵੀ ਵਧੀਆ ਨਹੀਂ ਲੱਗਾ ਕਿ ਸ਼ੇਫਾਲੀ ਘਰ 'ਚ ਵਾਪਸ ਆਈ ਹੈ। ਇਸ ਤੋਂ ਬਾਅਦ ਸ਼ੇਫਾਲੀ ਜਦੋਂ ਸਾਰੇ ਘਰ ਵਾਲਿਆਂ ਨਾਲ ਮਿਲਦੀ ਹੈ ਤਾਂ ਉਸ ਸਮੇਂ ਸ਼ਹਿਨਾਜ਼ ਬਾਹਰ ਆ ਕੇ ਬੈਠ ਜਾਂਦੀ ਹੈ। ਇਸ ਵਿਚਕਾਰ ਉਹ ਸਿਧਾਰਥ ਨੂੰ ਕਹਿੰਦੀ ਹੈ ਕਿ ਜੇ ਤੂੰ ਫਿਰ ਤੋਂ ਆਪਣੀ ਗੇਮ ਬਦਲਣੀ ਹੈ ਤਾਂ ਫਾਰਮ 'ਚ ਆਉਣਾ ਹੈ ਤਾਂ ਆਜਾ। ਸ਼ਹਿਨਾਜ਼ ਦੀ ਗੱਲ ਸੁਣ ਕੇ ਸਿਧਾਰਥ ਭੜਕ ਜਾਂਦੇ ਨੇ ਤੇ ਦੋਵਾਂ ਵਿਚਕਾਰ ਬਹੁਤ ਬਹਿਮ ਹੋ ਜਾਂਦੀ ਹੈ। ਸ਼ੇਫਾਲੀ ਨੇ ਘਰ 'ਚ ਆਉਂਦਿਆਂ ਹੀ ਆਸਿਮ ਨੂੰ ਇਸ਼ਾਰਾ ਦਿਖਾਇਆ ਕਿ ਪਰਾਗ ਤਿਆਗੀ ਉਸ ਦਾ ਇੰਤਜ਼ਾਰ ਕਰ ਰਹੇ ਹਨ। ਸ਼ੇਫਾਲੀ ਨੇ ਕਿਹਾ ਕਿ ਪਰਾਗ ਫਿਨਾਲੇ ਦੇ ਦਿਨ ਦਾ ਇੰਤਜ਼ਾਰ ਕਰ ਰਹੇ ਹਨ। ਇਸ ਨਾਲ ਹੀ ਫਿਰ ਦੋਵਾਂ ਦੇ ਵਿਚਕਾਰ ਜ਼ਬਰਦਸਤੀ ਲੜਾਈ ਹੋ ਜਾਂਦੀ ਹੈ।
 ਆਪਣੇ ਭਾਈਚਾਰੇ ਚੋ ਆਪਣੇ ਜੀਵਨਸਾਥੀ ਦੀ ਚੋਣ ਕਰੋ - ਮੁਫ਼ਤ ਰਿਜਿਸਟ੍ਰੇਸ਼ਨ ਕਰੇ

sunita

This news is Edited By sunita

Related News