ਰਸ਼ਮੀ ਨੂੰ ਲੈ ਕੇ ਬਦਲਿਆ ਅਰਹਾਨ ਦਾ ਨਜ਼ਰੀਆ, ਆਖੀ ਵੱਡੀ ਗੱਲ

1/31/2020 10:33:35 AM

ਮੁੰਬਈ (ਬਿਊਰੋ) : ਰਿਐਲਿਟੀ ਟੀ. ਵੀ. ਸ਼ੋਅ 'ਬਿੱਗ ਬੌਸ 13' ਦੇ ਘਰ 'ਚ ਰਸ਼ਮੀ ਦੇਸਾਈ ਤੇ ਅਰਹਾਨ ਖਾਨ ਦੀ ਲਵ ਸਟੋਰੀ ਕਾਫੀ ਸੁਰਖੀਆਂ 'ਚ ਰਹੀ। ਦੋਵਾਂ ਵਿਚਕਾਰ ਕਾਫੀ ਇਮੋਸ਼ਨ, ਡਰਾਮਾ ਤੇ ਟ੍ਰੈਜਡੀ ਨਜ਼ਰ ਆਈ। ਅਰਹਾਨ ਖਾਨ ਨੇ ਰਸ਼ਮੀ ਦੇਸਾਈ ਲਈ ਅਜਿਹੀਆਂ ਗੱਲਾਂ ਵੀ ਆਖ ਦਿੱਤੀਆਂ ਸਨ, ਜਿਸ ਨਾਲ ਕਾਫੀ ਹੰਗਾਮਾ ਵੀ ਹੋਇਆ ਸੀ। ਅਰਹਾਨ ਨੇ ਆਖ ਦਿੱਤਾ ਸੀ ਕਿ ਰਸ਼ਮੀ ਸੜਕ 'ਤੇ ਆ ਗਈ ਸੀ, ਦਿਵਾਲੀਆ ਹੋ ਗਈ ਸੀ। ਉੱਥੇ ਹੀ ਅਰਹਾਨ ਨੇ ਰਸ਼ਮੀ ਤੋਂ ਇਕ ਬੱਚੇ ਦਾ ਪਿਤਾ ਹੋਣ ਦੀ ਗੱਲ ਵੀ ਲੁਕਾਈ ਸੀ। ਹੁਣ ਜਦੋਂ ਫੈਮਿਲੀ ਵੀਕ 'ਚ ਸਾਬਕਾ ਕੰਟੈਸਟੈਂਟ ਦੇਵੋਲੀਨਾ ਭੱਟਾਚਾਰੀਆ ਨੇ ਘਰ 'ਚ ਐਂਟਰੀ ਕੀਤਾ ਤੇ ਰਸ਼ਮੀ ਨੂੰ ਸਪੋਰਟ ਕਰਨ ਪਹੁੰਚੀ ਤਾਂ ਦੋਵਾਂ ਵਿਚਕਾਰ ਖੂਬ ਗੱਲਾਂ ਹੋਈਆਂ ਸਨ। ਇਸ ਦੌਰਾਨ ਰਸ਼ਮੀ ਨੇ ਕਬੂਲ ਕੀਤਾ ਕਿ ਅਰਹਾਨ ਖਾਨ ਉਸ ਦੇ ਟਾਈਪ ਦਾ ਨਹੀਂ ਹੈ ਤੇ ਉਨ੍ਹਾਂ ਇਹ ਵੀ ਕਿਹਾ ਕਿ ਇਕ ਵਾਰ ਫਿਰ ਚੀਜ਼ਾਂ ਬਾਰੇ ਸੋਚਣ ਦੀ ਜ਼ਰੂਰਤ ਹੈ।

ਇਸ ਗੱਲ ਨੂੰ ਲੈ ਕੇ ਅਰਹਾਨ ਨੇ ਸਪੌਟਬੁਆਏ ਨਾਲ ਗੱਲਬਾਤ ਕਰਦਿਆਂ ਕਿਹਾ, ''ਰਸ਼ਮੀ ਨੇ ਇਹ ਕਦੀ ਨਹੀਂ ਕਿਹਾ ਕਿ ਮੈਂ ਅਰਹਾਨ ਨਾਲ ਰਿਸ਼ਤਾ ਖਤਮ ਕਰ ਰਹੀ ਹਾਂ। ਇਸ ਲਈ ਲੋਕ ਅਜ਼ਿਊਮ ਕਰਨਾ ਬੰਦ ਕਰਨ ਪਲੀਜ਼। ਉਨ੍ਹਾਂ ਕਿਹਾ ਹੈ ਕਿ ਜਦੋਂ ਉਹ ਘਰੋਂ ਬਾਹਰ ਆਵੇਗਾ ਤਾਂ ਮੇਰੇ ਨਾਲ ਗੱਲ ਕਰੇਗੀ। ਇਹ ਉਨ੍ਹਾਂ ਉਦੋਂ ਵੀ ਕਿਹਾ ਸੀ ਜਦੋਂ ਮੈਂ ਘਰ ਦੇ ਅੰਦਰ ਸੀ। ਸਾਡਾ ਰਿਸ਼ਤਾ ਇੰਨਾ ਨਾਜ਼ੁਕ ਨਹੀਂ ਹੈ। ਅਸੀਂ ਭਾਵਨਾਤਮਕ ਰੂਪ 'ਚ ਜੁੜੇ ਹੋਏ ਹਨ ਤੇ ਇਹ ਇਸ ਤੋਂ ਸਾਬਿਤ ਹੁੰਦਾ ਹੈ ਕਿ ਜਦੋਂ ਮੈਂ ਘਰੋਂ ਬਾਹਰ ਨਿਕਲਿਆ ਸੀ ਤਾਂ ਉਹ ਰੋਅ ਪਈ ਸੀ। ਇਸ ਤੋਂ ਸਾਫ ਹੁੰਦਾ ਹੈ ਕਿ ਇਕ-ਦੂਜੇ ਲਈ ਅਸੀਂ ਕਿੰਨੇ ਮਾਅਨੇ ਰੱਖਦੇ ਹਾਂ। ਅਸੀਂ ਘਰ 'ਚ ਇਸ ਬਾਰੇ ਨਾ ਗੱਲ ਕਰਕੇ ਸਿਰਫ ਹਾਲਾਤ ਨੂੰ ਪਰਪੱਕਤਾ ਨਾਲ ਸੰਭਾਲ ਰਹੇ ਹਾਂ। ਮੈਨੂੰ ਸਮਝ ਨਹੀਂ ਆ ਰਿਹਾ ਕਿ ਲੋਕਾਂ ਨੂੰ ਅਜਿਹੀਆਂ ਗੱਲਾਂ ਕਰਕੇ ਕਿਉਂ ਉਸ ਦਾ ਤਮਾਸ਼ਾ ਬਣਾਉਣਾ ਹੈ।''
 

 
 
 
 
 
 
 
 
 
 
 
 
 
 

Ups, downs, highs and lows, but at the end of the day, it was all worth it! Sure, my eviction was sudden and untold, so there are a lot of things left unsaid. So, to all the housemates in the BB house right now, all the best! And don't forget what Hindustani Bhau said, "Itna bhi guroor na kar is shouharat ka mere dost, aaj teri mutti me, kal kisi aur ki mutti me hoga". There's a life outside Bigg Boss too. Fame aur Game ke chakkar me khud ko mat khona! ❤ #KeepItReal . . #ArhaanKhan #ArhaanKhanJourney #BB13 #biggboss13 @colorstv @endemolshineind @voot @beingsalmankhan @imrashamidesai

A post shared by Arhan Khan (@arhaankhaan) on Jan 3, 2020 at 12:59am PSTਆਪਣੇ ਭਾਈਚਾਰੇ ਚੋ ਆਪਣੇ ਜੀਵਨਸਾਥੀ ਦੀ ਚੋਣ ਕਰੋ - ਮੁਫ਼ਤ ਰਿਜਿਸਟ੍ਰੇਸ਼ਨ ਕਰੇ

sunita

This news is Edited By sunita

Related News