ਬਿੱਗ ਬੌਸ 13 : ਕੰਟਰੋਵਰਸੀ ਕਰਨ ਲਈ ਸ਼ਹਿਨਾਜ਼ ਨੇ ਕੀਤਾ ਹਿਮਾਂਸ਼ੀ ਨੂੰ ਯਾਦ, ਆਖੀ ਇਹ ਗੱਲ (ਵੀਡੀਓ)

12/26/2019 12:44:29 PM

ਜਲੰਧਰ (ਬਿਊਰੋ) — ਰਿਐਲਿਟੀ ਟੀ. ਵੀ. ਸ਼ੋਅ 'ਬਿੱਗ ਬੌਸ 13' ਤੋਂ ਪੰਜਾਬੀ ਅਦਾਕਾਰਾ ਤੇ ਗਾਇਕ ਹਿਮਾਂਸ਼ੀ ਖੁਰਾਨਾ ਨੂੰ ਨਿਕਲੇ 2 ਹਫਤੇ ਤੋਂ ਜ਼ਿਆਦਾ ਹੋ ਚੁੱਕਾ ਹੈ। ਹਿਮਾਂਸ਼ੀ ਘਰ ਤੋਂ ਬਾਹਰ ਆਉਣ ਤੋਂ ਬਾਅਦ ਆਪਣੇ ਕੰਮ 'ਚ ਰੁੱਝੀ ਹੋਈ ਹੈ ਤੇ ਇਸ ਦੇ ਨਾਲ ਹੀ ਉਹ 'ਬਿੱਗ ਬੌਸ 13' ਦੇ ਹਰ ਇਕ ਐਪੀਸੋਡ ਨੂੰ ਵੀ ਫਾਲੋ ਕਰ ਰਹੀ ਹੈ। ਇਸ ਸ਼ੋਅ 'ਚ ਹਿਮਾਂਸ਼ੀ ਖੁਰਾਨਾ ਦੇ ਸਫਰ ਦੀ ਗੱਲ ਕਰੀਏ ਤਾਂ ਉਹ ਕੁਝ ਹੀ ਸਮੇਂ ਲਈ ਘਰ 'ਚ ਰਹੀ ਸੀ ਤੇ ਇੰਨੇ ਸਮੇਂ 'ਚ ਉਸ ਨੇ ਲੱਖਾਂ-ਕਰੋੜਾਂ ਫੈਨਜ਼ ਦੇ ਦਿਲਾਂ 'ਚ ਖਾਸ ਜਗ੍ਹਾ ਬਣਾਈ। ਉਥੇ ਹੀ ਘਰ 'ਚ ਮੌਜੂਦ ਮੁਕਾਬਲੇਬਾਜ਼ ਉਸ ਨੂੰ ਕਿਸੇ ਨਾ ਕਿਸ ਗੱਲ 'ਤੇ ਜ਼ਰੂਰ ਯਾਦ ਕਰ ਰਹੇ ਹਨ। ਬੀਤੇ ਐਪੀਸੋਡ 'ਚ ਹੀ ਸ਼ਹਿਨਾਜ਼ ਕੌਰ ਗਿੱਲ ਨੇ ਵੀ ਹਿਮਾਂਸ਼ੀ ਖੁਰਾਨਾ ਨੂੰ ਯਾਦ ਕੀਤਾ। ਦਰਅਸਲ, ਕੱਲ ਰਾਤ ਹੀ ਸ਼ਹਿਨਾਜ਼ ਸ਼ੇਫਾਲੀ ਬੱਗਾ ਨਾਲ ਹਿਮਾਂਸ਼ੀ ਬਾਰੇ ਗੱਲ ਕਰਦੀ ਨਜ਼ਰ ਆਈ। ਇਸ ਦੌਰਾਨ ਸ਼ਹਿਨਾਜ਼ ਨੇ ਕਿਹਾ, ''ਮੇਰਾ ਮੁਕਾਬਲਾ ਇਨ੍ਹਾਂ ਨਾਲ ਨਹੀਂ ਹੈ। ਜੋ ਮੇਰਾ ਲੈਵਲ (ਪੱਧਰ/ਸਟੈਂਡ) ਸੀ ਨਾ, ਜਿਸ ਨਾਲ ਮੈਨੂੰ ਕੰਟਰੋਵਰਸੀ ਕਰਕੇ ਵੀ ਮਜ਼ਾ ਆਇਆ ਉਹ ਸੀ ਹਿਮਾਂਸ਼ੀ ਖੁਰਾਨਾ। ਉਸ ਨਾਲ ਸੀ ਮੇਰਾ ਅਸਲੀ ਕੰਪੀਟੀਸ਼ਨ। ਉਹ ਮੇਰੇ ਲੈਵਲ ਦੀ ਸੀ।''

 

 
 
 
 
 
 
 
 
 
 
 
 
 
 

🤨🙃🦉. What to say ? ❤️❤️ jo hua it’s ok ........but controversy krke maza aya??? 😂😂 shes right paras n mahira is nothing infornt of her ...........

A post shared by Himanshi Khurana (daddu🐸) (@iamhimanshikhurana) on Dec 25, 2019 at 1:00am PST

ਦੱਸਣਯੋਗ ਹੈ ਕਿ ਇਸ ਵੀਡੀਓ ਕਲਿੱਪ ਨੂੰ ਹਿਮਾਂਸ਼ੀ ਖੁਰਾਨਾ ਨੇ ਵੀ ਆਪਣੇ ਇੰਸਟਾਗ੍ਰਾਮ ਅਕਾਊਂਟ 'ਤੇ ਸ਼ੇਅਰ ਕੀਤਾ ਹੈ। ਹਾਲਾਂਕਿ ਹਿਮਾਂਸ਼ੀ ਇਸ ਵੀਡੀਓ ਨੂੰ ਦੇਖ ਕੇ ਕਾਫੀ ਹੈਰਾਨ ਹੋਈ ਹੈ। ਇਸੇ ਸਾਲ ਹਿਮਾਂਸ਼ੀ ਤੇ ਸ਼ਹਿਨਾਜ਼ ਵਿਚਾਲੇ ਕਾਫੀ ਹੰਗਾਮਾ ਹੋਇਆ ਸੀ, ਜਿਸ ਕਾਰਨ ਹਿਮਾਂਸ਼ੀ ਦੇ ਆਉਂਦੀ ਹੀ ਸ਼ਹਿਨਾਜ਼ ਡਰ ਗਈ ਸੀ। ਦਰਅਸਲ, ਸ਼ਹਿਨਾਜ਼ ਨੂੰ ਇਸ ਗੱਲ ਦਾ ਡਰ ਸੀ ਕਿ ਕਿਤੇ ਉਸ ਵਿਵਾਦ ਨੂੰ ਦੋਬਾਰਾ ਨਾ ਉਠਾਇਆ ਜਾਵੇ। ਖੈਰ 'ਬਿੱਗ ਬੌਸ 13' ਦੇ ਘਰ 'ਚ ਆਉਣ ਤੋਂ ਕੁਝ ਦਿਨ ਬਾਅਦ ਹੀ ਹਿਮਾਂਸ਼ੀ ਨੇ ਸ਼ਹਿਨਾਜ਼ ਨਾਲ ਸਾਰੇ ਗਿੱਲੇ-ਸ਼ਿਕਵੇ ਦੂਰ ਕਰ ਲਏ ਸਨ।
PunjabKesari



ਆਪਣੇ ਭਾਈਚਾਰੇ ਚੋ ਆਪਣੇ ਜੀਵਨਸਾਥੀ ਦੀ ਚੋਣ ਕਰੋ - ਮੁਫ਼ਤ ਰਿਜਿਸਟ੍ਰੇਸ਼ਨ ਕਰੇ

sunita

This news is Edited By sunita

Related News