ਆਕਾਂਕਸ਼ਾ ਦੀਆਂ ਹਰਕਤਾਂ ਕਾਰਨ ਗੁੱਸੇ ''ਚ ਬੋਖਲਾਏ ਪਾਰਸ, ਕੀਤਾ ਬਲਾਕ

2/23/2020 4:51:18 PM

ਮੁੰਬਈ (ਬਿਊਰੋ) : ਪਾਰਸ ਛਾਬੜਾ ਭਾਵੇਂ 'ਬਿੱਗ ਬੌਸ 13' ਦਾ ਖਿਤਾਬ ਆਪਣੇ ਨਾਂ ਨਹੀਂ ਕਰ ਪਾਏ ਹੋਣ ਪਰ ਉਹ ਟੀ. ਵੀ. 'ਤੇ ਹੁਣ ਵੀ ਛਾਏ ਹੋਏ ਹਨ। ਇਸ ਦੀ ਵਜ੍ਹਾ ਹੈ ਉਨ੍ਹਾਂ ਦਾ ਸਵੈਂਬਰ, ਜਿਸ ਦੇ ਜ਼ਰੀਏ ਪਾਰਸ ਆਪਣੇ ਲਈ ਇਕ ਹਮਸਫਰ ਦੀ ਤਲਾਸ਼ 'ਚ ਜੁਟੇ ਹੋਏ ਹਨ। ਹਾਲ ਹੀ ਵਿਚ ਦਿੱਤੇ ਇਕ ਇੰਟਰਵਿਊ ਦੌਰਾਨ 'ਮੁਝਸੇ ਸ਼ਾਦੀ ਕਰੋਗੇ' ਦੇ Participant ਪਾਰਸ ਛਾਬੜਾ ਨੇ ਸ਼ਪੱਸ਼ਟ ਕੀਤਾ ਕਿ ਉਨ੍ਹਾਂ ਨੇ ਆਪਣੀ ਗਰਲਫਰੈਂਡ ਆਕਾਂਕਸ਼ਾ ਪੁਰੀ ਨੂੰ ਸੋਸ਼ਲ ਮੀਡੀਆ ਤੋਂ ਬਲਾਕ ਕਰ ਦਿੱਤਾ ਹੈ ਤੇ ਉਹ 'ਬਿਗ ਬੌਸ 13' ਦੀ ਸਹਿ-ਮੁਕਾਬਲੇਬਾਜ਼ ਮਾਹਿਰਾ ਸ਼ਰਮਾ ਦੇ ਸੰਪਰਕ 'ਚ ਹਨ। ‘ਬਿੱਗ ਬੌਸ 13’ ਤੋਂ ਬਾਅਦ ਹੁਣ ਪਾਰਸ ਛਾਬੜਾ 'ਮੁਝ ਸੇ ਸ਼ਾਦੀ ਕਰੋਗੇ' ਦੇ ਵਿਚ ਰਿਸ਼ਤਿਆਂ ਨੂੰ ਲੈ ਕੇ ਸੁਰਖੀਆਂ 'ਚ ਹਨ।

ਦੱਸ ਦੇਈਏ ਕਿ ਘਰ 'ਚ ਪਾਰਸ ਦੀਆਂ ਮਾਹਿਰਾ ਸ਼ਰਮਾ ਨਾਲ ਵਧਦੀਆਂ ਨਜ਼ਦੀਕੀਆਂ ਕਾਰਨ ਸਾਬਕਾ ਗਰਲਫਰੈਂਡ ਆਕਾਂਕਸ਼ਾ ਪੁਰੀ ਨਾਲ ਬ੍ਰੇਕਅਪ ਹੋ ਗਿਆ। ਇੰਟਰਵਿਊ ਦੌਰਾਨ ਪਾਰਸ ਨੇ ਆਕਾਂਕਸ਼ਾ ਪੁਰੀ ਨਾਲ ਆਪਣੇ ਬਰੇਕਅਪ 'ਤੇ ਵੀ ਗੱਲ ਕੀਤੀ ਤੇ ਕਿਹਾ ਉਨ੍ਹਾਂ ਦਾ ਆਕਾਂਕਸ਼ਾ ਨਾਲ ਕੋਈ ਸੰਪਰਕ ਨਹੀਂ ਹੈ ਤੇ ਸ਼ੋਅ ਖ਼ਤਮ ਹੋਣ ਤੋਂ ਬਾਅਦ ਉਹ ਆਕਾਂਸ਼ਾ ਨੂੰ ਨਹੀਂ ਮਿਲੇ।
Image
ਦੂਜੇ ਪਾਸੇ ਪਾਰਸ ਨੇ ਆਕਾਂਕਸ਼ਾ ਵੱਲੋਂ ਬਣਾਏ ਗਏ ਸਾਰੇ ਵੀਡੀਓ ਦੇਖਣ ਦਾ ਵੀ ਜ਼ਿਕਰ ਕੀਤਾ ਤੇ ਦਾਅਵਾ ਕੀਤਾ ਕਿ ਉਹ ਸਭ ਝੂਠ ਹੈ। ਇਸ ਵਿਚ ਪਾਰਸ ਫਿਲਹਾਲ ਸ਼ੋਅ 'ਮੁਝ ਸੇ ਸ਼ਾਦੀ ਕਰੋਗੇ' 'ਚ ਆਪਣੀ ਦੁਲਹਨ ਲੱਭਣ 'ਚ ਰੁਝੇ ਹਨ।ਆਪਣੇ ਭਾਈਚਾਰੇ ਚੋ ਆਪਣੇ ਜੀਵਨਸਾਥੀ ਦੀ ਚੋਣ ਕਰੋ - ਮੁਫ਼ਤ ਰਿਜਿਸਟ੍ਰੇਸ਼ਨ ਕਰੇ

manju bala

This news is Edited By manju bala

Related News