ਸ਼ਹਿਨਾਜ਼ ਗਿੱਲ ਨੇ ਪਹਿਨੀ ਸਿਧਾਰਥ ਸ਼ੁਕਲਾ ਦੀ ਟੀ-ਸ਼ਰਟ, ਫੈਨਜ਼ ਨੇ ਕੀਤੀ ਤਾਰੀਫ
3/2/2020 2:18:47 PM
ਮੁੰਬਈ(ਬਿਊਰੋ)- 'ਬਿੱਗ ਬੌਸ 13' ਖਤਮ ਹੋਣ ਤੋਂ ਬਾਅਦ ਵੀ ਸ਼ਹਿਨਾਜ਼ ਗਿੱਲ ਕੌਰ ਦੇ ਸਿਰ ਤੋਂ ਸਿਧਾਰਥ ਦੇ ਪਿਆਰ ਦਾ ਭੂਤ ਅਜੇ ਉਤਰਿਆਂ ਨਹੀਂ ਹੈ। ਇਸ ਗੱਲ ਦਾ ਸਬੂਤ ਹੈ ਉਨ੍ਹਾਂ ਦੀ ਨਵੀਂ ਤਸਵੀਰ ਜੋ ਸੋਸ਼ਲ ਮੀਡੀਆ 'ਤੇ ਕਾਫੀ ਵਾਇਰਲ ਹੋ ਰਹੀ ਹੈ। ਸ਼ਹਿਨਾਜ਼ ਨੇ ਆਪਣੇ ਇੰਸਟਾਗ੍ਰਾਮ 'ਤੇ ਇਕ ਤਸਵੀਰ ਸ਼ੇਅਰ ਕੀਤੀ, ਜਿਸ ਤੋਂ ਸਾਫ ਹੈ ਕਿ ‘ਬਿੱਗ ਬੌਸ 13’ ਤੋਂ ਬਾਹਰ ਆਉਣ ਤੋਂ ਬਾਅਦ ਵੀ ਸਿਧਾਰਥ ਤੇ ਸ਼ਹਿਨਾਜ਼ ਕਾਫੀ ਕਰੀਬ ਹਨ।
ਦੱਸ ਦੇਈਏ ਕਿ ਸ਼ਹਿਨਾਜ਼ ਕਿ ਤਸਵੀਰ ਦੀ ਖਾਸ ਗੱਲ ਇਹ ਹੈ ਕਿ ਇਸ ਤਸਵੀਰ ਵਿਚ ਸ਼ਹਿਨਾਜ਼ ਨੇ ਜੋ ਟੀ-ਸ਼ਰਟ ਪਹਿਨੀ ਹੋਈ ਹੈ, ਉਹ ਉਸ ਦੀ ਨਹੀਂ ਸਗੋਂ ਸਿਧਾਰਥ ਸ਼ੁਕਲਾ ਦੀ ਹੈ। ਜੀ ਹਾਂ ਸ਼ਹਿਨਾਜ਼ ਨੇ ਸਿਧਾਰਥ ਦੀ ਟੀ-ਸ਼ਰਟ ਪਾ ਕੇ ਸੈਲਫੀ ਕਲਿੱਕ ਕੀਤੀ ਹੈ ਤੇ ਇਹ ਤਸਵੀਰਾ ਉਨ੍ਹਾਂ ਨੇ ਆਪਣੇ ਇੰਸਟਾਗ੍ਰਾਮ 'ਤੇ ਸ਼ੇਅਰ ਕੀਤੀ ਹੈ। ਹਾਲਾਂਕਿ ਸ਼ਹਿਨਾਜ਼ ਨੇ ਤਸਵੀਰ ਨਾਲ ਕੋਈ ਕੈਪਸ਼ਨ ਨਹੀਂ ਲਿਖਿਆ ਪਰ ਸਿਡਨਾਜ਼ ਦੇ ਫੈਨਜ਼ ਇਸ ਟੀ-ਸ਼ਰਟ ਨੂੰ ਚੰਗੀ ਤਰ੍ਹਾਂ ਪਛਾਣਦੇ ਹਨ।
ਦੱਸ ਦਈਏ ਕਿ ‘ਬਿੱਗ ਬੌਸ 13’ 'ਚ ਸਿਧਾਰਥ ਤੇ ਸ਼ਹਿਨਾਜ਼ ਦੀ ਜੋੜੀ ਬਹੁਤ ਮਸ਼ਹੂਰ ਹੈ। ਦੋਵਾਂ ਦੀ ਜੋੜੀ ਨੂੰ ਕਾਫੀ ਪਸੰਦ ਕੀਤਾ ਗਿਆ ਹੈ। ਸ਼ਹਿਨਾਜ਼ ਤਾਂ ਕਈ ਵਾਰ ਸਿਧਾਰਥ ਲਈ ਖੁੱਲ੍ਹ ਕੇ ਆਪਣੇ ਪਿਆਰ ਦਾ ਇਜ਼ਹਾਰ ਕਰ ਚੁੱਕੀ ਹੈ। ਹਾਲਾਂਕਿ ਸਿਧਾਰਥ ਨੇ ਉਨ੍ਹਾਂ ਨੂੰ ਹਮੇਸ਼ਾ ਆਪਣੀ ਵਧੀਆ ਦੋਸਤ ਦੱਸਿਆ ਹੈ। ਕੁਝ ਦਿਨ ਪਹਿਲਾਂ ਦੋਵਾਂ ਦੀ ਇਕ ਤਸਵੀਰ ਵਾਇਰਲ ਹੋਈ ਸੀ, ਜਿਸ 'ਚ ਸ਼ਹਿਨਾਜ਼, ਸਿਧਾਰਥ ਨੂੰ ਗਲੇ ਲਗਾਉਂਦੀ ਨਜ਼ਰ ਆਏ।
ਆਪਣੇ ਭਾਈਚਾਰੇ ਚੋ ਆਪਣੇ ਜੀਵਨਸਾਥੀ ਦੀ ਚੋਣ ਕਰੋ - ਮੁਫ਼ਤ ਰਿਜਿਸਟ੍ਰੇਸ਼ਨ ਕਰੇ