''ਬਿੱਗ ਬੌਸ 13'' ਨੂੰ ਮਿਲੇਗਾ ਮੇਕਓਵਰ, ਹੋਵੇਗਾ ਇਹ ਵੱਡਾ ਬਦਲਾਅ

4/9/2019 4:15:50 PM

ਮੁੰਬਈ (ਬਿਊਰੋ) — ਟੀ. ਵੀ. ਦਾ ਸਭ ਤੋਂ ਮਸ਼ਹੂਰ ਸ਼ੋਅ 'ਬਿੱਗ ਬੌਸ' ਜਲਦ ਹੀ ਆਪਣਾ ਸੀਜ਼ਨ 13 ਲੈ ਕੇ ਆਉਣ ਵਾਲਾ ਹੈ ਪਰ ਖਬਰਾਂ ਜੀ ਮੰਨੀਏ ਤਾਂ ਇਸ ਵਾਰ ਸ਼ੋਅ ਦੀ ਲੋਕੇਸ਼ਨ ਬਦਲ ਦਿੱਤੀ ਗਈ ਹੈ। ਸ਼ੋਅ ਦੇ ਡਾਇਰੈਕਟਰ ਓਮੰਗ ਕੁਮਾਰ ਨੇ ਦੱਸਿਆ ਹੈ ਹਾਲੇ ਤੱਕ 'ਬਿੱਗ ਬੌਸ' ਦੇ ਸਾਰੇ ਸੀਜ਼ਨ ਲੋਨਾਵਾਲਾ 'ਚ ਸ਼ੂਟ ਕੀਤੇ ਜਾਂਦੇ ਸਨ ਪਰ ਸ਼ੋਅ ਦਾ ਸੀਜ਼ਨ 13 ਲਈ ਅਸੀਂ ਖਾਸ ਲੋਕੇਸ਼ਨ ਦਾ ਇੰਤਜ਼ਾਰ ਕੀਤਾ ਹੈ।


ਟੀ. ਵੀ. ਦੇ ਸਭ ਤੋਂ ਕੰਟਰੋਵਰਸ਼ੀਅਲ ਸ਼ੋਅ 'ਬਿੱਗ ਬੌਸ' ਦੇ 13ਵੇਂ ਸੀਜ਼ਨ ਦੀ ਚਰਚਾ ਹੁਣ ਤੋਂ ਹੀ ਸ਼ੁਰੂ ਹੋ ਚੁੱਕੀ ਹੈ। ਖਬਰ ਹੈ ਕਿ ਨਵਾਂ ਸੀਜ਼ਨ ਪੁਰਾਣੀ ਜਗ੍ਹਾ 'ਤੇ ਨਾ ਸ਼ੂਟ ਹੋ ਕੇ ਕਿਸੇ ਨਵੀਂ ਜਗ੍ਹਾ 'ਤੇ ਸ਼ੂਟ ਕੀਤਾ ਜਾਵੇਗਾ। ਇਸ ਤੋਂ ਪਹਿਲਾ ਇਸ ਰਿਐਲਿਟੀ ਸ਼ੋਅ ਦੀ ਸ਼ੂਟਿੰਗ ਹਿੱਲ ਸਟੇਸ਼ਨ 'ਤੇ ਹੁੰਦੀ ਹੈ। ਇਸੇ ਵਜ੍ਹਾ ਕਾਰਨ ਜ਼ਿਆਦਾਤਰ ਲੋਨਾਵਲਾ (ਮਹਾਰਾਸ਼ਟਰ) 'ਚ ਸ਼ੋਅ ਦੀ ਸ਼ੂਟਿੰਗ ਹੁੰਦੀ ਰਹੀ ਹੈ। ਮੇਕਰਸ ਨੇ ਇਸ ਵਾਰ ਰਿਐਲਿਟੀ ਸ਼ੋਅ ਲਈ ਨਵੀਂ ਲੋਕੇਸ਼ਨ ਫਾਈਨਲ ਕੀਤੀ ਜਾ ਰਹੀ ਹੈ। ਇੰਟਰਨੈੱਟ ਪੋਰਟਲ ਮੁਤਾਬਕ, ਓਮੰਗ ਕੁਮਾਰ ਨੇ ਕਨਫਰਮ ਵੀ ਕੀਤਾ ਹੈ ਕਿ ਸ਼ੋਅ ਨਵੇਂ ਲੋਕੇਸ਼ਨ 'ਤੇ ਜਾ ਰਿਹਾ ਹੈ। ਹਾਲਾਂਕਿ ਮੇਕਰਸ ਨੇ ਹਾਲੇ ਤੱਕ ਇਸ ਦਾ ਖੁਲਾਸਾ ਨਹੀਂ ਕੀਤਾ ਹੈ।

ਹਾਲਾਂਕਿ ਮੇਕਰਸ ਨੇ ਹਾਲੇ ਤੱਕ ਇਸ ਦਾ ਖੁਲਾਸਾ ਨਹੀਂ ਕੀਤਾ ਹੈ। ਇਕ ਇੰਟਰਵਿਊ ਦੌਰਾਨ ਓਮੰਗ ਕੁਮਾਰ ਨੇ ਦੱਸਿਆ, ''ਹਾਲੇ ਤਾਂ ਅਸੀਂ ਬਿੱਗ ਬੌਸ ਮਰਾਠੀ ਕਰ ਰਹੇ ਹਨ। ਉਸ ਦੀ ਤਿਆਰੀ ਚੱਲ ਰਹੀ ਹੈ। ਸ਼ੋਅ ਬਹੁਤ ਹੀ ਧਮਾਕੇਦਾਰ ਹੋਣ ਵਾਲਾ ਹੈ।''



ਆਪਣੇ ਭਾਈਚਾਰੇ ਚੋ ਆਪਣੇ ਜੀਵਨਸਾਥੀ ਦੀ ਚੋਣ ਕਰੋ - ਮੁਫ਼ਤ ਰਿਜਿਸਟ੍ਰੇਸ਼ਨ ਕਰੇ

Related News