ਬਿੱਗ ਬੌਸ ਦੇ ਹੁਕਮ ''ਤੇ ਪਾਰਸ ਹੋਏ ਬੇਘਰ, ਦੋ ਹਫਤਿਆਂ ਲਈ ਇਸ ਮੁਕਾਬਲੇਬਾਜ਼ ਨੂੰ ਕੀਤਾ ਨੌਮੀਨੇਟ

12/6/2019 11:07:16 AM

ਨਵੀਂ ਦਿੱਲੀ (ਬਿਊਰੋ) : ਬੀਤੇ ਦਿਨੀਂ 'ਬਿੱਗ ਬੌਸ' ਦੇ ਘਰ 'ਚ ਨਵੇਂ ਕਪਤਾਨ ਦੀ ਚੋਣ ਕੀਤੀ ਜਾਣੀ ਸੀ। ਇਸ ਚੋਣ ਲਈ ਘਰਵਾਲਿਆਂ ਨੂੰ ਬੀਬੀ ਜੰਕਸ਼ਨ ਟਾਸਕ ਦਿੱਤਾ ਗਿਆ ਸੀ? ਇਸ ਟਾਸਕ ਨੂੰ ਲਾਪਰਵਾਹੀ ਨਾਲ ਕਰਦਿਆਂ ਸਾਰੇ ਘਰਵਾਲੇ ਕਾਫੀ ਜ਼ਿਆਦਾ ਅਗ੍ਰੈਸਿਵ ਹੋਏ ਸਨ। ਇਸ ਕਾਰਨ ਮੁੜ ਇਕ ਵਾਰ ਟਾਸਕ ਰੱਦ ਹੋ ਚੁੱਕਾ ਹੈ, ਜਿਸ 'ਤੇ ਬਿੱਗ ਬੌਸ ਨੇ ਸਖਤ ਫੈਸਲਾ ਸੁਣਾਇਆ ਹੈ। 'ਬਿੱਗ ਬੌਸ' ਵੱਲੋਂ ਘਰਵਾਲਿਆਂ ਨੂੰ ਬੀਤੇ ਦਿਨੀਂ ਕੈਪਟੈਂਸੀ ਟਾਸਕ ਦਿੱਤਾ ਗਿਆ, ਜਿਸ ਨੂੰ ਅੱਜ ਵੀ ਜਾਰੀ ਰੱਖਿਆ ਗਿਆ ਹੈ। ਸਿਧਾਰਥ ਪਾਰਸ ਨੂੰ ਗੇਮ ਸਮਝਾਉਂਦੇ ਹਨ। ਆਸਿਮ ਰਿਆਜ਼ ਤੇ ਸਿਧਾਰਥ ਸ਼ੁਕਲਾ ਵਿਚਕਾਰ ਮੁੜ ਬਹਿਸ ਹੋ ਗਈ ਸੀ। ਟਾਸਕ ਦੇ ਸੰਚਾਲਕ ਪਾਰਸ ਗੇਮ 'ਚ ਕਾਫੀ ਅਨਫੇਅਰ ਸੰਚਾਲਨ ਕਰਦੇ ਹਨ। ਉਹ ਸ਼ੇਫਾਲੀ ਜ਼ਰੀਵਾਲਾ ਨੂੰ ਬੇਵਜ੍ਹਾ ਕੈਪਟੈਂਸੀ ਟਾਸਕ ਤੋਂ ਬਾਹਰ ਕਰ ਦਿੰਦੇ ਹਨ, ਜਿਸ ਤੋਂ ਸਾਰੇ ਚਿੜ੍ਹ ਜਾਂਦੇ ਹਨ। ਬਾਅਦ 'ਚ ਅਰਹਾਨ ਤੇ ਪਾਰਸ ਦੀ ਬਹਿਸ ਹੋ ਜਾਂਦੀ ਹੈ।

ਟਾਸਕ 'ਚ ਹਿੰਦੁਸਤਾਨੀ ਭਾਊ ਤੇ ਸਿਧਾਰਥ ਦੀ ਵੀ ਬਹਿਸ ਹੋ ਜਾਂਦੀ ਹੈ। ਆਖਿਰਕਾਰ ਪਾਰਸ ਸ਼ੇਫਾਲੀ ਜ਼ਰੀਵਾਲਾ ਤੇ ਹਿਮਾਂਸ਼ੀ ਖੁਰਾਨਾ ਨੂੰ ਟਾਸਕ ਤੋਂ ਬਾਹਰ ਕਰ ਦਿੰਦੇ ਹਨ। ਵਿਸ਼ਾਲ ਤੇ ਪਾਰਸ ਵੀ ਉਲਝਦੇ ਨਜ਼ਰ ਆਏ ਸਨ। ਸ਼ਹਿਨਾਜ਼ ਗਿੱਲ ਰੋਂਦੀ ਹੋਈ ਆਸਿਮ ਰਿਆਜ਼ ਨੂੰ ਕਹਿੰਦੀ ਹੈ ਕਿ ਪਾਰਸ ਕੁਝ ਦਿਨਾਂ ਲਈ ਘਰੋਂ ਬਾਹਰ ਚਲਾ ਜਾਵੇਗਾ। ਸ਼ਹਿਨਾਜ਼ ਬਹੁਤ ਰੋਂਦੀ ਹੈ ਤੇ ਆਸਿਮ ਉਸ ਨੂੰ ਸਮਝਾਉਂਦੇ ਹੋਏ ਸ਼ਾਂਤ ਕਰਵਾਉਂਦੇ ਹਨ।

ਇਸੇ ਦੌਰਾਨ ਪਾਰਸ ਛਾਬੜਾ ਭਾਊ ਨੂੰ ਚੀਕਦੇ ਹੋਏ ਕਹਿੰਦੇ ਹਨ ਕਿ ਇਹ ਟਾਸਕ ਰੱਦ ਕਰਵਾਊਂਗਾ ਜਾਂ ਫਿਰ ਉਸ ਨੂੰ ਜਿਤਾਵਾਂਗਾ, ਜਿਸ ਨੂੰ ਮੈਂ ਚਾਹੁੰਦਾ ਹਾਂ। ਬੀਬੀ ਜੰਕਸ਼ਨ ਟਾਸਕ ਮੁੜ ਸ਼ੁਰੂ ਹੁੰਦਾ ਹੈ, ਜਿਸ 'ਚ ਮੁੜ ਸੰਚਾਲਕ ਪਾਰਸ ਆਪਣੀ ਮਨਮਾਨੀ ਕਰਦੇ ਹੋਏ ਨਜ਼ਰ ਆਉਂਦੇ ਹਨ। ਮਾਹਿਰਾ ਵੀ ਉਨ੍ਹਾਂ ਨੂੰ ਟੋਕਦੀ ਹੈ। ਰਸ਼ਮੀ ਦੇਸਾਈ ਟਾਸਕ 'ਚ ਇਸਤੇਮਾਲ ਹੋਣ ਵਾਲੇ ਸਾਮਾਨ ਨੂੰ ਹੀ ਗੁੱਸੇ 'ਚ ਭੰਨ ਦਿੰਦੀ ਹੈ। ਆਸਿਮ ਰਿਆਜ਼ ਤੋਂ ਬੈਗ ਲੈਣ ਦੀ ਕੋਸ਼ਿਸ਼ 'ਚ ਆਰਤੀ ਦੀ ਉਂਗਲ ਵੀ ਮੁੜ ਜਾਂਦੀ ਹੈ, ਜਿਸ ਤੋਂ ਬਾਅਦ ਖੂਬ ਹੰਗਾਮਾ ਹੋ ਜਾਂਦਾ ਹੈ।

ਬਿੱਗ ਬੌਸ ਸਾਰੇ ਕੰਟੈਸਟੈਂਟਸ ਨੂੰ ਕਹਿੰਦੇ ਹਨ ਕਿ ਜਿਸ ਤਰ੍ਹਾਂ ਘਰਵਾਲਿਆਂ ਨੂੰ ਟਾਸਕ 'ਚ ਰੋਹ ਤੇ ਅਗ੍ਰੈਸ਼ਨ ਦਾ ਇਸਤੇਮਾਲ ਕੀਤਾ, ਉਹ ਨਿੰਦਿਆਯੋਗ ਹੈ। ਅੱਗੇ ਬਿੱਗ ਬੌਸ ਨੇ ਕਿਹਾ ਕਿ ਟਾਸਕ ਖਤਮ ਹੋਣ ਤੋਂ ਬਾਅਦ ਆਸਿਮ ਰਿਆਜ਼ ਨੇ ਆਰਤੀ ਸਿੰਘ ਨਾਲ ਖਿੱਚ-ਧੂਹ ਕੀਤੀ ਸੀ, ਜਿਸ ਕਾਰਨ ਉਨ੍ਹਾਂ ਦੇ ਹੱਥ 'ਚ ਸੱਟ ਲੱਗ ਗਈ, ਉਹ ਗਲਤ ਹੈ। ਟਾਸਕ ਦੌਰਾਨ ਆਸਿਮ ਰਿਆਜ਼ ਤੇ ਸਿਧਾਰਥ ਵਿਚਕਾਰ ਜੋ ਕੁਝ ਵੀ ਹੋਇਆ ਉਹ ਸਰਾਸਰ ਗਲਤ ਸੀ, ਸਿਧਾਰਥ ਨੇ ਤਾਕਤ ਦੀ ਵਰਤੋਂ ਕੀਤੀ, ਜਿਸ ਕਾਰਨ ਉਨ੍ਹਾਂ ਨੂੰ ਬਿੱਗ ਬੌਸ ਵੱਲੋਂ ਦੋ ਹਫਤਿਆਂ ਲਈ ਨੌਮੀਨੇਟ ਕੀਤਾ ਜਾ ਰਿਹਾ ਹੈ।

ਬਿੱਗ ਬੌਸ ਨੇ ਸੌਕਿੰਗ ਨਿਊਜ਼ ਦਿੰਦਿਆਂ ਦੱਸਿਆ ਕਿ ਕਿਉਂਕਿ ਪਾਰਸ ਛਾਬੜਾ ਦੀ ਉਂਗਲ 'ਤੇ ਗੰਭੀਰ ਸੱਟ ਲੱਗੀ ਹੈ, ਜਿਸ ਦਾ ਇਲਾਜ ਘਰ 'ਚ ਹੋ ਸਕਣਾ ਮੁਮਕਿਨ ਨਹੀਂ ਹੈ ਇਸ ਲਈ ਉਨ੍ਹਾਂ ਨੂੰ ਕੁਝ ਸਮੇਂ ਲਈ ਘਰੋਂ ਬਾਹਰ ਕੱਢਿਆ ਜਾ ਰਿਹਾ ਹੈ। ਬਿੱਗ ਬੌਸ ਦੀ ਗੱਲ ਸੁਣ ਕੇ ਸਾਰੇ ਘਰਵਾਲੇ ਹੈਰਾਨ ਹੋ ਜਾਂਦੇ ਹਨ। ਮਾਹਿਰਾ ਤੇ ਸ਼ਹਿਨਾਜ਼ ਕਾਫੀ ਰੋਂਦੀਆਂ ਹਨ।



ਆਪਣੇ ਭਾਈਚਾਰੇ ਚੋ ਆਪਣੇ ਜੀਵਨਸਾਥੀ ਦੀ ਚੋਣ ਕਰੋ - ਮੁਫ਼ਤ ਰਿਜਿਸਟ੍ਰੇਸ਼ਨ ਕਰੇ

sunita

This news is Edited By sunita

Related News