ਬਿੱਗ ਬੌਸ 13 : ਪਾਰਸ-ਆਸੀਮ ਹੋਏ ਆਹਮੋ-ਸਾਹਮਣੇ, ਦੇਵੋਲੀਨਾ ਦੇ ਵੀ ਨਿਕਲੇ ਅੱਥਰੂ

10/26/2019 9:04:57 AM

ਮੁੰਬਈ (ਬਿਊਰੋ) : ਕਲਰਸ ਟੀ. ਵੀ. ਦੇ ਰਿਐਲਟੀ ਸ਼ੋਅ 'ਬਿੱਗ ਬੌਸ 13' ਹੁਣ ਲਗਾਤਾਰ ਰੋਮਾਂਚਕ ਹੋਣ ਦੇ ਨਾਲ-ਨਾਲ ਲੜਾਈ ਝਗੜਿਆਂ ਦਾ ਘਰ ਬਣਦਾ ਜਾ ਰਿਹਾ ਹੈ। ਇਸ ਵਾਰ ਸੀਜ਼ਨ 'ਚ ਸਿਰਫ 4 ਹਫਤਿਆਂ 'ਚ ਹੀ ਟਿਕਟ ਟੂ ਫਿਨਾਲੇ ਮਿਲਣ ਵਾਲਾ ਹੈ ਪਰ ਟਿਕਟ ਟੂ ਫਿਨਾਲੇ ਤੇ ਨੌਮੀਨੇਸ਼ਨ ਟਾਸਕ ਨੂੰ ਲੈ ਕੇ ਘਰ 'ਚ ਖੂਬ ਹੰਗਾਮਾ ਹੋਇਆ ਹੈ। ਸ਼ੋਅ ਦਾ ਹਾਲ ਹੀ 'ਚ ਪ੍ਰੋਮੋ ਸਾਹਮਣੇ ਆਇਆ ਹੈ ਕਿ ਜਿਸ 'ਚ ਕੰਟੈਸਟੈਂਟ ਸਿਧਾਰਥ ਸ਼ੁਕਲਾ ਚਾਹਪੱਤੀ ਲਈ ਘਰ ਦੇ ਬਾਕੀ ਮੈਂਬਰਾਂ ਨਾਲ ਲੜਦੇ ਨਜ਼ਰ ਆ ਰਹੇ ਹਨ। ਇਸੇ ਦੌਰਾਨ ਪਾਰਸ, ਦੇਵੋਲੀਨਾ ਤੇ ਸਿਧਾਰਥ ਦੀ ਆਪਸ 'ਚ ਖੂਬ ਤੂੰ-ਤੂੰ-ਮੈਂ-ਮੈਂ ਹੁੰਦੀ ਹੈ। ਇਸ ਤੋਂ ਬਾਅਦ ਆਸੀਮ ਰਿਆਜ਼ ਤੇ ਪਾਰਸ ਛਾਬੜਾ 'ਚ ਝਗੜਾ ਹੋ ਜਾਂਦਾ ਹੈ। ਇਸ ਲੜਾਈ ਨੂੰ ਸ਼ਾਂਤ ਕਰਨ 'ਚ ਘਰਦਿਆਂ ਨੂੰ ਕਾਫੀ ਮਸ਼ੱਕਤ ਕਰਨੀ ਪੈਂਦੀ ਹੈ।


ਪਾਰਸ ਛਾਬੜਾ 'ਬਿੱਗ ਬੌਸ' ਨੂੰ ਉਸ ਨੂੰ ਕੰਫੈਸ਼ਨ ਰੂਮ 'ਚ ਬੁਲਾਉਣ ਨੂੰ ਕਹਿੰਦਾ ਹੈ, ਜਿਸ 'ਚ ਉਹ ਕਹਿੰਦਾ ਹੈ ਕਿ ਉਨ੍ਹਾਂ ਨੂੰ ਕਿਸੇ ਕਾਨਟ੍ਰੈਕਟ ਦੀ ਪ੍ਰਵਾਹ ਨਹੀਂ। ਇਸ ਤੋਂ ਬਾਅਦ 'ਬਿੱਗ ਬੌਸ' ਸਭ ਨੂੰ ਇਕ-ਇਕ ਕਰਕੇ ਕੰਫੈਸ਼ਨ ਰੂਮ 'ਚ ਬੁਲਾਉਂਦੇ ਹਨ। ਇਨ੍ਹਾਂ ਹੀ ਨਹੀਂ ਇਸ ਤੋਂ ਬਾਅਦ ਸ਼ੋਅ ਦਾ ਇਕ ਹੋਰ ਪ੍ਰੋਮੋ ਰਿਲੀਜ਼ ਕੀਤਾ ਗਿਆ ਹੈ, ਜਿਸ 'ਚ ਸ਼ੈਫਾਲੀ ਦੇ ਨਾਲ ਹੋਰ ਕਈ ਕੰਟੈਸਟੈਂਟ ਕਹਿੰਦੇ ਹਨ ਕਿ ਉਨ੍ਹਾਂ ਨੂੰ ਇਸ ਸ਼ੋਅ 'ਚ ਨਹੀਂ ਰਹਿਣਾ। ਘਰ 'ਚ ਇੰਨਾ ਹੰਗਾਮਾ ਦੇਖਣ ਤੋਂ ਬਾਅਦ ਦੇਵੋਲੀਨਾ ਦੇ ਅੱਥਰੂ ਨਿਕਲ ਜਾਂਦੇ ਹਨ ਅਤੇ ਉਹ ਖੂਬ ਰੋਂਦੀ ਹੈ।ਆਪਣੇ ਭਾਈਚਾਰੇ ਚੋ ਆਪਣੇ ਜੀਵਨਸਾਥੀ ਦੀ ਚੋਣ ਕਰੋ - ਮੁਫ਼ਤ ਰਿਜਿਸਟ੍ਰੇਸ਼ਨ ਕਰੇ

Related News