‘ਬਿੱਗ ਬੌਸ 13’ ’ਚ ਹਿਨਾ ਖਾਨ ਨੇ ਐਂਟਰੀ ਦੌਰਾਨ ਕੀਤੇ ਕਈ ਖੁਲਾਸੇ

10/7/2019 9:45:32 AM

ਮੁੰਬਈ(ਬਿਊਰੋ)- ਸਲਮਾਨ ਖਾਨ ਸਟਾਰਰ ‘ਬਿੱਗ ਬੌਸ 13’ ਇਕ ਵਾਰ ਫਿਰ ਤੋਂ ਸੁਰਖੀਆਂ ’ਚ ਹੈ। ਐਤਵਾਰ ਨੂੰ ਸ਼ੋਅ ਦੇ ਵੀਕੇਂਡ ’ਚ ਸਲਮਾਨ ਖਾਨ ਨੇ ਘਰਵਾਲਿਆਂ ਨਾਲ ਗੱਲਬਾਤ ਕੀਤੀ। ਇਸ ਦੌਰਾਨ ਜਿੱਥੇ ਸਲਮਾਨ ਨੇ ਕੁਝ ਟਾਸਕ ਦਿੱਤੇ ਤਾਂ ਉਥੇ ਹੀ ਸ਼ੋਅ ’ਚ ਕਾਫ਼ੀ ਕੁਝ ਨਵਾਂ ਵੀ ਦੇਖਣ ਨੂੰ ਮਿਲਿਆ। ਇਸ ਪੈਕੇਜ ’ਚ ਤੁਹਾਨੂੰ ਦੱਸਦੇ ਹਨ ਕਿ ਕੀ ਹੋਇਆ ਘਰ ’ਚ ਜਦੋਂ ਹਿਨਾ ਖਾਨ ਕੀਤੀ ਐਂਟਰੀ। ਵੀਕੇਂਡ ਦੇ ਦੂਜੇ ਐਪੀਸੋਡ ’ਚ ਹਿਨਾ ਖਾਨ ਘਰ ਪਹੁੰਚੀ। ਸਲਮਾਨ ਖਾਨ ਨੇ ਦਰਸ਼ਕਾਂ ਨੂੰ ਦੱਸਿਆ ਕਿ ਹਿਨਾ ਖਾਨ ਨੂੰ ਬਿੱਗ ਬੌਸ ਦੇ ਘਰ ਦੀ ਸਪੈਸ਼ਲ ਸਟੋਰ ਦੀ ਮੈਨੇਜਰ ਬਣਾਇਆ ਗਿਆ ਹੈ। ਉਥੇ ਹੀ ਐਪੀਸੋਡ ’ਚ ਹਿਨਾ ਕੋਲੋਂ ਸਲਮਾਨ ਨੇ ਪੁੱਛਿਆ ਕਿ ਜੇਕਰ ਤੁਸੀਂ ਸ਼ੋਅ ਵਿਚ ਹੁੰਦੇ ਤਾਂ ਕਿਸ ਨਾਲ ਤੁਹਾਡਾ ਕੁਨੈਕਸ਼ਨ ਬਣਦਾ। ਇਸ ’ਤੇ ਹਿਨਾ ਨੇ ਸਿਧਾਰਥ ਸ਼ੁੱਕਲਾ ਦਾ ਨਾਮ ਲਿਆ। ਉਥੇ ਹੀ ਹਿਨਾ ਨੇ ਆਸਿਮ ਨੂੰ ਨੋਟੀ ਦੱਸਿਆ ਤਾਂ ਪਾਰਸ ਲਈ ਕਿਹਾ ਕਿ ਇਕ ਹੀ ਹਫਤੇ ’ਚ ਪੂਰਾ ਖੁਦ ਨੂੰ ਐਕਸਪੋਜ ਕਰ ਦਿੱਤਾ ਹੈ।

PunjabKesari
ਬਾਕੀ ਮੁਕਾਬਲੇਬਾਜ਼ਾਂ ’ਚੋਂ ਹਿਨਾ ਨੇ ਅਬੂ ਮਲਿਕ ਨੂੰ ਸਵੀਟ ਦੱਸਿਆ ਤਾਂ ਸਿਧਾਰਥ ਡੇ ਬਾਰੇ ਕਿਹਾ ਕਿ ਉਹ ਜ਼ਿਆਦਾ ਹੀ ਰੋਮਾਂਚਕ ਹੋ ਗਏ ਹਨ। ਇਸ ਤੋਂ ਬਾਅਦ ਹਿਨਾ ਨੇ ਘਰ ਦੀਆਂ ਨਹੂੰਆਂ ਬਾਰੇ ’ਚ ਗੱਲ ਕੀਤੀ ਤਾਂ ਸਲਮਾਨ ਨੇ ਕਿਹਾ ਕਿ ਨਹੂੰ ਬਣ ਗਈ ਬੇਬ ਦੀ ਸ਼ੁਰੂਆਤ ਦਾ ਪੁੰਨ ਤਾਂ ਤੁਹਾਨੂੰ ਹੀ ਜਾਂਦਾ ਹੈ। ਸਲਮਾਨ ਨੇ ਹਿਨਾ ਕੋਲੋਂ ਇਹ ਵੀ ਪੁੱਛਿਆ ਕਿ ਘਰ ਵਿਚ ਤੁਹਾਨੂੰ ਕਿਸ ਦਾ ਕੁਨੈਕਸ਼ਨ ਬਣਦਾ ਨਜ਼ਰ ਆ ਰਿਹਾ ਹੈ। ਇਸ ’ਤੇ ਹਿਨਾ ਨੇ ਕਿਹਾ ਕਿ ਪਾਰਸ- ਸ਼ਹਿਨਾਜ਼ ਅਤੇ ਰਸ਼ਮੀ- ਸਿਧਾਰਥ ਸ਼ੁੱਕਲਾ ਦੇ ਵਿਚਕਾਰ ਕੁਨੈਕਸ਼ਨ ਲੱਗਦਾ ਹੈ।

PunjabKesari
ਹਿਨਾ ਖਾਨ ਕੋਲੋਂ ਸਲਮਾਨ ਖਾਨ ਨੇ ਇਹ ਵੀ ਪੁੱਛਿਆ ਕਿ ਤੁਹਾਡੇ ਮੁਤਾਬਕ ਕੌਣ ਸ਼ੋਅ ਵਿਚ ਅੱਗੇ ਜਾ ਸਕਦਾ ਹੈ। ਇਸ ’ਤੇ ਹਿਨਾ ਨੇ ਕਿਹਾ ਕਿ ਪਾਰਸ ਛਾਬੜਾ, ਸਿਧਾਰਥ ਸ਼ੁੱਕਲਾ, ਆਰਤੀ ਸਿੰਘ ਅਤੇ ਸ਼ੇਫਾਲੀ ਬੱਗਾ ਸ਼ੋਅ ਵਿਚ ਅੱਗੇ ਜਾ ਸਕਦੇ ਹਨ। ਇਸ ਦੇ ਨਾਲ ਹੀ ਹਿਨਾ ਨੇ ਸ਼ੋਅ ਦੀ ਇਕ ਆਕਸਕਲੂਸਿਵ ਫੂਟੇਜ ਵੀ ਦਿਖਾਈ ਜਿਸ ਵਿਚ ਪਾਰਸ ਅਤੇ ਸ਼ਹਿਨਾਜ ਕਾਫੀ ਕਰੀਬ ਨਜ਼ਰ ਆਏ। ਦੋਵੇਂ ਇਕੱਠੇ ਲੇਟੇ ਸਨ ਅਤੇ ਦੋਵਾਂ ਨੇ ਇਕ-ਦੂਜੇ ਦਾ ਹੱਥ ਫੜਿ੍ਹਆ ਹੋਇਆ ਸੀ। ਬਤੋਰ ਸੁਪਰਮਾਰਕੇਟ ਮੈਨੇਜਰ ਹਿਨਾ ਖਾਨ ਨੇ ਸਾਰੇ ਮੁਕਾਬਲੇਬਾਜ਼ਾਂ ਨੂੰ ਦੋ ਆਪਸ਼ਨ ਦਿੱਤੇ, ਜਿਸ ਵਿਚ ਜਾਂ ਤਾਂ ਉਨ੍ਹਾਂ ਨੂੰ ਕਿਸੇ ਦਾ ਮੈਸੇਜ ਸੁਣਨ ਨੂੰ ਮਿਲ ਸਕਦਾ ਸੀ। ਜੋ ਕਿ ਉਨ੍ਹਾਂ ਦੇ ਪਰਿਵਾਰ ਦਾ ਮੈਂਬਰ, ਦੋਸਤ ਜਾਂ ਫਿਰ ਫੈਨਜ਼ ਦੀ ਆਵਾਜ਼ ਹੋ ਸਕਦੀ ਹੈ, ਜਾਂ ਫਿਰ ਉਹ ਘਰ ਲਈ ਕੋਈ ਸਾਮਾਨ ਖਰੀਦ ਸਕਦੇ ਸਨ। ਅਜਿਹੇ ਵਿਚ ਕਿਸ ਮੁਕਾਬਲੇਬਾਜ਼ ਨੇ ਕੀ ਚੁਣਿਆ, ਆਓ ਜਾਣਗੇ ਹਾਂ।

- ਦੇਵੋਲੀਨਾ ਨੇ ਮਾਂ ਦੇ ਮੈਸੇਜ ਦੀ ਥਾਂ ਘਰ ਲਈ ਇਕ ਕਿੱਲੋ ਪੋਹਾ ਚੁਣਿਆ। ਉਥੇ ਹੀ ਸਟੋਰਜ ਰੂਮ ਤੋਂ ਬਾਹਰ ਆ ਕੇ ਆਪਣੀ ਮਾਂ ਨੂੰ ਯਾਦ ਕਰਕੇ ਰੋ ਪਈ।
- ਸਿਧਾਰਥ ਸ਼ੁੱਕਲਾ ਨੇ ਭੈਣ ਪ੍ਰੀਤੀ ਖੰਨਾ ਦਾ ਮੈਸੇਜ ਚੁਣਿਆ ।
- ਦਲਜੀਤ ਨੇ ਰਿਸ਼ਤੇਦਾਰ ਸਨਾਇਆ ਈਰਾਨੀ ਦਾ ਮੈਸੇਜ ਚੁਣਿਆ।
- ਕੋਇਨਾ ਨੇ ਜਨਤਾ ਦੇ ਮੈਸੇਜ ਨੂੰ ਸੁਣਨਾ ਪਸੰਦ ਕੀਤਾ ।
- ਆਸਿਮ ਨੇ ਵੀ ਜਨਤਾ ਦੇ ਮੈਸੇਜ ਨੂੰ ਸੁਣਨਾ ਪਸੰਦ ਕੀਤਾ ।
- ਅਬੂ ਮਲਿਕ ਨੇ ਵੀ ਜਨਤਾ ਦੇ ਮੈਸੇਜ ਨੂੰ ਹੀ ਚੁਣਿਆ।
- ਸ਼ਹਿਨਾਜ਼ ਨੇ ਪਾਪਾ ਦਾ ਮੈਸੇਜ ਚੁਣਿਆ।
- ਮਾਹਿਰਾ ਨੇ ਵੀ ਫੈਨਜ਼ ਦੇ ਮੈਸੇਜ ਨੂੰ ਚੁਣਿਆ।
- ਸ਼ੇਫਾਲੀ ਬੱਗਾ ਨੇ ਪਾਪਾ ਦਾ ਮੈਸੇਜ ਸੁਣਿਆ।
- ਰਸ਼ਮੀ ਦੇਸਾਈ ਨੇ ਦੋਸਤ ਅੰਕਿਤਾ ਲੋਖੰਡੇ ਦਾ ਮੈਸੇਜ ਸੁਣਿਆ ।
- ਆਰਤੀ ਸਿੰਘ ਨੇ ਭਰਾ ਕ੍ਰਿਸ਼ਣਾ ਦਾ ਮੈਸੇਜ ਸੁਣਿਆ।
- ਸਿੱਧਾਰਥ ਡੇ ਨੇ ਦੋਸਤ ਜਯੰਤ ਦਾ ਮੈਸੇਜ ਸੁਣਿਆ।



ਆਪਣੇ ਭਾਈਚਾਰੇ ਚੋ ਆਪਣੇ ਜੀਵਨਸਾਥੀ ਦੀ ਚੋਣ ਕਰੋ - ਮੁਫ਼ਤ ਰਿਜਿਸਟ੍ਰੇਸ਼ਨ ਕਰੇ

manju bala

This news is Edited By manju bala

Related News