BB13: ਬਾਹਰ ਨਿਕਲਦਿਆਂ ਹੀ ਦਲਜੀਤ ਨੇ ਖੋਲ੍ਹੀ ਇਨ੍ਹਾਂ ਮੁਕਾਬਲੇਬਾਜ਼ਾਂ ਦੀ ਪੋਲ, ਦੱਸਿਆ ਫੇਕ

10/13/2019 1:41:41 PM

ਮੁੰਬਈ(ਬਿਊਰੋ)- ‘ਬਿੱਗ ਬੌਸ 13’ ਦਾ ਪਹਿਲਾ ਐਲੀਮੀਨੇਸ਼ਨ ਹੋ ਚੁਕਿਆ ਹੈ। ਸ਼ੋਅ ਵਿਚ ਦੋ ਹਫਤੇ ਰਹਿ ਕੇ ਦਲਜੀਤ ਕੌਰ ਘਰ ਤੋਂ ਬੇਘਰ ਹੋ ਗਈ ਹੈ। ਸ਼ੋਅ ’ਚੋਂ ਬਾਹਰ ਨਿਕਲਦਿਆ ਹੀ ਨਾ ਸਿਰਫ ਦਲਜੀਤ ਸਗੋਂ ਉਨ੍ਹਾਂ ਦੇ ਪ੍ਰਸ਼ੰਸਕ ਵੀ ਨਾਰਾਜ਼ ਹਨ। ਇੱਥੋਂ ਤੱਕ ਕਿ ਉਹ ‘ਬਿੱਗ ਬੌਸ’ ’ਤੇ ਗੰਦੀ ਰਾਜਨੀਤੀ ਦਾ ਦੋਸ਼ ਵੀ ਲਗਾ ਰਹੇ ਹਨ। ‘ਬਿੱਗ ਬੌਸ’ ’ਚੋਂ ਬਾਹਰ ਆਉਂਦਿਆਂ ਹੀ ਦਲਜੀਤ ਨੇ ਕਈ ਮੁਕਾਬਲੇਬਾਜ਼ਾਂ ਦੀ ਪੋਲ ਖੋਲ੍ਹੀ। ਜਾਣੋ ਦਲਜੀਤ ਨੇ ਕਿਸ ਨੂੰ ਦੱਸਿਆ ਘਰ ਦਾ ਸਭ ਤੋਂ ਨਕਲੀ ਮੈਂਬਰ ਅਤੇ ਕਿਸ ਨੂੰ ਦੱਸਿਆ ਸਭ ਤੋਂ ਅਸਲ ਮੁਕਾਬੇਲਬਾਜ਼।
PunjabKesari
ਮੀਡੀਆ ਨਾਲ ਗੱਲ ਕਰਦਿਆਂ ਦਲਜੀਤ ਨੇ ਇਕ-ਇਕ ਮੁਕਾਬਲੇਬਾਜ਼ ਬਾਰੇ ਵਿਚ ਆਪਣੀ ਰਾਏ ਦਿੱਤੀ। ਸਭ ਤੋਂ ਪਹਿਲਾਂ ਦਲਜੀਤ ਨੇ ਰਸ਼ਮੀ ਅਤੇ ਸਿਧਾਰਥ ਸ਼ੁਕਲਾ ਦੇ ਝਗੜੇ ਬਾਰੇ ਦੱਸਿਆ। ਦਲਜੀਤ ਨੇ ਕਿਹਾ,‘‘ਰਸ਼ਮੀ ਅਤੇ ਸਿਧਾਰਥ ਸ਼ੁਕਲਾ ਵਿਚਕਾਰ ਸਹੀ ਵਿਚ ਕੁਝ ਲੜਾਈ ਹੋਈ ਹੈ। ਉੱਥੇ ਬਹੁਤ ਸਾਰੇ ਕੈਮਰੇ ਹਨ, ਇਸ ਲਈ ਉਸ ਦੇ ਬਾਰੇ ਵਿਚ ਮੈਂ ਪੁੱਛਿਆ ਨਹੀਂ। ਰਸ਼ਮੀ ਨੂੰ ਮੈਂ ਬਹੁਤ ਚੰਗੀ ਤਰ੍ਹਾਂ ਨਹੀਂ ਜਾਣਦੀ ਹਾਂ ਤਾਂ ਜ਼ਿਆਦਾ ਨਹੀਂ ਪਤਾ। ਉਨ੍ਹਾਂ ਦੋਵਾਂ ਵਿਚਕਾਰ ਪ੍ਰੋਫੈਸ਼ਨਲੀ ਕੁਝ ਝਗੜੇ ਹੋਏ ਹਨ, ਜਿਸ ਨੂੰ ਲੈ ਕੇ ਹੁਣ ਤੱਕ ਤਨਾਅ ਹੈ। ਉਨ੍ਹਾਂ ਦੀ ਲੜਾਈ ਫੇਕ ਨਹੀਂ ਹੈ, ਜੋ ਵੀ ਸੀ ਬਹੁਤ ਅਸਲ ਸੀ।’’
PunjabKesari
ਇਸ ਤੋਂ ਬਾਅਦ ਦਲਜੀਤ ਨੇ ਘਰ ਦੇ ਉਨ੍ਹਾਂ ਤਿੰਨ ਮੈਬਰਾਂ ਦੇ ਬਾਰੇ ਦੱਸਿਆ ਜੋ ਸਭ ਤੋਂ ਜ਼ਿਆਦਾ ਸੁਰਖੀਆਂ ਬਟੋਰ ਰਹੇ ਹਨ। ਇਹ ਮੁਕਾਬਲੇਬਾਜ਼ ਕੋਈ ਹੋਰ ਨਹੀਂ ਸਗੋਂ ਪਾਰਸ ਛਾਬੜਾ, ਸ਼ਹਿਨਾਜ ਕੌਰ ਗਿੱਲ ਤੇ ਮਾਹਿਰਾ ਸ਼ਰਮਾ ਹਨ। ਦਲਜੀਤ ਨੇ ਇਨ੍ਹਾਂ ਤਿੰਨਾਂ ਦੇ ਲਵ ਟਰਾਇੰਗਲ ਨੂੰ ਨਕਲੀ ਕਿਹਾ। ਦਲਜੀਤ ਨੇ ਕਿਹਾ,‘‘ਜੇਕਰ ਇਕ ਹਫਤੇ ਵਿਚ ਇਸ਼ਕ ਹੋ ਜਾਵੇ, ਉਹ ਵੀ ਅਜੋਕੇ ਸਮੇਂ ਵਿਚ ਤਾਂ ਹਰ ਦੂਜਾ ਇਨਸਾਨ ਵਿਆਹ ਕਰ ਲਵੇ। ਮੈਨੂੰ ਲੱਗਾ ਕਿ ਦਰਸ਼ਕ ਸਮਝ ਜਾਉਣਗੇ ਪਰ ਉਨ੍ਹਾਂ ਨੂੰ ਇਹ ਸਭ ਪਸੰਦ ਆਇਆ।’’
PunjabKesari
ਘਰ ਵਿਚ ਕਿਹੜਾ ਮੁਕਾਬਲੇਬਾਜ਼ ਸਭ ਤੋਂ ਸੱਚਾ ਲੱਗਾ? ਇਸ ਸਵਾਲ ’ਤੇ ਦਲਜੀਤ ਨੇ ਸਿਧਾਰਥ ਸ਼ੁਕਲਾ ਦਾ ਨਾਮ ਲਿਆ। ਦਲਜੀਤ ਨੇ ਕਿਹਾ,‘‘ਉਹ ਮਜ਼ਬੂਤ ਹੈ ਅਤੇ ਕੋਈ ਵੀ ਪੱਖਪਾਤ ਨਹੀਂ ਕਰ ਰਹੇ। ਮੈਨੂੰ ਲੱਗਦਾ ਹੈ ਕਿ ਉਨ੍ਹਾਂ ਨੂੰ ਅਖੀਰ ਤੱਕ ਜਾਣਾ ਚਾਹੀਦਾ ਹੈ।’’ ਇਸ ਤੋਂ ਬਾਅਦ ਦਲਜੀਤ ਕੋਲੋਂ ਪੁੱਛਿਆ ਗਿਆ ਕਿ ਤੁਸੀਂ ਕਿਸ ਦੀ ਸਾਜਿਸ਼ ਦੇ ਤਹਿਤ ਬਾਹਰ ਹੋਏ? ਦਲਜੀਤ ਨੇ ਕਿਹਾ,‘‘ਬਿੱਗ ਬੌਸ ਦਾ ਮੇਰਾ ਅਨੁਭਵ ਜਿਵੇਂ ਦਾ ਵੀ ਰਿਹਾ ਹੋਵੇ ਪਰ ਮੈਨੂੰ ਇਹ ਕਦੇ ਵੀ ਅੰਦਾਜ਼ਾ ਨਹੀਂ ਸੀ ਕਿ ਮੈਨੂੰ ਇੰਨੀ ਜਲਦੀ ਬਾਹਰ ਕਰ ਦਿੱਤਾ ਜਾਵੇਗਾ। ਮੈਂ ਕਿਸ ਦੇ ਕਾਰਨ ਜਾਂ ਕਿਸ ਦੀ ਸਾਜਿਸ਼ ਨਾਲ ਬਾਹਰ ਹੋਈ ਇਹ ਤਾਂ ਕਹਿਣਾ ਮੇਰੇ ਲਈ ਮੁਸ਼ਕਲ ਹੈ ਕਿਉਂਕਿ ਮੈਂ ਕਿਸੇ ’ਤੇ ਦੋਸ਼ ਲਗਾਉਣ ਵਿਚ ਭਰੋਸਾ ਨਹੀਂ ਰੱਖਦੀ ਪਰ, ਹਾਂ ਸ਼ੋਅ ਸ਼ੁਰੂ ਹੋਣ ਤੋਂ ਪਹਿਲਾਂ ਮੈਂ ਇਸ ਨੂੰ ਬਣਾਉਣ ਵਾਲੇ ਪ੍ਰੋਡਕਸ਼ਨ ਹਾਊਸ ਏਂਡੇਮਾਲ ਨਾਲ ਇਸ ਬਾਰੇ ਵਿਚ ਲੰਬੀ ਗੱਲ ਕੀਤੀ ਸੀ ਅਤੇ ਉਦੋਂ ਮੈਂ ਆਪਣਾ ਚਲਦਾ ਹੋਇਆ ਸ਼ੋਅ ‘ਗੁੱਡਨ ਤੁਮਦੇ ਨਾ ਹੋ ਪਾਏਗਾ’ ਛੱਡ ਕੇ ਬਿੱਗ ਬੌਸ ਦੇ ਘਰ ਆਈ।’’



ਆਪਣੇ ਭਾਈਚਾਰੇ ਚੋ ਆਪਣੇ ਜੀਵਨਸਾਥੀ ਦੀ ਚੋਣ ਕਰੋ - ਮੁਫ਼ਤ ਰਿਜਿਸਟ੍ਰੇਸ਼ਨ ਕਰੇ

manju bala

This news is Edited By manju bala

Related News