BB13: ਘਰ ’ਚੋਂ ਬੇਘਰ ਹੁੰਦੇ ਹੀ ਅਬੂ ਮਲਿਕ ਨੇ ਖੋਲ੍ਹੀ ਸਭ ਦੀ ਪੋਲ

10/22/2019 10:23:34 AM

ਮੁੰਬਈ(ਬਿਊਰੋ)- ‘ਬਿੱਗ ਬੌਸ 13’ ’ਚ ਕੋਇਨਾ ਅਤੇ ਦਲਜੀਤ ਤੋਂ ਬਾਅਦ ਇਕ ਅਤੇ ਮੁਕਾਬਲੇਬਾਜ਼ ਬੇਘਰ ਹੋ ਗਿਆ ਹੈ। ਇਸ ਹਫਤੇ ਅਬੂ ਮਲਿਕ ਘਰ ’ਚੋਂ ਬਾਹਰ ਹੋ ਗਏ ਹਨ। ਘਰ ’ਚੋਂ ਬਾਹਰ ਜਾਂਦੇ ਹੀ ਅਬੂ ਮਲਿਕ ਨੇ ਇਕ-ਇਕ ਮੁਕਾਬਲੇਬਾਜ਼ ਦੀ ਪੋਲ ਖੋਲ੍ਹੀ। ਅਬੂ ਨੇ ਦੱਸਿਆ ਕਿ ਘਰ ਵਿਚ ਸਭ ਤੋਂ ਜ਼ਿਆਦਾ ਨਕਲੀ ਕੌਣ ਹੈ? ਇਸ ਦੇ ਨਾਲ ਹੀ ਦੱਸਿਆ ਕਿ ਟਾਪ ਪੰਜ ਵਿਚ ਜਾਣ ਦੇ ਕਾਬਿਲ ਕੌਣ ਹੈ? ਅਬੂ ਮਲਿਕ ਨੇ ਕਿਹਾ,‘‘ਸਿਧਾਰਥ ਲੋਕਾਂ ਦੇ ਬਾਰੇ ਵਿਚ ਥੋੜ੍ਹਾ ਜਿਹਾ ਜਾਣਦੇ ਸੀ, ਉਹ ਹਮੇਸ਼ਾ ਕਹਿੰਦੇ ਸੀ ਕਿ ਰਸ਼ਮੀ ਦੇ ਹੰਝੂ ਨਕਲੀ ਹਨ। ਬਾਅਦ ਵਿਚ ਮੈਂ ਪਾਰਸ ਦੇ ਮੂੰਹ ’ਚੋਂ ਸੁਣਿਆ ਕਿ ਜਿੱਥੇ ਵੀ ਜਾਓ ਥੋੜ੍ਹਾ ਜਿਹਾ ਰੋ ਦਿਓ। ਤਾਂ ਅਬੂ ਮਲਿਕ ਤਾਂ ਪਹਿਲਾਂ ਹੀ ਪਿਘਲ ਜਾਵੇਗਾ। ਸਿਧਾਰਥ ਹਮੇਸ਼ਾ ਕਹਿੰਦਾ ਸੀ ਕਿ ਤੁਸੀਂ ਇਹ ਨਾ ਬੋਲੋ ਕਿ ਮੈਨੂੰ ਐਵਿਕਟ ਕਰ ਦਿਓ। ਉਹ ਮਨਾ ਕਰਦਾ ਗਿਆ ਅਤੇ ਮੈਂ ਇਸ ਸ਼ਬਦ ਦਾ ਇਸਤੇਮਾਲ ਕਰਦਾ ਗਿਆ। ਹੁਣ ਦੇਖੋ ਮੈਂ ਬਾਹਰ ਹਾਂ। ਸਿਧਾਰਥ ਦਾ ਵੀ ਸੰਤੁਲਨ ਵਿਗੜ ਗਿਆ। ਹੁਣ ਉਹ ਚਾਰ ਰਹਿ ਗਏ ਅਤੇ ਉਹ ਛੇ।’’
PunjabKesari
ਅਬੂ ਕੋਲੋਂ ਪੁੱਛਿਆ ਗਿਆ ਕਿ ਸਲਮਾਨ ’ਤੇ ਸਿਧਾਰਥ ਡੇ ਦੇ ਪ੍ਰਤੀ ਬਾਇਸਡ ਹੋਣ ਦਾ ਦੋਸ਼ ਲੱਗ ਰਿਹਾ ਹੈ। ਇਸ ’ਤੇ ਤੁਸੀਂ ਕੀ ਕਹਿਣਾ ਚਾਹੁੰਦੇ ਹੋ ? ਅਬੂ ਨੇ ਕਿਹਾ,‘‘ਇਹ ਤਾਂ ਪਤਾ ਨਹੀਂ। ਸਿਦਾਰਥ ਡੇ ਹਮੇਸ਼ਾ ਕੁਝ ਨਾ ਕੁਝ ਕਹਿੰਦਾ ਰਹਿੰਦਾ ਸੀ। ਫਿਰ ਚਾਹੇ ਉਹ ਨਿਊਜ ਵਿਚ ਆਉਣ ਲਈ ਕਰਦਾ ਸੀ ਜਾਂ ਫਿਰ ਕਿਸੇ ਹੋਰ ਵਜ੍ਹਾ ਕਾਰਨ। ਹੁਣ ਅਸੀਂ ਲੋਕ ਗੱਲ ਕਰ ਰਹੇ ਹਾਂ ਇਸ ਦਾ ਮਤਲਬ ਕੁਝ ਤਾਂ ਸੀ ਨਾ।’’
PunjabKesari
ਘਰ ਵਿਚ ਸਭ ਤੋਂ ਜ਼ਿਆਦਾ ਪਲਾਨਿੰਗ ਕੌਣ ਕਰ ਰਿਹਾ ਹੈ? ਇਸ ਸਵਾਲ ’ਤੇ ਅਬੂ ਮਲਿਕ ਨੇ ਕਿਹਾ,‘‘ਸਭ ਤੋਂ ਜ਼ਿਆਦਾ ਪਲਾਨਿੰਗ ਰਸ਼ਮੀ ਦੇਸਾਈ, ਦੇਵੋਲੀਨਾ, ਮਾਹਿਰਾ ਅਤੇ ਸ਼ੇਫਾਲੀ ਬੱਗਾ ਕਰ ਰਹੀ ਹੈ। ਟਾਪ ਪੰਜ ਮੁਕਾਬਲੇਬਾਜ਼ਾਂ ’ਤੇ ਅਬੂ ਨੇ ਕਿਹਾ,‘‘ਤਿੰਨ ਮੁੰਡਿਆਂ ਦਾ ਜਾਣਾ ਤਾਂ ਤੈਅ ਹੈ, ਜਿਸ ਵਿਚ ਸਿਧਾਰਥ ਸ਼ੁਕਲਾ, ਆਸਿਮ ਅਤੇ ਪਾਰਸ ਹਨ। ਲੜਕੀਆਂ ਵਿਚ ਸ਼ਹਿਨਾਜ਼, ਰਸ਼ਮੀ ਅਤੇ ਸ਼ੇਫਾਲੀ ਹੋ ਸਕਦੀਆਂ ਹਨ।’’
PunjabKesari
ਅਬੂ ਕੋਲੋਂ ਪੁੱਛਿਆ ਗਿਆ ਕਿ ਕੀ ਤੁਹਾਨੂੰ ਲੱਗਦਾ ਹੈ ਕਿ ਬਿੱਗ ਬੌਸ ਨੂੰ ਪਤਾ ਹੈ ਕਿ ਬਾਹਰ ਕਿਸ ਨੂੰ ਕਿੰਨਾ ਦਿਖਾਉਣਾ ਹੈ ਅਤੇ ਫਿਰ ਸੰਚਾਲਕ ਬਣਾ ਕੇ ਟਾਸਕ ਵਿਚ ਖੜ੍ਹਾ ਕਰ ਦਿੰਦੇ ਹਾਂ। ਅਬੂ ਨੇ ਕਿਹਾ,‘‘ਟਾਸਕ ਨੂੰ ਲੈ ਕੇ ਜਿੰਨੀਆਂ ਵੀ ਚੀਜ਼ਾਂ ਹੁੰਦੀਆਂ ਹਨ, ਉਹ ਸਭ ਕਰੀਏਟਿਵ ਟੀਮ ਦੇਖਦੀ ਹੈ। ਕਿਸ ਨੂੰ ਕੀ ਦੇਣਾ ਹੈ ਅਤੇ ਕੀ ਟਾਸਕ ਨਹੀਂ ਦੇਣਾ ਹੈ, ਇਹ ਉਨ੍ਹਾਂ ਦੀ ਸਕਰਿਪਟਿੰਗ ’ਤੇ ਆਧਾਰਿਤ ਹੁੰਦਾ ਹੈ।
PunjabKesari
ਸਿਧਾਰਥ ਦੇ ਰਸ਼ਮੀ ਦੇ ਟੱਚ ਕਰਨ ’ਤੇ ਬੋਲੇ,‘‘ਉਹ ਅਜਿਹਾ ਇਨਸਾਨ ਨਹੀਂ ਹੈ। ਸਿਧਾਰਥ ਵਿਚ ਇੰਨਾ ਹੈ ਕਿ ਉਹ ਲੜਾਈ ਕਰਦੇ ਹੋਏ ਕਰੀਬ ਆ ਜਾਂਦੇ ਹਨ। ਮੈਨੂੰ ਨਹੀਂ ਲੱਗਦਾ ਉਨ੍ਹਾਂ ਨੇ ਜਾਣ ਬੁੱਝ ਕੇ ਅਜਿਹਾ ਕੀਤਾ ਹੋਵੇਗਾ, ਜੇਕਰ ਹੱਥ ਲੱਗਾ ਵੀ ਹੈ ਤਾਂ।’’ ਸ਼ਹਿਨਾਜ਼ ਦੇ ਸਵਾਲ ’ਤੇ ਅਬੂ ਨੇ ਕਿਹਾ,‘‘ਉਹ ਜਿਨ੍ਹੀ ਭੋਲੀ ਬਣ ਰਹੀ ਹੈ ਉਹ ਸਭ ਬਕਵਾਸ ਹੈ। ਉਸ ਨੂੰ ਮਜ਼ਾ ਆ ਰਿਹਾ ਹੈ, ਲੋਕਾਂ ਨੂੰ ਅਤੇ ਸਲਮਾਨ ਨੂੰ ਵੀ।’’
PunjabKesari



ਆਪਣੇ ਭਾਈਚਾਰੇ ਚੋ ਆਪਣੇ ਜੀਵਨਸਾਥੀ ਦੀ ਚੋਣ ਕਰੋ - ਮੁਫ਼ਤ ਰਿਜਿਸਟ੍ਰੇਸ਼ਨ ਕਰੇ

Lakhan

This news is Edited By Lakhan

Related News