ਸਿਧਾਰਥ ਨੂੰ ਮਨਾਉਣ ਲਈ ਸ਼ਹਿਨਾਜ਼ ਨੇ ਰਾਤ ਦੇ ਹਨ੍ਹੇਰੇ ’ਚ ਕੀਤਾ ਇਹ ਕੰਮ

11/12/2019 11:50:43 AM

ਮੁੰਬਈ(ਬਿਊਰੋ)- ‘ਬਿੱਗ ਬੌਸ 13’ ਦੇ ਸਭ ਤੋਂ ਮਜ਼ਬੂਤ ਮੁਕਾਬਲੇਬਾਜ਼ ਸਿਧਾਰਥ ਸ਼ੁਕਲਾ ਮੰਨੇ ਜਾ ਰਹੇ ਹਨ। ਸ਼ੋਅ ਵਿਚ ਸਿਧਾਰਥ ਅਤੇ ਸ਼ਹਿਨਾਜ਼ ਦੀ ਦੋਸਤੀ ਵਿਚ ਪਿਛਲੇ ਦਿਨੀਂ ਦਰਾਰ ਪੈਦਾ ਹੋ ਗਈ, ਜਿਸ ਤੋਂ ਬਾਅਦ ਸ਼ਹਿਨਾਜ਼ ਪਾਰਸ ਦੀ ਟੀਮ ਨਾਲ ਜਾ ਮਿਲੀ। ਇਸ ਤੋਂ ਬਾਅਦ ਸਲਮਾਨ ਖਾਨ ਨੇ ਵੀ ਦੋਵਾਂ ਨੂੰ ਪੈਚਅੱਪ ਕਰਨ ਦੀ ਗੱਲ ਕਹੀ। ਵੀਕੈਂਡ ਕਾ ਵਾਰ ਐਪੀਸੋਡ ਵਿਚ ਜਦੋਂ ਰਿਤੇਸ਼ ਦੇਸ਼ਮੁਖ ਅਤੇ ਸਿਧਾਰਥ ਮਲਹੋਤਰਾ ਪਹੁੰਚੇ ਤਾਂ ਉਨ੍ਹਾਂ ਨੇ ਘਰਵਾਲਿਆਂ ਨੂੰ ਇਕ ਟਾਸਕ ਦਿੱਤਾ, ਜਿਸ ਵਿਚ ਕਿਸੇ ਇਕ ਮੁਕਾਬਲੇਬਾਜ਼ ਦੇ ਪ੍ਰਤੀ ਭੜਾਸ ਕੱਢਣੀ ਸੀ। ਅਜਿਹੇ ਵਿਚ ਸ਼ਹਿਨਾਜ਼ ਨੇ ਸਿਧਾਰਥ ਸ਼ੁਕਲਾ ਦਾ ਨਾਮ ਲਿਆ ਅਤੇ ਉਨ੍ਹਾਂ ਨੂੰ ਕਿਹਾ ਕਿ ਉਹ ਉਨ੍ਹਾਂ ਦੀ ਦੁਸ਼ਮਣੀ ਦੇ ਕਾਬਿਲ ਹਨ ਪਰ ਹੁਣ ਅਜਿਹਾ ਲੱਗ ਰਿਹਾ ਹੈ ਦੋਵੇਂ ਆਪਣਾ ਰਿਸ਼ਤਾ ਸੁਧਾਰਣਾ ਚਾਹੁੰਦੇ ਹਨ।

 
 
 
 
 
 
 
 
 
 
 
 
 
 

Ho raha #SidNaaz ki dosti ka second chapter shuru❤ Dekhiye yeh story, aaj raat 10.30 baje on #BiggBoss13! Anytime on @voot @BeingSalmanKhan @Vivo_India @daburamlaindia @bharat.pe #BB13 #SalmanKhan #BiggBoss

A post shared by Colors TV (@colorstv) on Nov 11, 2019 at 5:08am PST


ਸੋਮਵਾਰ ਨੂੰ ਆਏ ਐਪੀਸੋਡ ਵਿਚ ਦਿਖਾਇਆ ਗਿਆ ਹੈ ਕਿ ਸ਼ਹਿਨਾਜ਼ ਸ਼ੇਫਾਲੀ ਨੂੰ ਕਹਿੰਦੀ ਹੈ ਕਿ ਉਹ ਸਿਧਾਰਥ ਨੂੰ ਮਿਸ ਕਰਦੀ ਹੈ। ਜਿਸ ’ਤੇ ਸ਼ੇਫਾਲੀ ਕਹਿੰਦੀ ਹੈ ਕਿ ਉਸ ਨੂੰ ਸਿਧਾਰਥ ਨਾਲ ਜਾ ਕੇ ਗੱਲ ਕਰਨੀ ਚਾਹੀਦੀ ਹੈ। ਦੋਵਾਂ ਵਿਚਕਾਰ ਵਧੀਆ ਦੋਸਤੀ ਰਹਿ ਚੁੱਕੀ ਹੈ। ਅਜਿਹੇ ਵਿਚ ਉਸ ਨੂੰ ਬਰਕਰਾਰ ਰੱਖਣਾ ਚਾਹੀਦਾ ਹੈ। ਸ਼ੇਫਾਲੀ ਦੀ ਗੱਲ ਸੁਣ ਸ਼ਹਿਨਾਜ਼ ਕਹਿੰਦੀ ਹੈ ਕਿ ਉਸ ਨੂੰ ਸਿਧਾਰਥ ਨਾਲ ਗੱਲ ਕਰਨ ਤੋਂ ਹੁਣ ਡਰ ਲੱਗ ਰਿਹਾ ਹੈ।
PunjabKesari
ਸ਼ਹਿਨਾਜ਼ ਨਾਲ ਗੱਲ ਕਰਨ ਤੋਂ ਬਾਅਦ ਸ਼ੇਫਾਲੀ ਸਿਧਾਰਥ ਕੋਲ ਜਾਂਦੀ ਹੈ ਅਤੇ ਦੱਸਦੀ ਹੈ ਕਿ ਸ਼ਹਿਨਾਜ਼ ਉਸ ਨਾਲ ਪੈਚਅੱਪ ਕਰਨਾ ਚਾਹੁੰਦੀ ਹੈ ਪਰ ਉਹ ਉਸ ਨਾਲ ਗੱਲ ਕਰਨ ਤੋਂ ਡਰਦੀ ਹੈ। ਸਿਧਾਰਥ ਕਹਿੰਦੇ ਹਨ ਕਿ ਮੇਰੇ ਤੋਂ ਕਿਸ ਗੱਲ ਦਾ ਡਰ ਹੈ ਉਸ ਨੂੰ। ਸਿਧਾਰਥ ਅਤੇ ਸ਼ੇਫਾਲੀ ਆਪਸ ਵਿਚ ਗੱਲ ਕਰਦੇ ਹਨ, ਇਸ ਵਿਚਕਾਰ ਆਰਤੀ ਉਨ੍ਹਾਂ ਦੀ ਗੱਲਾਂ ਸੁਣਦੀ ਹੈ ਅਤੇ ਕਹਿੰਦੀ ਹੈ ਕਿ ਸ਼ਹਿਨਾਜ਼ ਨੇ ਉਸ ਨੂੰ ਵੀ ਕਿਹਾ ਹੈ ਕਿ ਉਹ ਸਿਧਾਰਥ ਨੂੰ ਬਹੁਤ ਮਿਸ ਕਰ ਰਹੀ ਹੈ।
PunjabKesari
ਰਾਤ ਜਦੋਂ ਸਿਧਾਰਥ ਸੁੱਤਾ ਹੁੰਦਾ ਹੈ ਤਾਂ ਸ਼ਹਿਨਾਜ਼ ਉਸ ਕੋਲ ਜਾਂਦਾ ਹੈ ਅਤੇ ਬੈੱਡ ’ਤੇ ਫੁੱਲ ਰੱਖ ਦਿੰਦੀ ਹੈ। ਇਹ ਦੇਖ ਸਿਧਾਰਥ ਹੱਸਣ ਲੱਗਦਾ ਹੈ। ਸ਼ਹਿਨਾਜ਼ ਦੁਬਾਰਾ ਆਉਂਦੀ ਹੈ ਅਤੇ ਬੈੱਡ ਕੋਲ ਰੱਖੇ ਟੇਬਲ ’ਤੇ ਕੁਝ ਸਾਮਾਨ ਰੱਖਣ ਲੱਗਦੀ ਹੈ। ਇਸ ਵਿਚਕਾਰ ਸਿਧਾਰਥ ਉਠਦਾ ਹੈ ਅਤੇ ਸ਼ਹਿਨਾਜ਼ ਦਾ ਹੱਥ ਫੜ੍ਹ ਕੇ ਉਸ ਨੂੰ ਆਪਣੇ ਵੱਲ ਖਿੱਚ ਲੈਂਦਾ ਹੈ ਅਤੇ ਗਲੇ ਲਗਾ ਲੈਂਦਾ ਹੈ।
PunjabKesari
ਘਰ ਦੇ ਬਾਕੀ ਮੈਂਬਰ ਸਿਧਾਰਥ ਅਤੇ ਸ਼ਹਿਨਾਜ਼ ਨੂੰ ਦੇਖਣ ਲੱਗਦੇ ਹਨ। ਸ਼ੇਫਾਲੀ ਅਤੇ ਆਸਿਮ ਇਕ ਹੀ ਬੈੱਡ ’ਤੇ ਹੁੰਦੇ ਹਨ। ਉਦੋਂ ਸ਼ੇਫਾਲੀ ਕਹਿੰਦੀ ਹੈ ਕਿ ਇਹ ਚੰਗੀ ਗੱਲ ਹੈ ਕਿ ਦੋਵੇਂ ਫਿਰ ਤੋਂ ਦੋਸਤ ਬਣ ਗਏ। ਉਥੇ ਹੀ ਆਸਿਮ ਵੀ ਉਨ੍ਹਾਂ ਨੂੰ ਸਹਿਮਤੀ ਜਤਾਉਂਦਾ ਹੈ।ਆਪਣੇ ਭਾਈਚਾਰੇ ਚੋ ਆਪਣੇ ਜੀਵਨਸਾਥੀ ਦੀ ਚੋਣ ਕਰੋ - ਮੁਫ਼ਤ ਰਿਜਿਸਟ੍ਰੇਸ਼ਨ ਕਰੇ

manju bala

This news is Edited By manju bala

Related News