ਹੁਣ ਪੰਜ ਹਫਤੇ ਜ਼ਿਆਦਾ ਚੱਲੇਗਾ ‘ਬਿੱਗ ਬੌਸ 13’, ਫਿਨਾਲੇ ਦੀ ਡੇਟ ਆਈ ਸਾਹਮਣੇ

11/28/2019 2:20:08 PM

ਮੁੰਬਈ(ਬਿਊਰੋ)- ਸਲਮਾਨ ਖਾਨ ਸਟਾਰਰ ਟੀ.ਵੀ. ਸ਼ੋਅ ਬਿੱਗ ਬੌਸ ਦਾ 13ਵਾਂ ਸੀਜਨ ਸੁਰਖੀਆਂ ਵਿਚ ਬਣਿਆ ਹੋਇਆ ਹੈ। ਕਦੇ ਘਰ ਦੇ ਮੁਕਾਬਲੇਬਾਜ਼ਾਂ ਵਿਚਕਾਰ ਤਿੱਖੀ ਬਹਿਸ ਦੇਖਣ ਨੂੰ ਮਿਲਦੀ ਹੈ ਤੇ ਕਦੇ  ਹੱਥੋਪਾਈ ਦੇਖਣ ਨੂੰ ਮਿਲਦੀ ਹੈ। ਹਾਲ ਹੀ ਵਿਚ ਤਾਂ ਸ਼ੋਅ ਵਿਚ ਰੋਮਾਂਸ ਵੀ ਦੇਖਣ ਨੂੰ ਮਿਲਿਆ। ਦਰਸ਼ਕਾਂ ਨੂੰ ਇਸ ਵਾਰ ਬਿੱਗ ਬੌਸ ਕਾਫੀ ਪਸੰਦ ਰਿਹਾ ਹੈ, ਜਿਸ ਦੇ ਚਲਦੇ ਸ਼ੋਅ ਦੇ ਸਮੇਂ ਨੂੰ ਵਧਾ ਦਿੱਤਾ ਗਿਆ ਹੈ ਅਤੇ ਹੁਣ ਸ਼ੋਅ ਦੇ ਫਿਨਾਲੇ ਦੀ ਡੇਟ ਵੀ ਸਾਹਮਣੇ ਆ ਗਈ ਹੈ।
PunjabKesari
ਦਰਅਸਲ ਕੁੱਝ ਸਮਾਂ ਪਹਿਲਾਂ ਹੀ ਅਜਿਹੀ ਖਬਰ ਸਾਹਮਣੇ ਆਈ ਸੀ ਕਿ ਸ਼ੋਅ ਦੇ ਮੇਕਰਸ ਨੇ ‘ਬਿੱਗ ਬੌਸ 13’ ਦੇ ਸਮੇਂ ਨੂੰ ਵਧਾਉਣ ਦਾ ਫੈਸਲਾ ਕੀਤਾ ਹੈ। ਆਮਤੌਰ ’ਤੇ ਇਹ ਸ਼ੋਅ ਤਿੰਨ ਮਹੀਨੇ ਲਈ ਹੁੰਦਾ ਹੈ ਪਰ ਖਬਰਾਂ ਮੁਤਾਬਕ ਸ਼ੋਅ ਨੂੰ ਪੰਜ ਹਫਤੇ ਲਈ ਵਧਾ ਦਿੱਤਾ ਗਿਆ ਹੈ। ਹਾਲਾਂਕਿ ਇਸ ਗੱਲ ਦੀ ਅਜੇ ਤੱਕ ਕੋਈ ਪੁਸ਼ਟੀ ਨਹੀਂ ਹੋਈ ਹੈ। ਰਿਪੋਰਟ ਮੁਤਾਬਕ ਬਿੱਗ ਬੌਸ ਦਾ ਫਿਨਾਲੇ 16 ਫਰਵਰੀ 2020 ਨੂੰ ਸ਼ੂਟ ਕੀਤਾ ਜਾਵੇਗਾ।
PunjabKesari
ਧਿਆਨਯੋਗ ਹੈ ਕਿ ਇਸ ਵਾਰ ਸ਼ੋਅ ਦੇ ਮੁਕਾਬਲੇਬਾਜ਼ ਕਾਫੀ ਸੁਰਖੀਆਂ ਵਿਚ ਹਨ। ਇਕ ਪਾਸੇ ਜਿੱਥੇ ਅਸੀਮ ਰਿਆਜ-ਹਿਮਾਂਸ਼ੀ ਖੁਰਾਨਾ ਦੀ ਜੋੜੀ ਦਰਸ਼ਕਾਂ ਨੂੰ ਪਸੰਦ ਆ ਰਹੀ ਹੈ ਤਾਂ ਉਥੇ ਹੀ ਸਿਧਾਰਥ ਸ਼ੁਕਲਾ ਅਤੇ ਸ਼ਹਿਨਾਜ਼ ਗਿੱਲ ਦੀ ਜੋੜੀ ਵੀ ਲੋਕਾਂ ਦਾ ਦਿਲ ਜਿੱਤ ਰਹੀ ਹੈ। ਇਸ ਦੇ ਨਾਲ ਹੀ ਸਿਧਾਰਥ ਅਤੇ ਆਸਿਮ ਦੀ ਲੜਾਈ ਨੇ ਵੀ ਖੂਬ ਸੁਰਖੀਆਂ ਬਟੋਰੀਆਂ ਹਨ।ਆਪਣੇ ਭਾਈਚਾਰੇ ਚੋ ਆਪਣੇ ਜੀਵਨਸਾਥੀ ਦੀ ਚੋਣ ਕਰੋ - ਮੁਫ਼ਤ ਰਿਜਿਸਟ੍ਰੇਸ਼ਨ ਕਰੇ

manju bala

This news is Edited By manju bala

Related News