ਵਾਈਲਡ ਕਾਰਡ ਐਂਟਰੀ ਰਾਹੀਂ ਘਰ ’ਚ ਆਏ ਇਸ ਸਖਸ਼ ਨੇ ਰਸ਼ਮੀ ਦੇਸਾਈ ਨੂੰ ਕੀਤਾ ਪ੍ਰਪੋਜ਼

12/2/2019 3:38:25 PM

ਮੁੰਬਈ(ਬਿਊਰੋ)-  'ਬਿੱਗ ਬੌਸ-13' ਇਸ ਹਫਤੇ ਹੋਰ ਵੀ ਮਜ਼ੇਦਾਰ ਹੋਣ ਵਾਲਾ ਹੈ ਕਿਉਂਕਿ ਘਰ 'ਚ ਐਂਟਰੀ ਕਰਨ ਵਾਲੇ ਹਨ ਦੋ ਪੁਰਾਣੇ ਮੁਕਾਬਲੇਬਾਜ਼ ਅਰਹਾਨ ਖਾਨ ਤੇ ਸ਼ੈਫਾਲੀ ਬੱਗਾ। ਉੱਥੇ ਹੀ ਇਕ ਨਵੀਂ ਮੁਕਾਬਲੇਬਾਜ਼ ਵੀ ਘਰ 'ਚ ਕਦਮ ਰੱਖਣ ਵਾਲੀ ਹੈ ਤੇ ਉਹ ਹੋਵੇਗੀ ਵਿਸ਼ਾਲ ਆਦਿੱਤਿਆ ਦੀ ਐਕਸ ਗਰਲਫਰੈਂਡ ਮਧੂਰਿਮਾ ਤੁਲੀ। ਖਬਰਾਂ ਮੁਤਾਬਾਕ ਤਾਂ ਮਧੂਰਿਮਾ ਤੁਲੀ ਘਰ 'ਚ ਬਤੌਰ ਵਾਈਲਡ ਕਾਰਡ ਮੁਕਾਬਲੇਬਾਜ਼ ਐਂਟਰੀ ਲਵੇਗੀ। ਜਿੱਥੇ ਮਧੂਰਿਮਾ ਦੇ ਆਉਣ ਨਾਲ ਘਰ 'ਚ ਥੋੜ੍ਹੀ ਹਲਚਲ ਵਧ ਸਕਦੀ ਹੈ ਉੱਥੇ ਹੀ ਅਰਹਾਨ ਦੀ ਐਂਟਰੀ ਰਸ਼ਮੀ ਲਈ ਕਾਫੀ ਸਪੈਸ਼ਲ ਹੋਣ ਵਾਲੀ ਹੈ।

 
 
 
 
 
 
 
 
 
 
 
 
 
 

Tomorrow's precap ! . . Follow @biggbossjassos For more updates & videos . . BIGG BOSS 13 - everyday 10:30 pm ! On weekends - 9 pm ! . #arshikhan #shoaibibrahim #vikasgupta #mtv #trending #katrinakaif #tiktok #hinakhan #priyanksharma #dipikakakar #kkk9 #jasminbhasin #zainimam #karanpatel #SalmanKhan #rohitshetty #adityanarayan #nachbaliye #devoleenabhattacharjee #khatronkekhiladi #bhartisingh #tiktokindia #naagin #khatronkekhiladi10

A post shared by BIGG BOSS JASSOS 🕵️‍♂️👁️ (@biggbossjassos) on Dec 1, 2019 at 10:59am PST


ਘਰੋਂ ਬੇਘਰ ਹੋ ਚੁੱਕੇ ਅਰਹਾਨ ਨੇ ਸ਼ੋਅ ਤੋਂ ਨਿਕਲਣ ਤੋਂ ਬਾਅਦ ਕਿਹਾ ਸੀ ਕਿ ਉਹ ਘਰ 'ਚ ਇਕ ਵਾਰ ਹੋਰ ਜਾਣਾ ਚਾਹੁੰਦੇ ਹਨ ਤੇ ਰਸ਼ਮੀ ਨੂੰ ਪ੍ਰਪੋਜ਼ ਕਰਨਾ ਚਾਹੁੰਦੇ ਹਨ। ਅਰਹਾਨ ਨੇ ਜੋ ਕਿਹਾ ਉਹ ਕੀਤਾ ਸੀ। ਉਹ ਅੱਜ ਘਰ 'ਚ ਐਂਟਰ ਹੋਣਗੇ ਤੇ ਇਸ਼ਾਰਿਆਂ-ਇਸ਼ਾਰਿਆਂ 'ਚ ਰਸ਼ਮੀ ਨੂੰ ਪ੍ਰਪੋਜ਼ ਕਰਨਗੇ। ਆਉਣ ਵਾਲੇ ਐਪੀਸੋਡ ਦੀ ਇਕ ਵੀਡੀਓ ਸਾਹਮਣੇ ਆਈ ਹੈ, ਜਿਸ ਵਿਚ ਰਸ਼ਮੀ ਕਿਚਨ 'ਚ ਖਾਣਾ ਬਣਾ ਰਹੀ ਹੈ ਤੇ ਅਰਹਾਨ ਉਸ ਨਾਲ ਗੱਲ ਕਰਨ ਦੀ ਕੋਸ਼ਿਸ਼ ਕਰ ਰਹੇ ਹਨ। ਹਾਲਾਂਕਿ ਰਸ਼ਮੀ ਉਸ ਨੂੰ ਪੂਰੀ ਤਰ੍ਹਾਂ ਇਗਨੋਰ ਕਰ ਰਹੀ ਹੈ ਕਿਉਂਕਿ ਇਹ ਘਰਵਾਲਿਆਂ ਦਾ ਟਾਸਕ ਹੈ ਕਿ ਆਏ ਹੋਏ ਮੁਕਾਬਲੇਬਾਜ਼ਾਂ ਨੂੰ ਉਨ੍ਹਾਂ ਨੇ ਇਗਨੋਰ ਕਰਨਾ ਹੈ।

ਵੀਡੀਓ 'ਚ ਸਾਫ ਦਿਖਾਈ ਦੇ ਰਿਹਾ ਹੈ ਕਿ ਅਰਹਾਨ ਰਸ਼ਮੀ ਦੇ ਕੰਨ 'ਚ ਕੁਝ ਕਹਿੰਦੇ ਹਨ ਪਰ ਉਹ ਉਨ੍ਹਾਂ ਨੂੰ ਇਗਨੋਰ ਕਰ ਦਿੰਦੀ ਹੈ। ਇਸ ਤੋਂ ਬਾਅਦ ਉਹ ਆਪਣੀ ਜੈਕੇਟ 'ਚੋਂ ਕੁਝ ਕੱਢਦੇ ਹਨ ਤੇ ਮੁੱਠੀ 'ਚ ਬੰਦ ਕਰ ਕੇ ਰਸ਼ਮੀ ਨੂੰ ਦਿੰਦੇ ਹਨ। ਇਸ ਤੋਂ ਬਾਅਦ ਅਰਹਾਨ ਉੱਥੋਂ ਚਲੇ ਜਾਂਦੇ ਹਨ ਤੇ ਰਸ਼ਮੀ ਉਨ੍ਹਾਂ ਦੇ ਪਿੱਛੇ-ਪਿੱਛੇ ਜਾਂਦੀ ਹੈ। ਇਸ ਤੋਂ ਬਾਅਦ ਆਰਤੀ ਉਨ੍ਹਾਂ ਨੂੰ ਗਲੇ ਲਾਉਂਦੀ ਹੈ ਤੇ ਕਹਿੰਦੀ ਹੈ ਕਿ ਉਹ ਤੈਨੂੰ ਅੰਗੂਠੀ ਦੇ ਗਿਆ ਰਸ਼ਮੀ। ਇਸ ਤੋਂ ਬਾਅਦ ਰਸ਼ਮੀ ਕਹਿੰਦੀ ਹੈ 'ਮੈਂ ਜੋ ਜਾਣਨਾ ਸੀ, ਉਸ ਦਾ ਜਵਾਬ ਵੀ ਆ ਗਿਆ।'ਆਪਣੇ ਭਾਈਚਾਰੇ ਚੋ ਆਪਣੇ ਜੀਵਨਸਾਥੀ ਦੀ ਚੋਣ ਕਰੋ - ਮੁਫ਼ਤ ਰਿਜਿਸਟ੍ਰੇਸ਼ਨ ਕਰੇ

manju bala

This news is Edited By manju bala

Related News