ਸਿਧਾਰਥ ਦੇ ਇਸ ਫੈਸਲੇ ਕਾਰਨ ਆਪੇ ਤੋਂ ਬਾਹਰ ਹੋਈ ਸ਼ਹਿਨਾਜ਼, ਵੀਡੀਓ ਵਾਇਰਲ

12/3/2019 3:10:32 PM

ਮੁੰਬਈ(ਬਿਊਰੋ)- ‘ਬਿੱਗ ਬੌਸ 13’ ਵਿਚ ਦਰਸ਼ਕਾਂ ਦੇ ਦੋ ਪਸੰਦੀਦਾ ਮੁਕਾਬਲੇਬਾਜ਼ ਸਿਧਾਰਥ ਸ਼ੁਕਲਾ ਤੇ ਸ਼ਹਿਨਾਜ਼ ਦੀ ਦੋਸਤੀ ਵਿਚ ਇਕ ਵਾਰ ਫਿਰ ਦਰਾਰ ਆ ਸਕਦੀ ਹੈ। ਸਿਧਾਰਥ ਅਤੇ ਸ਼ਹਿਨਾਜ਼ ਦੀ ਆਪਸੀ ਨਜ਼ਦੀਕੀਆਂ ਕਿੰਨੀਆਂ ਮਜ਼ਬੂਤ ਹਨ, ਇਹ ਗੱਲ ਨਾ ਸਿਰਫ ਦਰਸ਼ਕ, ਸਗੋਂ ਘਰਵਾਲੇ ਵੀ ਜਾਣਦੇ ਹਨ। ਦੋਵੇਂ ਇਕ- ਦੂਜੇ ਨੂੰ ਕਿੰਨਾ ਪਿਆਰ ਕਰਦੇ ਹਨ ਇਹ ਉਹ ਕਈ ਵਾਰ ਸ਼ੋਅ ਵਿਚ ਦੇਖ ਚੁੱਕੇ ਹਨ ਪਰ ਹੁਣ ਦੋਵਾਂ ਦੀ ਦੋਸਤੀ ਵਿਚਕਾਰ ਖਟਾਸ ਆ ਸਕਦੀ ਹੈ। ਕਲਰਸ ਨੇ ਆਪਣੇ ਇੰਸਟਾਗ੍ਰਾਮ 'ਤੇ ਆਉਣ ਵਾਲੇ ਐਪੀਸੋਡ ਦਾ ਇਕ ਵੀਡੀਓ ਸ਼ੇਅਰ ਕੀਤਾ ਹੈ, ਜਿਸ ਵਿਚ ਸ਼ਹਿਨਾਜ਼, ਸਿਧਾਰਥ ਵੱਲੋਂ ਲਏ ਗਏ ਇਕ ਫੈਸਲੇ ਤੋਂ ਨਾਰਾਜ਼ ਨਜ਼ਰ ਆ ਰਹੀ ਹੈ ਅਤੇ ਬੋਲ ਰਹੀ ਹੈ ਕਿ ਉਹ ਹੁਣ ਸਿਧਾਰਥ ਨਾਲ ਗੱਲ ਨਹੀਂ ਕਰੇਗੀ। ਵੀਡੀਓ ਵਿਚ ਤੁਸੀਂ ਦੇਖ ਸਕਦੇ ਹੋ ਕਿ ਬਿੱਗ ਬੌਸ, ਸਿਧਾਰਥ ਨੂੰ ਕੈਪਟਨ ਹੋਣ ਦੇ ਨਾਅਤੇ ਇਹ ਅਧਿਕਾਰ ਦਿੰਦੇ ਹਨ ਕਿ ਉਹ ਕੋਈ ਦੋ ਮੁਕਾਬਲੇਬਾਜ਼ਾਂ ਨੂੰ ਸਿੱਧੇ ਨੌਮੀਨੇਟ ਕਰ ਸਕਦੇ ਹਨ। ਵੀਡੀਓ ਵਿਚ ਸਿਧਾਰਥ ਪਹਿਲਾ ਆਸਿਮ ਦਾ ਨਾਮ ਲੈਂਦੇ ਹਨ ਅਤੇ ਫਿਰ ਉਹ ਪਾਰਸ ਦਾ ਨਾਮ ਲੈਂਦੇ ਹਨ। ਪਾਰਸ ਦਾ ਨਾਂ ਲੈਂਦੇ ਹੋਏ ਸਿਧਾਰਥ ਨੇ ਕਿਹਾ ਕਿ ਪਾਰਸ ਕਦੇ ਉਨ੍ਹਾਂ ਦੇ ਦੋਸਤ ਨਹੀਂ ਰਹੇ। ਇਸ ਲਈ ਉਹ ਪਾਰਸ ਨੂੰ ਨੌਮੀਨੇਟ ਕਰਦੇ ਹਨ। ਸਿਧਾਰਥ ਦੇ ਇਸ ਫੈਸਲੇ ਤੋਂ ਸ਼ਹਿਨਾਜ਼ ਨਾਰਾਜ਼ ਹੋ ਜਾਂਦੀ ਹੈ। ਸ਼ਹਿਨਾਜ਼ ਕਹਿੰਦੀ ਹੈ ਸਿਧਾਰਥ ਨੇ ਇਹ ਬਹੁਤ ਗਲਤ ਫੈਸਲਾ ਲਿਆ। ਉਸ ਨੇ ਮੇਰੀਆਂ ਭਾਵਨਾਵਾਂ ਨੂੰ ਠੇਸ ਪਹੁੰਚਾਇਆ ਹੈ ਕਿ ਮੈਂ ਉਸ ਨਾਲ ਕਦੇ ਕੋਈ ਗੱਲ ਨਹੀਂ ਕਰਾਂਗੀ।

 
 
 
 
 
 
 
 
 
 
 
 
 
 

Captain @realsidharthshukla iss nominations mein palat denge saara khel! Dekhna na bhoolein aaj raat 10:30 baje. Anytime on @voot. @Vivo_India @BeingSalmanKhan #BiggBoss13 #BiggBoss #BB13 #SalmanKhan

A post shared by Colors TV (@colorstv) on Dec 2, 2019 at 11:14pm PST


ਪਹਿਲਾਂ ਵੀ ਆ ਚੁੱਕੀ ਹੈ ਦਰਾਰ
ਜੇਕਰ ਦੋਵਾਂ ਦੀ ਦੋਸਤੀ ਵਿਚ ਇਸ ਵਾਰ ਦਰਾਰ ਆਉਂਦੀ ਹੈ ਤਾਂ ਅਜਿਹਾ ਪਹਿਲੀ ਵਾਰ ਨਹੀਂ ਹੋਵੇਗਾ। ਇਸ ਤੋਂ ਪਹਿਲਾਂ ਜਦੋਂ ਹਿਮਾਂਸ਼ੀ ਖੁਰਾਣਾ ਨੇ ਸ਼ੋਅ ਵਿਚ ਵਾਈਲਲ ਕਾਰਡ ਐਂਟਰੀ ਲਈ ਸੀ ਤਾਂ ਸ਼ਹਿਨਾਜ਼ ਅਤੇ ਸਿਧਾਰਥ ਦੀ ਦੋਸਤੀ ਵਿਚਕਾਰ ਖਟਾਸ ਆ ਗਈ ਸੀ। ਸ਼ਹਿਨਾਜ਼ ਨੂੰ ਲੱਗਾ ਸੀ ਕਿ ਸਿਧਾਰਥ ਉਨ੍ਹਾਂ ਨੂੰ ਇਗਨੋਰ ਕਰ ਕੇ ਹਿਮਾਂਸ਼ੀ ਨਾਲ ਜ਼ਿਆਦਾ ਗੱਲ ਕਰ ਰਹੇ ਹਨ। ਇਸ ਕਾਰਨ ਸ਼ਹਿਨਾਜ਼ ਨੇ ਸਿਧਾਰਥ ਨਾਲ ਗੱਲ ਕਰਨੀ ਬੰਦ ਕਰ ਦਿੱਤੀ ਸੀ। ਹਾਲਾਂਕਿ ਬਾਅਦ ਵਿਚ ਸ਼ਹਿਨਾਜ਼ ਨੇ ਸਿਧਾਰਥ ਨੂੰ ਮਨਾ ਵੀ ਲਿਆ ਸੀ ਅਤੇ ਫਿਰ ਸਭ ਕੁਝ ਠੀਕ ਹੋ ਗਿਆ ਸੀ।ਆਪਣੇ ਭਾਈਚਾਰੇ ਚੋ ਆਪਣੇ ਜੀਵਨਸਾਥੀ ਦੀ ਚੋਣ ਕਰੋ - ਮੁਫ਼ਤ ਰਿਜਿਸਟ੍ਰੇਸ਼ਨ ਕਰੇ

manju bala

This news is Edited By manju bala

Related News