ਜਦੋਂ ਵਿਕਾਸ ਗੁਪਤਾ ਨੂੰ ਦੇਖ ਘਰ ਦੇ ਮੈਂਬਰਾਂ ਦੇ ਉੱਡੇ ਹੋਸ਼

12/9/2019 9:49:07 AM

ਮੁੰਬਈ(ਬਿਊਰੋ)- ਟੀ.ਵੀ. ਦੇ ਰਿਐਲਿਟੀ ਸ਼ੋਅ ਬਿੱਗ ਬੌਸ ਵਿਚ ਹਰ ਰੋਜ ਕੁਝ ਨਾ ਕੁਝ ਬਦਲਿਆ ਦੇਖਿਆ ਜਾ ਰਿਹਾ ਹੈ। ਹੁਣ ਸ਼ੋਅ ਵਿਚ ਨਵਾਂ ਟਵਿਸਟ ਆਉਣ ਵਾਲਾ ਹੈ। ਦਰਅਸਲ ‘ਬਿੱਗ ਬੌਸ 11’ ਦੇ ਮੁਕਾਬਲੇਬਾਜ਼ ਵਿਕਾਸ ਗੁਪਤਾ ਹੁਣ ਘਰ ਵਿਚ ਐਂਟਰੀ ਕਰ ਲਈ ਹੈ। ਹਾਲ ਹੀ ਵਿਚ ਚੈਨਲ ਨੇ ਇਸ ਐਪੀਸੋਡ ਦਾ ਪ੍ਰੋਮੋ ਵੀ ਸ਼ੇਅਰ ਕੀਤਾ। ਪ੍ਰੋਮੋ ਵਿਚ ਵਿਕਾਸ ਗੁਪਤਾ ਦੀ ਐਂਟਰੀ ਨਾਲ ਸਭ ਤੋਂ ਵੱਡਾ ਝਟਕਾ ਸਿਧਾਰਥ ਸ਼ੁਕਲਾ, ਸ਼ਹਿਨਾਜ਼ ਗਿੱਲ ਤੇ ਮਾਹਿਰਾ ਸ਼ਰਮਾ ਨੂੰ ਲੱਗਦਾ ਹੈ। ਇਹ ਮੈਂਬਰ ਹੁਣ ਤੱਕ ਦੇ ਹੀਰੋ ਦੇ ਰੂਪ ਵਿਚ ਦੇਖੇ ਜਾ ਰਹੇ ਸਨ ਪਰ ਵਿਕਾਸ ਗੁਪਤਾ ਦੀ ਐਂਟਰੀ ਨਾਲ ਇਹ ਸਾਰੇ ਮੈਂਬਰ ਕੋਈ ਖਾਸ ਖੁਸ਼ ਨਜ਼ਰ ਨਹੀਂ ਆਏ।


ਘਰ ਵਿਚ ਦਾਖਲ ਹੋਏ ਵਿਕਾਸ ਗੁਪਤਾ

‘ਬਿੱਗ ਬੌਸ 11’ ਦੇ ਮੈਂਬਰ ਰਹਿ ਚੁੱਕੇ ਵਿਕਾਸ ਗੁਪਤਾ ਨੂੰ ਘਰ ਦੇ ਸਾਰੇ ਮੈਂਬਰ ਮਾਸਟਰ ਮਾਇੰਡ  ਦੇ ਨਾਮ ਨਾਲ ਬੁਲਾਉਂਦੇ ਸਨ। ਹੁਣ ਵਿਕਾਸ ਗੁਪਤਾ ਦੇ ਦੁਬਾਰਾ ਐਂਟਰ ਹੋਣ ’ਤੇ ਵੀ ਮੈਂਬਰ ਵਿਕਾਸ ਨੂੰ ਉਸੇ ਨਾਮ ਨਾਲ ਬੁਲਾਉਂਦੇ ਹਨ। ਜਦੋਂਕਿ ਦੂਜੀ ਟੀਮ ਯਾਨੀ ਅਸੀਮ ਰਿਆਜ ਦੀ ਟੀਮ ਵਿਚ ਅਜਿਹਾ ਕੁੱਝ ਨਜ਼ਰ ਨਹੀਂ ਆਉਂਦਾ ਹੈ।ਆਪਣੇ ਭਾਈਚਾਰੇ ਚੋ ਆਪਣੇ ਜੀਵਨਸਾਥੀ ਦੀ ਚੋਣ ਕਰੋ - ਮੁਫ਼ਤ ਰਿਜਿਸਟ੍ਰੇਸ਼ਨ ਕਰੇ

manju bala

This news is Edited By manju bala

Related News