ਹਸਪਤਾਲ ’ਚ ਦਾਖਲ ਸਿਧਾਰਥ ਸ਼ੁਕਲਾ, ਸਾਹਮਣੇ ਆਈ ਤਸਵੀਰ

12/15/2019 11:58:55 AM

ਮੁੰਬਈ(ਬਿਊਰੋ)- ‘ਬਿੱਗ ਬੌਸ 13’ ਦੇ ਮਜ਼ਬੂਤ ਦਾਅਵੇਦਾਰ ਮੰਨੇ ਜਾ ਰਹੇ ਸਿਧਾਰਥ ਸ਼ੁਕਲਾ ਦੀ ਤਬੀਅਤ ਖਰਾਬ ਹੋਣ ਤੋਂ ਬਾਅਦ ਫੈਨਜ਼ ਲਗਾਤਾਰ ਉਨ੍ਹਾਂ ਲਈ ਦੁਆਵਾਂ ਮੰਗ ਰਹੇ ਹਨ। ਪਹਿਲਾਂ ਸਿਧਾਰਥ ਸ਼ੁਕਲਾ ਨੂੰ ਮੁੱਖ ਘਰ ਤੋਂ ਸੀਕਰੇਟ ਰੂਮ ਲੈ ਲਿਜਾਇਆ ਗਿਆ, ਜਿੱਥੇ ਉਨ੍ਹਾਂ ਲਈ ਖਾਣ ਤੋਂ ਲੈ ਕੇ ਬਾਕੀ ਮੈਡੀਕਲ ਸਹੂਲਤਾਂ ਦੀ ਵਿਵਸਥਾ ਕੀਤੀ ਗਈ ਸੀ। ਇਸ ਦੇ ਬਾਵਜੂਦ ਜਦੋਂ ਸਿਧਾਰਥ ਦੀ ਹਾਲਤ ਵਿਚ ਕੋਈ ਸੁਧਾਰ ਨਾ ਹੋਇਆ ਤਾਂ ਉਨ੍ਹਾਂ ਨੂੰ ਹਸਪਤਾਲ ਵਿਚ ਭਰਤੀ ਕਰਾਇਆ ਗਿਆ।
PunjabKesari
ਵੀਕੈਂਡ ਦਾ ਵਾਰ ਵਿਚ ਸਲਮਾਨ ਖਾਨ ਨੇ ਸਿਧਾਰਥ ਦੇ ਫੈਨਜ਼ ਨੂੰ ਵੱਡਾ ਤੋਹਫਾ ਦਿੱਤਾ ਅਤੇ ਸਿਧਾਰਥ ਨਾਲ ਵੀਡੀਓ ਕਾਲ ਰਾਹੀਂ ਗੱਲ ਕੀਤੀ। ਇਸ ਦੌਰਾਨ ਸਿਧਾਰਥ ਹਸਪਤਾਲ ਦੇ ਬੈੱਡ ’ਤੇ ਹੀ ਲੇਟੇ ਸਨ। ਦਰਅਸਲ ਬੀਤੀ 12 ਦਸੰਬਰ ਨੂੰ ਸਿਧਾਰਥ ਦਾ ਜਨਮਦਿਨ ਸੀ ਅਜਿਹੇ ਵਿਚ ਸਲਮਾਨ ਨੇ ਉਨ੍ਹਾਂ ਨੂੰ ਸ਼ੁੱਭਕਾਮਨਾਵਾਂ ਦਿੱਤੀਆਂ ਅਤੇ ਉਨ੍ਹਾਂ ਦਾ ਹਾਲ ਚਾਲ ਪੁੱਛਿਆ।
PunjabKesari
ਸਿਧਾਰਥ ਨੇ ਦੱਸਿਆ ਕਿ ਉਨ੍ਹਾਂ ਦੀ ਹਾਲਤ ਵਿਚ ਤੇਜ਼ੀ ਨਾਲ ਸੁਧਾਰ ਹੋ ਰਿਹਾ ਹੈ ਅਤੇ ਜਲਦ ਹੀ ਉਨ੍ਹਾਂ ਨੂੰ ਹਸਪਤਾਲ ਤੋਂ ਛੁੱਟੀ ਮਿਲਣ ਦੀ ਉਮੀਦ ਹੈ। ਹਾਲਾਂਕਿ ਅਜਿਹੇ ਮੌਕੇ ’ਤੇ ਵੀ ਸਲਮਾਨ ਨੇ ਮਜ਼ਾਕ ਦਾ ਕੋਈ ਮੌਕਾ ਨਾ ਛੱਡਿਆ। ਸਲਮਾਨ ਸਿਧਾਰਥ ਨੂੰ ਕਹਿੰਦੇ ਹਨ ਕਿ ਬਿੱਗ ਬੌਸ ਦੇ ਘਰ ਵਿਚ ਕੋਈ ਵਿਆਹ ਕਰ ਲੈਂਦਾ ਹੈ ਕਿਸੇ ਦਾ ਕੁਨੈਕਸ਼ਨ ਬਣ ਜਾਂਦਾ ਹੈ। ਕਿਤੇ ਅਜਿਹਾ ਨਾ ਹੋਵੇ ਕਿ ਕੋਈ ਉੱਤੇ ਹੀ ਚਲਾ ਜਾਵੇ। ਇੰਨਾ ਕਹਿੰਦੇ ਹੀ ਸਲਮਾਨ ਹੱਸਣ ਲੱਗਦੇ ਹਨ।
PunjabKesari
ਵੀਡੀਓ ਕਾਲ ਵਿਚ ਸਲਮਾਨ ਸਿਧਾਰਥ ਸ਼ੁਕਲਾ ਨੂੰ ਦੱਸਦੇ ਹਨ ਕਿ ਦਰਸ਼ਕਾਂ ਨੇ ਉਨ੍ਹਾਂ ਨੂੰ ਇਸ ਹਫਤੇ ਸੁਰੱਖਿਅਤ ਕਰ ਦਿੱਤਾ ਹੈ। ਸਲਮਾਨ ਨੇ ਸਿਧਾਰਥ ਨੂੰ ਫੈਨਜ਼ ਦੇ ਵੀਡੀਓ ਦਿਖਾਏ, ਜੋ ਉਨ੍ਹਾਂ ਦੇ ਜਲਦ ਵਾਪਲ ਆਉਣ ਦੀ ਪ੍ਰਾਥਨਾ ਕਰ ਰਹੇ ਹਨ। ਸੂਤਰਾਂ ਮੁਤਾਬਕ, ਫਿਲਹਾਲ ਸਿਧਾਰਥ ਸ਼ੁਕਲਾ ਹਸਪਤਾਲ ਤੋਂ ਬਾਹਰ ਆ ਗਏ ਹਨ। ਉਹ ਸੋਮਵਾਰ ਜਾਂ ਮੰਗਲਵਾਰ ਨੂੰ ਬਿੱਗ ਬੌਸ ਦੇ ਮੁੱਖ ਘਰ ਵਿਚ ਵਾਪਸ ਆ ਸਕਦੇ ਹਨ।



ਆਪਣੇ ਭਾਈਚਾਰੇ ਚੋ ਆਪਣੇ ਜੀਵਨਸਾਥੀ ਦੀ ਚੋਣ ਕਰੋ - ਮੁਫ਼ਤ ਰਿਜਿਸਟ੍ਰੇਸ਼ਨ ਕਰੇ

Lakhan

This news is Edited By Lakhan

Related News