BB13: ਸਿਧਾਰਥ ਸ਼ੁਕਲਾ ਨੇ ਦੇਖਿਆ ਸੁਪਨੇ ਚ ਕੁੱਝ ਅਜਿਹਾ, ਖੁੱਦ ਹੀ ਹੋ ਗਏ ਹੈਰਾਨ

12/26/2019 9:50:41 AM

ਨਵੀਂ ਦਿੱਲੀ(ਬਿਊਰੋ)- ਬਿੱਗ ਬੌਸ ਦੇ ਘਰ 'ਚ ਦੁਸ਼ਮਣ ਕਦੋਂ ਦੋਸਤ ਬਣ ਜਾਂਦੇ ਹਨ ਤੇ ਦੋਸਤ ਕਦੋਂ ਦੁਸ਼ਮਣ, ਪਤਾ ਨਹੀਂ ਚਲਦਾ ਹੈ। ਇਸ ਘਰ 'ਚ ਕਈ ਰਿਸ਼ਤੇ ਬਣਦੇ ਹਨ ਤੇ ਕਈ ਵਿਗੜ ਵੀ ਜਾਂਦੇ ਹਨ। ਜਿਵੇਂ ਸੀਜ਼ਨ ਦੀ ਸ਼ੁਰੂਆਤ 'ਚ ਸਿਧਾਰਥ ਸ਼ੁਕਲਾ ਤੇ ਆਸਿਮ ਰਿਆਜ਼ ਵਧੀਆ ਦੋਸਤ ਸਨ, ਉਹੀ ਲੰਬੇ ਸਮੇਂ ਤੋਂ ਪਾਰਸ ਛਾਬੜਾ ਤੇ ਸਿਧਾਰਥ ਸ਼ੁਕਲਾ ਚੰਗੇ ਦੋਸਤ ਬਣੇ ਹੋਏ ਹਨ। ਸਿਧਾਰਥ ਤੇ ਆਸਿਮ ਦੇ ਝਗੜੇ ਤੋਂ ਬਾਅਦ ਪਾਰਸ ਉਨ੍ਹਾਂ ਦੇ ਦੋਸਤ ਬਣ ਗਏ ਹਨ। ਦੋਵਾਂ ਵਿਚਕਾਰ ਕਾਫੀ ਲੰਬੇ ਸਮੇਂ ਤੋਂ ਬਾਂਡ ਦੇਖਣ ਨੂੰ ਮਿਲ ਰਿਹਾ ਹੈ।

ਸਿਧਾਰਥ ਨੇ ਦੇਖਿਆ ਇਕ ਸਪਨਾ
ਬਿੱਗ ਬੌਸ ਦੇ ਫੈਨ ਪੇਜ਼ 'ਬਿੱਗ ਬੌਸ ਜਾਸੂਸ' 'ਤੇ ਘਰ ਦੇ ਅੰਦਰ ਦਾ ਇਕ ਵੀਡੀਓ ਸ਼ੇਅਰ ਕੀਤਾ ਗਿਆ ਹੈ, ਜਿਸ 'ਚ ਸਿਧਾਰਥ, ਮਾਹਿਰਾ ਤੇ ਪਾਰਸ ਨੂੰ ਆਪਣਾ ਸਪਨਾ ਦੱਸ ਰਹੇ ਹਨ, ਜਿਸ ਨੂੰ ਦੇਖ ਕੇ ਉਹ ਖ਼ੁਦ ਹੈਰਾਨ ਹੋ ਗਏ ਹਨ। ਸਿਧਾਰਥ ਕਹਿ ਰਹੇ ਹਨ ਕਿ ਸੁਪਨੇ ਸੱਚ ਨਹੀਂ ਹੁੰਦੇ ਫਿਰ ਮੈਂ ਦੱਸਦਾ ਹਾਂ ਕਿ ਮੈਂ ਕੀ ਦੇਖਿਆ। ਸਿਧਾਰਥ ਦੱਸਦੇ ਹਨ ਕਿ ਉਨ੍ਹਾਂ ਨੇ ਸੁਪਨੇ 'ਚ ਪਾਰਸ ਦਾ ਐਵੀਕਸ਼ਨ ਦੇਖਿਆ। ਪਾਰਸ ਨੂੰ ਘਰੋਂ ਬੇਘਰ ਹੁੰਦਾ ਦੇਖ ਉਹ ਹੈਰਾਨ ਰਹਿ ਗਏ। ਪਰ ਜਿਵੇਂ ਹੀ ਉਨ੍ਹਾਂ ਦੀ ਨੀਂਦ ਟੁੱਟੀ ਤਾਂ ਪਾਰਸ ਉਨ੍ਹਾਂ ਦੇ ਸਾਹਮਣੇ ਬੈਠੇ ਸਨ ਉਦੋਂ ਜਾ ਕੇ ਉਨ੍ਹਾਂ ਨੂੰ ਤਸੱਲੀ ਆਈ।



ਆਪਣੇ ਭਾਈਚਾਰੇ ਚੋ ਆਪਣੇ ਜੀਵਨਸਾਥੀ ਦੀ ਚੋਣ ਕਰੋ - ਮੁਫ਼ਤ ਰਿਜਿਸਟ੍ਰੇਸ਼ਨ ਕਰੇ

manju bala

This news is Edited By manju bala

Related News