ਫੈਮਿਲੀ ਟਾਸਕ ਦੌਰਾਨ ਮਾਹਿਰਾ ਦੀ ਮਾਂ ਤੇ ਸ਼ਹਿਨਾਜ਼ ਦੇ ਪਿਤਾ ਨੇ ਲਗਾਈ ਪਾਰਸ ਦੀ ਕਲਾਸ, ਵੀਡੀਓ

1/15/2020 11:45:37 AM

ਮੁੰਬਈ(ਬਿਊਰੋ)- ‘ਬਿੱਗ ਬੌਸ 13’ ਨੂੰ ਕਰੀਬ 4 ਮਹੀਨੇ ਪੂਰੇ ਹੋ ਚੁੱਕੇ ਹਨ। ਹੁਣ ਇਹ ਸ਼ੋਅ ਆਪਣੇ ਅੰਤਿਮ ਪੜਾਅ ’ਚ ਪਹੁੰਚ ਗਿਆ ਹੈ। ਹੁਣ ਘਰ ਦੇ ਅੰਦਰ 10 ਮੁਕਾਬਲੇਬਾਜ਼ ਹਨ। ਉਥੇ ਹੀ ਘਰਵਾਲਿਆਂ ’ਚ ਟਾਪ 5 ’ਚ ਪੁੱਜਣ ਦੀ ਰੇਸ ਵੀ ਸ਼ੁਰੂ ਹੋ ਚੁੱਕੀ ਹੈ। ਬੀਤੇ ਦਿਨ ਘਰ ’ਚ ਆਸਿਮ ਰਿਆਜ, ਸ਼ਹਿਨਾਜ਼ ਕੌਰ ਗਿੱਲ ਨੂੰ ਹਰਾ ਕੇ ਏਲੀਟ ਕਲੱਬ ਦੇ ਮੈਂਬਰ ਬਣੇ। ਜਿਸ ’ਚ ਉਨ੍ਹਾਂ ਨੂੰ ਕਈ ਪਾਵਰ ਦਿੱਤੀਆਂ ਗਈਆਂ ਹਨ। ਹੁਣ ਆਉਣ ਵਾਲੇ ਹਫਤੇ ’ਚ ਫੈਮਿਲੀ ਰਾਊਂਡ ਸ਼ੁਰੂ ਹੋਵੇਗਾ। ਇਸ ਵਿਚ ਸਾਰੇ ਮੁਕਾਬਲੇਬਾਜ਼ਾਂ ਦੇ ਘਰਵਾਲੇ ਉਨ੍ਹਾਂ ਨੂੰ ਮਿਲਣ ਆਉਣਗੇ। ਹਾਲ ਹੀ ’ਚ ਇਕ ਪ੍ਰੋਮੋ ਸਾਹਮਣੇ ਆਇਆ ਹੈ। ਇਸ ਵਿਚਕਾਰ ਆਰਤੀ ਦੇ ਭਰਾ ਕ੍ਰਿਸ਼ਣਾ ਅਭਿਸ਼ੇਕ, ਸ਼ਹਿਨਾਜ਼ ਦੇ ਪਿਤਾ ਅਤੇ ਮਾਹਿਰਾ ਦੀ ਮਾਂ ਬਿੱਗ ਬੌਸ ਦੇ ਘਰ ’ਚ ਆਉਣਗੇ। ਇਸ ਦੌਰਾਨ ਸ਼ਹਿਨਾਜ਼ ਦੇ ਪਿਤਾ ਅਤੇ ਮਾਹਿਰਾ ਦੀ ਮਾਂ ਦੋਵੇਂ ਹੀ ਪਾਰਸ ਦੀ ਕਲਾਸ ਲਗਾਉਂਦੇ ਨਜ਼ਰ ਆਏ।

 
 
 
 
 
 
 
 
 
 
 
 
 
 

#family #task @bigboss_khabari_13

A post shared by Bigboss 13 (@bigboss_khabari_13) on Jan 14, 2020 at 11:14am PST


ਇਸ ਦੇ ਨਾਲ ਹੀ ਸ਼ਹਿਨਾਜ਼ ਦੇ ਪਿਤਾ ਨੇ ਸ਼ਹਿਨਾਜ਼ ਨੂੰ ਕਿਹਾ ਕਿ ਸਿਧਾਰਥ ਨਾਲ ਤੇਰਾ ਜੋ ਕੁੱਝ ਵੀ ਹੈ, ਉਸ ਨੂੰ ਇੱਥੇ ਖਤਮ ਕਰ ਦੇਵੇ। ਇਹ ਕਹਿੰਦੇ ਹੋਏ ਉਨ੍ਹਾਂ ਨੇ ਸ਼ਹਿਨਾਜ਼ ਨੂੰ ਆਪਣੀ ਕਸਮ ਵੀ ਦਿੱਤੀ। ਨਾਲ ਹੀ ਪਾਰਸ ਦੀ ਕਲਾਸ ਲਗਾਉਂਦੇ ਹੋਏ ਸ਼ਹਿਨਾਜ਼ ਦੇ ਨੇ ਕਿਹਾ ਕਿ ਪਹਿਲਾਂ ਤੂੰ ਸ਼ਹਿਨਾਜ਼ ਨੂੰ ਕਹਿੰਦਾ ਸੀ ਮਾਹਿਰਾ ਤੁਹਾਡੇ ਤੋਂ ਜੇਲਸ ਹੈ। ਹੁਣ ਇਹੀ ਤੂੰ ਮਾਹਿਰਾ ਨੂੰ ਕਹਿੰਦਾ ਹੈ। ਉਥੇ ਹੀ ਮਾਹਿਰਾ ਦੀ ਮਾਂ ਪਾਰਸ ਨੂੰ ਯਾਦ ਕਰਵਾਉਂਦੀ ਹੈ ਕਿ ਘਰ  ਦੇ ਬਾਹਰ ਉਨ੍ਹਾਂ ਦੀ ਗਰਲਫਰੈਂਡ ਹੈ। ਉਹ ਕਹਿੰਦੀ ਹੈ ਕਿ ਤੁਹਾਡੀ ਗਰਲਫਰੈਂਡ ਬਹੁਤ ਪਿਆਰੀ ਹੈ ਅਤੇ ਮਾਹਿਰਾ ਸਿਰਫ ਤੁਹਾਡੀ ਦੋਸਤ ਹੈ।

 
 
 
 
 
 
 
 
 
 
 
 
 
 

Upcoming episode will gonna be insane ..#vishaladityasingh Vs #madhurima . ( COPYRIGHT ALL RESERVED TO VOOT , BIGGBOSS , ENDEMOL SHINE GROUP , COLORS AND VIACOM 18 )Get a glimpse of all the fun and action in this sneak peek of the upcoming episode, on Voot! #SHEHNAAZGILL #Sidharthshukla #mahirasharma #biggboss13

A post shared by Entertainment Talk (@entertainmenttalkk) on Jan 14, 2020 at 10:48am PST


ਉਥੇ ਹੀ ਇਸ ਪ੍ਰੋਮੋ ’ਚ ਵਿਸ਼ਾਲ ਅਤੇ ਮਧੁਰਿਮਾ ਇਕ ਵਾਰ ਫਿਰ ਤੋਂ ਲੜਦੇ ਨਜ਼ਰ ਆਉਂਦੇ ਹਨ। ਦੋਵੇਂ ਇਕ-ਦੂਜੇ ’ਤੇ ਪਾਣੀ ਪਾ ਦਿੰਦੇ ਹਨ। ਉਥੇ ਹੀ ਮਧੁਰਿਮਾ, ਵਿਸ਼ਾਲ ਨੂੰ ਫਰਾਈ ਪੈਨ ਨਾਲ ਇੰਨਾ ਮਾਰਦੀ ਹੈ ਕਿ ਫਰਾਈ ਪੈਨ ਟੁੱਟ ਜਾਂਦਾ ਹੈ। ਇਹ ਸਭ ਦੇਖ ਘਰਵਾਲੇ ਹੈਰਾਨ ਰਹਿ ਜਾਂਦੇ ਹਨ। ਉਥੇ ਹੀ ਬਿੱਗ ਬੌਲ ਦੋਵਾਂ ਨੂੰ ਪਹਿਲਾਂ ਚਿਤਾਵਨੀ ਦਿੰਦੇ ਹਨ। ਇਸ ਤੋਂ ਬਾਅਦ ਵੀ ਵਿਸ਼ਾਲ-ਮਧੁਰਿਮਾ ਨਹੀਂ ਸੁਣਦੇ ਅਤੇ ਇਕ-ਦੂਜੇ ਨੂੰ ਗਾਲ੍ਹਾਂ ਦੇਣ ਲੱਗਦੇ ਹਨ।
PunjabKesari
ਉਥੇ ਹੀ ਵਿਸ਼ਾਲ ਬਿੱਗ ਬੌਸ ਨੂੰ ਕਹਿੰਦੇ ਹਨ ਕਿ ਉਹ ਘਰ ’ਚੋਂ ਨਿਕਲਣਾ ਚਾਹੁੰਦੇ ਹੋ। ਰਸ਼ਮੀ, ਵਿਸ਼ਾਲ ਨੂੰ ਸਮਝਾਉਂਦੇ-ਸਮਝਾਉਂਦੇ ਰੋਣ ਲੱਗਦੀ ਹੈ। ਉਥੇ ਹੀ ਆਸਿਮ ਵੀ ਵਿਸ਼ਾਲ ਨੂੰ ਸਮਝਾਉਣ ਦੀ ਕੋਸ਼ਿਸ਼ ਕਰਦੇ ਹਨ। ਹੁਣ ਦੇਖਣਾ ਇਹ ਹੈ ਕਿ ਬਿੱਗ ਬੌਸ ਵਿਸ਼ਾਲ ਅਤੇ ਮਧੁਰਿਮਾ ਨੂੰ ਕੀ ਸਜ਼ਾ ਦਿੰਦੇ ਹਨ। ਦੱਸ ਦੇਈਏ ਕਿ ਇਸ ਹਫਤੇ ਘਰ ਦੇ ਸਾਰੇ ਮੈਂਬਰ ਨੌਮੀਨੇਟ ਹਨ।ਆਪਣੇ ਭਾਈਚਾਰੇ ਚੋ ਆਪਣੇ ਜੀਵਨਸਾਥੀ ਦੀ ਚੋਣ ਕਰੋ - ਮੁਫ਼ਤ ਰਿਜਿਸਟ੍ਰੇਸ਼ਨ ਕਰੇ

manju bala

This news is Edited By manju bala

Related News