ਲੜਾਈ ਦੌਰਾਨ ਵਿਸ਼ਾਲ ਨੂੰ ਮਾਰਦਿਆਂ ਮਧੁਰਿਮਾ ਨੇ ਤੋੜ੍ਹਿਆ ਫਰਾਈਪੈਨ, ਬਿੱਗ ਬੌਸ ਲੈਣਗੇ ਵੱਡਾ ਫੈਸਲਾ

1/15/2020 12:45:23 PM

ਮੁੰਬਈ(ਬਿਊਰੋ)- ‘ਬਿੱਗ ਬੌਸ 13’ ਦੇ ਸਾਰੇ ਮੁਕਾਬਲੇਬਾਜ਼ ਟਾਪ-5 ’ਚ ਜਗ੍ਹਾ ਬਣਾਉਣ ਲਈ ਕੋਸ਼ਿਸ਼ ਕਰ ਰਹੇ ਹਨ। ਇਸ ਵਿਚਕਾਰ ਵਿਸ਼ਾਲ-ਮਧੁਰਿਮਾ ਵੀ ਪਿੱਛੇ ਨਹੀਂ ਹਨ। ਦੋਵੇਂ ਹੀ ਆਪਣੇ ਪਿਆਰ ਤੇ ਲੜਾਈ ਨਾਲ ਦਰਸ਼ਕਾਂ ਨੂੰ ਐਂਟਰਟੇਨ ਕਰਨ ਦੀ ਕੋਸ਼ਿਸ਼ ਕਰ ਰਹੇ ਹਨ। ਹਾਲਾਂਕਿ ਇਸ ਇਕ ਮਹੀਨੇ ’ਚ ਦੋਵਾਂ ਵਿਚਕਾਰ ਪਿਆਰ ਘੱਟ ਤੇ ਲੜਾਈ ਜ਼ਿਆਦਾ ਦੇਖਣ ਨੂੰ ਮਿਲੀ ਹੈ। ਹਾਲ ਹੀ ’ਚ ਫਿਰ ਤੋਂ ਇਹ ਕਪਲ ਘਰ ’ਚ ਲੜਾਈ ਕਰਦਾ ਦਿਸਿਆ। ਬਿੱਗ ਬੌਸ ਘਰ ਦਾ ਇਕ ਪ੍ਰੋਮੋ ਸਾਹਮਣੇ ਆਇਆ ਹੈ।

PunjabKesari

ਬੀਤੇ ਦਿਨ ਸ਼ੋਅ ਵਿਚ ਦਿਖਾਇਆ ਗਿਆ ਕਿ ਵਿਸ਼ਾਲ ਅਤੇ ਮਧੁਰਿਮਾ ਵਿਚਕਾਰ ਹਮੇਸ਼ਾ ਦੀ ਤਰ੍ਹਾਂ ਬਹਿਸ ਹੋ ਗਈ। ਦੋਵਾਂ ਦੀ ਬਹਿਸ ਦੇਰ ਰਾਤ ਨੂੰ ਹੋਈ ਸੀ, ਜਿਸ ਵਿਚਕਾਰ ਦੋਵਾਂ ਨੇ ਇਕ-ਦੂਜੇ ਨੂੰ ਗੱਲਾਂ ਵੀ ਸੁਣਾਈਆਂ। ਅਗਲੇ ਦਿਨ ਦੀ ਸਵੇਰੇ ਵੀ ਇਹ ਲੜਾਈ ਜ਼ਾਰੀ ਰਹੀ। ਦੋਵਾਂ ਨੇ ਆਪਣੀ ਗੱਲਾਂ ਦੀਆਂ ਹੱਦਾਂ ਪਾਰ ਕਰ ਦਿੱਤੀਆਂ। ਵਿਸ਼ਾਲ ਮਧੁਰਿਮਾ ਵੱਲੋਂ ਕਹੇ ਗਏ ਸ਼ਬਦਾਂ ਤੋਂ ਇਨ੍ਹੇ ਗੁੱਸੇ ਹੋ ਗਏ ਕਿ ਉਨ੍ਹਾਂ ਨੇ ਮਧੁਰਿਮਾ  ਦੇ ਮੂੰਹ ’ਤੇ ਪਾਣੀ ਸੁੱਟ ਦਿੱਤਾ। ਉਥੇ ਹੀ ਮਧੁਰਿਮਾ, ਵਿਸ਼ਾਲ ਨੂੰ ਫਰਾਈ ਪੈਨ ਨਾਲ ਇੰਨਾ ਮਾਰਦੀ ਹੈ ਕਿ ਫਰਾਈ ਪੈਨ ਟੁੱਟ ਜਾਂਦਾ ਹੈ। ਇਹ ਸਭ ਦੇਖ ਘਰਵਾਲੇ ਹੈਰਾਨ ਰਹਿ ਜਾਂਦੇ ਹਨ। ਬਿੱਗ ਬੌਲ ਦੋਵਾਂ ਨੂੰ ਪਹਿਲਾਂ ਚਿਤਾਵਨੀ ਦਿੰਦੇ ਹਨ। ਇਸ ਤੋਂ ਬਾਅਦ ਵੀ ਵਿਸ਼ਾਲ-ਮਧੁਰਿਮਾ ਨਹੀਂ ਸੁਣਦੇ ਅਤੇ ਇਕ-ਦੂਜੇ ਨੂੰ ਗਾਲ੍ਹਾਂ ਦੇਣ ਲੱਗਦੇ ਹਨ।

 
 
 
 
 
 
 
 
 
 
 
 
 
 

#ViRima ka jhagda ab ek level aur serious ho chuka hai! @vishalsingh713 aur @MadhurimaTuli ki iss harkat par kya dand denge #BiggBoss? Dekhiye aaj raat 10:30 baje. Anytime on @voot. @Vivo_India @daburamlaindia @bharat.pe #BiggBoss13 #BiggBoss #BB13 #SalmanKhan

A post shared by Colors TV (@colorstv) on Jan 14, 2020 at 10:36am PST


ਉਥੇ ਹੀ ਵਿਸ਼ਾਲ ਬਿੱਗ ਬੌਸ ਨੂੰ ਕਹਿੰਦੇ ਹਨ ਕਿ ਉਹ ਘਰ ’ਚੋਂ ਨਿਕਲਨਾ ਚਾਹੁੰਦੇ ਹੋ। ਰਸ਼ਮੀ, ਵਿਸ਼ਾਲ ਨੂੰ ਸਮਝਾਉਂਦੇ-ਸਮਝਾਉਂਦੇ ਰੋਣ ਲੱਗਦੀ ਹੈ। ਉਥੇ ਹੀ ਆਸਿਮ ਵੀ ਵਿਸ਼ਾਲ ਨੂੰ ਸਮਝਾਉਣ ਦੀ ਕੋਸ਼ਿਸ਼ ਕਰਦੇ ਹਨ। ਹੁਣ ਦੇਖਣਾ ਇਹ ਹੈ ਕਿ ਬਿੱਗ ਬੌਸ ਵਿਸ਼ਾਲ ਅਤੇ ਮਧੁਰਿਮਾ ਨੂੰ ਕੀ ਸਜ਼ਾ ਦਿੰਦੇ ਹਨ। ਦੱਸ ਦੇਈਏ ਕਿ ਇਸ ਹਫਤੇ ਘਰ ਦੇ ਸਾਰੇ ਮੈਂਬਰ ਨੌਮੀਨੇਟ ਹਨ।
 ਆਪਣੇ ਭਾਈਚਾਰੇ ਚੋ ਆਪਣੇ ਜੀਵਨਸਾਥੀ ਦੀ ਚੋਣ ਕਰੋ - ਮੁਫ਼ਤ ਰਿਜਿਸਟ੍ਰੇਸ਼ਨ ਕਰੇ

manju bala

This news is Edited By manju bala

Related News