ਰਸ਼ਮੀ ਨੂੰ ਰੋਂਦੇ ਦੇਖ ਸਿਧਾਰਥ ਵੀ ਹੋਏ ਭਾਵੁਕ, ਆਪਣੇ ਹੱਥਾਂ ਨਾਲ ਪਿਲਾਇਆ ਪਾਣੀ (ਵੀਡੀਓ)

1/17/2020 9:55:25 AM

ਮੁੰਬਈ(ਬਿਊਰੋ)- ‘ਬਿੱਗ ਬੌਸ’ ਵਿਚ ਫੈਮਿਲੀ ਰਾਊਂਡ ਚੱਲ ਰਿਹਾ ਹੈ, ਜਿਸ ਵਿਚ ਸਾਰੇ ਮੁਕਾਬਲੇਬਾਜ਼ਾਂ ਦੇ ਘਰਵਾਲੇ ਉਨ੍ਹਾਂ ਨੂੰ ਮਿਲਣ ਆਏ। ਅਜਿਹੀ ਖਬਰ ਸੀ ਕਿ ਰਸ਼ਮੀ ਦੇਸਾਈ ਦੀ ਮਾਂ ਉਨ੍ਹਾਂ ਨੂੰ ਮਿਲਣ ਆਉਣਗੇ ਪਰ ਅਜਿਹਾ ਨਾ ਹੋਇਆ। ਰਸ਼ਮੀ ਦੇ ਪਰਿਵਾਰ ’ਚੋਂ ਉਨ੍ਹਾਂ ਦੇ ਭਰਾ ਦੇ ਬੱਚੇ ਆਏ। ਦੋਵਾਂ ਨੂੰ ਦੇਖਦਿਆ ਹੀ ਰਸ਼ਮੀ ਕਾਫੀ ਖੁਸ਼ ਨਜ਼ਰ ਆਈ। ਉਹ ਦੋਵੇਂ ਬੱਚਿਆਂ ਨੂੰ ਗਲੇ ਲਗਾ ਕੇ ਰੋਣ ਲੱਗੀ। ਰਸ਼ਮੀ ਦੋਵਾਂ ਨੂੰ ਬਹੁਤ ਟਾਇਮ ਗਲੇ ਲਗਾਉਂਦੀ ਹੈ, ਜਿਸ ਤੋਂ ਸਾਫ ਪਤਾ ਚੱਲ ਰਿਹਾ ਸੀ ਕਿ ਉਹ ਆਪਣੇ ਪਰਿਵਾਰ ਨੂੰ ਕਿੰਨਾ ਮਿਸ ਕਰ ਰਹੀ ਸੀ। ਇਸ ਦੌਰਾਨ ਦੋਵਾਂ ਬੱਚਿਆਂ ਨੇ ਖੂਬ ਮਸਤੀ ਕੀਤੀ, ਇੰਨਾ ਹੀ ਨਹੀਂ ਉਨ੍ਹਾਂ ਨੇ ਤਾਂ ਸਿਧਾਰਥ ਅਤੇ ਰਸ਼ਮੀ ਵਿਚਕਾਰ ਦੋਸਤੀ ਵੀ ਕਰਵਾ ਦਿੱਤੀ। ਰਸ਼ਮੀ ਦੇ ਭਤੀਜੇ ਨੇ ਕਿਹਾ, ‘‘ਤੁਸੀਂ ਦੋਵੇਂ ਹਮੇਸ਼ਾ ਲੜਦੇ ਕਿਉਂ ਹੋ। ਤੁਸੀਂ ਦੋਵੇਂ ਹੁਣ ਦੋਸਤੀ ਕਰ ਲਓ। ਇਸ ਤੋਂ ਬਾਅਦ ਉਹ ਰਸ਼ਮੀ ਅਤੇ ਸਿਧਾਰਥ ਨੂੰ ਹੱਥ ਮਿਲਾਉਣ ਨੂੰ ਕਹਿੰਦੇ ਹਨ ਅਤੇ ਫਿਰ ਦੋਵਾਂ ਨੂੰ ਹਗ ਕਰਨ ਲਈ ਬੋਲਦੇ ਹਨ।’’

 
 
 
 
 
 
 
 
 
 
 
 
 
 

Kya yeh pyaare bacche milayenge @imrashamidesai aur @realsidharthshukla ko ek baar phir? Dekhiye #SidRa ke rishte ka naya modh aaj raat 10.30 baje. Anytime on @voot @Vivo_India @daburamlaindia @bharat.pe @beingsalmankhan #BiggBoss13 #BiggBoss #BB13 #SalmanKhan

A post shared by Colors TV (@colorstv) on Jan 16, 2020 at 10:34am PST


ਰਸ਼ਮੀ ਅਤੇ ਸਿਧਾਰਥ ਹੱਸਦੇ ਹੋਏ ਇਕ-ਦੂਜੇ ਨੂੰ ਗਲੇ ਲਗਾਉਂਦੇ ਹਨ। ਇਸ ਵਿਚਕਾਰ ਇਹ ਵੀ ਦਿਖਾਇਆ ਗਿਆ ਕਿ ਜਦੋਂ ਸਾਰੇ ਘਰਵਾਲੇ ਆਉਂਦੇ ਹਨ ਤਾਂ ਰਸ਼ਮੀ ਇਮੋਸ਼ਨਲ ਹੋ ਜਾਂਦੀ ਹੈ ਅਤੇ ਸਿਧਾਰਥ ਉਨ੍ਹਾਂ ਨੂੰ ਸੰਭਾਲਣ ਜਾਂਦੇ ਹਨ। ਸਿਧਾਰਥ ਕਹਿੰਦੇ ਹਨ ਕੀ ਹੋਇਆ ਜਿਸ ਤੋਂ ਬਾਅਦ ਰਸ਼ਮੀ ਰੋਂਦੇ ਹੋਏ ਕਹਿੰਦੀ ਹੈ ਕਿ ਸਭ ਦੇ ਮਾਤਾ-ਪਾਪਾ ਆਏ। ਫਿਰ ਸਿਧਾਰਥ, ਰਸ਼ਮੀ ਨੂੰ ਸਪੋਰਟ ਕਰਦੇ ਹਨ ਅਤੇ ਉਨ੍ਹਾਂ ਨੂੰ ਪਾਣੀ ਵੀ ਪਿਲਾਉਂਦੇ ਹਨ। ਹੁਣ ਇਸ ਸਭ ਤੋਂ ਬਾਅਦ ਕੀ ਸਿਧਾਰਥ ਅਤੇ ਰਸ਼ਮੀ ਵਿਚਕਾਰ ਵਾਪਸ ਦੋਸਤੀ ਹੋ ਜਾਵੇਗੀ ਜਾਂ ਦੋਵਾਂ ਦੇ ਵਿਚਕਾਰ ਦਾ ਕੋਲਡ ਵਾਰ ਚੱਲਦਾ ਰਹੇਗਾ। ਇਹ ਤਾਂ ਆਉਣ ਵਾਲੇ ਐਪੀਸੋਡ ਵਿਚ ਪਤਾ ਚੱਲੇਗਾ।



ਆਪਣੇ ਭਾਈਚਾਰੇ ਚੋ ਆਪਣੇ ਜੀਵਨਸਾਥੀ ਦੀ ਚੋਣ ਕਰੋ - ਮੁਫ਼ਤ ਰਿਜਿਸਟ੍ਰੇਸ਼ਨ ਕਰੇ

manju bala

This news is Edited By manju bala

Related News