ਮਾਹਿਰਾ ਨੂੰ ਕਿੱਸ ਕਰਨ ’ਤੇ ਭੜਕੀ ਪਾਰਸ ਦੀ ਮਾਂ, ਸੁਣਾਈਆਂ ਖਰੀਆਂ-ਖਰੀਆਂ

1/17/2020 1:19:19 PM

ਮੁੰਬਈ(ਬਿਊਰੋ)- ਚਾਰ ਮਹੀਨੇ ਦੀ ਲੰਬੀ ਲੜਾਈ ਤੋਂ ਬਾਅਦ ‘ਬਿੱਗ ਬੌਸ 13’ ਦੇ ਮੁਕਾਬਲੇਬਾਜ਼ਾਂ ਲਈ ਇਹ ਹਫਤਾ ਕਾਫੀ ਭਾਵੁਕ ਕਰਨ ਵਾਲਾ ਹੈ, ਕਿਉਂਕਿ ਇਸ ਹਫਤੇ ਉਨ੍ਹਾਂ ਨੂੰ ਮਿਲਣ ਆ ਰਹੇ ਹਨ ਉਨ੍ਹਾਂ ਦੇ ਘਰਵਾਲੇ। ਹੁਣ ਤੱਕ ਆਰਤੀ ਦੇ ਭਰਾ ਕ੍ਰਿਸ਼ਣਾ ਅਭਿਸ਼ੇਕ,  ਮਾਹਿਰਾ ਸ਼ਰਮਾ ਦੀ ਮਾਂ, ਸ਼ੇਫਾਲੀ ਜਰੀਵਾਲਾ ਦੇ ਪਤੀ ਪਰਾਗ ਤਿਆਗੀ ਅਤੇ ਆਸਿਮ ਰਿਆਜ਼ ਦੇ ਭਰਾ ਘਰ ਵਿਚ ਮਹਿਮਾਨ ਬਣ ਕੇ ਆ ਚੁੱਕੇ ਹਨ। ਹੁਣ ਆਉਣ ਵਾਲੇ ਐਪੀਸੋਡ ਵਿਚ ਘਰ ਵਿਚ ਸਿਧਾਰਥ ਸ਼ੁਕਲਾ ਦੀ ਮਾਂ, ਪਾਰਸ ਦੀ ਮਾਂ ਅਤੇ ਰਸ਼ਮੀ ਦੇਸਾਈ ਦੇ ਭਤੀਜੇ ਜਿਨ੍ਹਾਂ ਨੂੰ ਦੇਖ ਕੇ ਰਸ਼ਮੀ ਭਾਵੁਕ ਹੁੰਦੀ ਦਿਖਾਈ ਦੇਵੇਗੀ ਆਉਣਗੇ।

 
 
 
 
 
 
 
 
 
 
 
 
 
 

#BiggBoss ne maan li @parasvchhabrra ki minnate aur milwaaya unhe aaj apni Maa se! Watch this emotional episode tonight at 10:30 PM. Anytime on @voot. @vivo_india @daburamlaindia @bharat.pe @beingsalmankhan #BiggBoss #BiggBoss13 #BB13 #SalmanKhan

A post shared by Colors TV (@colorstv) on Jan 16, 2020 at 9:59pm PST


ਇਸ ਐਪੀਸੋਡ ਦਾ ਇਕ ਪ੍ਰੋਮੋ ਵੀਡੀਓ ਸਾਹਮਣੇ ਆਇਆ ਹੈ। ਪ੍ਰੋਮੋ ਵਿਚ ਪਾਰਸ ਦੀ ਮਾਂ ਘਰ ਵਿਚ ਆਉਂਦੀ ਦਿਖਾਈ ਦੇ ਰਹੀ ਹੈ। ਜਿਨ੍ਹਾਂ ਨੂੰ ਦੇਖ ਕੇ ਪਾਰਸ ਭਾਵੁਕ ਹੋ ਜਾਂਦੇ ਹਨ। ਪ੍ਰੋਮੋ ਵਿਚ ਪਾਰਸ ਦੀ ਮਾਂ ਉਨ੍ਹਾਂ ਦੀ ਕਲਾਸ ਲਗਾਉਂਦੀ ਨਜ਼ਰ ਆ ਰਹੀ ਹੈ। ਪ੍ਰੋਮੋ ਵਿਚ ਦਿਖਾਇਆ ਗਿਆ ਹੈ ਕਿ ਮਾਹਿਰਾ ਨੂੰ ਕਿੱਸ ਕਰਨ ਲਈ ਪਾਰਸ ਦੀ ਮਾਂ ਉਨ੍ਹਾਂ ਦੀ ਹੀ ਕਲਾਸ ਲਗਾ ਦਿੰਦੀ ਹੈ। ਇੰਨਾ ਹੀ ਨਹੀਂ ਉਹ ਉਨ੍ਹਾਂ ਨੂੰ ਮਾਹਿਰਾ ਕੋਲੋਂ ਦੂਰ ਰਹਿਣ ਦੀ ਵੀ ਸਲਾਹ ਦਿੰਦੀ ਹੈ। ਪਾਰਸ ਦੀ ਮਾਂ ਕਹਿੰਦੀ ਹੈ,‘‘ਇੱਥੇ ਗਾਡਫਾਦਰ ਬਣਨਾ ਬੰਦ ਕਰ। ਤੇਰਾ ਗੇਮ ਵਧੀਆ ਜਾ ਰਿਹਾ ਸੀ। ਪਹਿਲਾਂ ਤੂੰ ਵਧੀਆ ਖੇਡ ਰਿਹਾ ਸੀ ਤੇ ਹੁਣ ਤੂੰ ਹੇਠਾਂ ਆ ਗਿਆ ਹੈ, ਹੁਣ ਤੂੰ ਕਿਤੇ ਨਹੀਂ ਦਿਸਦਾ।’’ ਸਾਫ ਹੈ ਪਾਰਸ ਦੀ ਮਾਂ ਦਾ ਇਸ਼ਾਰਾ ਮਾਹਿਰਾ ਵੱਲ ਸੀ। ਇੰਨਾ ਹੀ ਨਹੀਂ ਪਾਰਸ ਦੀ ਮਾਂ ਉਨ੍ਹਾਂ ਨੂੰ ਇਹ ਤੱਕ ਕਹਿ ਦਿੰਦੀ ਹੈ ਕਿ 36 ਆਣਗੀਆਂ 36 ਜਾਣਗੀਆਂ ਪਰ ਤੇਰੀ ਵਾਲੀ ਤੇਰੀ ਮਾਂ ਹੀ ਲੱਭ ਦੇ ਲਿਆਵੇਗੀ। ਇਸ ਤੋਂ ਪਹਿਲਾਂ ਮਾਹਿਰਾ ਨੇ ਵੀ ਪਾਰਸ ਨੂੰ ਉਨ੍ਹਾਂ ਦੀ ਧੀ ਨੂੰ ਕਿੱਸ ਨਾ ਕਰਨ ਦੀ ਵਾਰਨਿੰਗ ਦਿੱਤੀ ਸੀ। ਸ਼ੋਅ ਵਿਚ ਮਹਿਮਾਨ ਬਣ ਕੇ ਆਈ ਮਾਹਿਰਾ ਦੀ ਮਾਂ ਨੇ ਪਾਰਸ ਨੂੰ ਕਿਹਾ ਸੀ ਕਿ ਉਨ੍ਹਾਂ ਦੀ ਗਰਲਫਰੈਂਡ ਬਹੁਤ ਚੰਗੀ ਅਤੇ ਪਿਆਰੀ ਹੈ। ਮਾਹਿਰਾ ਉਨ੍ਹਾਂ ਦੀ ਦੋਸਤ ਹੈ ਪਰ ਉਹ ਉਸ ਨੂੰ ਕਿੱਸ ਨਾ ਕਰਿਆ ਕਰੇ।ਆਪਣੇ ਭਾਈਚਾਰੇ ਚੋ ਆਪਣੇ ਜੀਵਨਸਾਥੀ ਦੀ ਚੋਣ ਕਰੋ - ਮੁਫ਼ਤ ਰਿਜਿਸਟ੍ਰੇਸ਼ਨ ਕਰੇ

manju bala

This news is Edited By manju bala

Related News