ਪਾਰਸ ਦੀ ਬਦਤਮੀਜ਼ੀ ਕਾਰਨ ਆਪੇ ਤੋਂ ਬਾਹਰ ਹੋਏ ਸਲਮਾਨ, ਰੋਕਣੀ ਪਈ ਸ਼ੂਟਿੰਗ

1/19/2020 11:53:17 AM

ਨਵੀਂ ਦਿੱਲੀ (ਬਿਊਰੋ)- ‘ਬਿੱਗ ਬੌਸ 13’ 'ਚ ਇਨ੍ਹੀਂ ਦਿਨੀਂ ਹਾਈ ਵਾਲਟੇਜ਼ ਡਰਾਮਾ ਦੇਖਣ ਨੂੰ ਮਿਲ ਰਿਹਾ ਹੈ। ਹਰ ਹਫਤੇ ‘ਵੀਕੈਂਡ ਕੀ ਵਾਰ’ 'ਚ ਹੋਸਟ ਸਲਮਾਨ ਖਾਨ ਮੁਕਾਬਲੇਬਾਜ਼ਾਂ ਵਿਚਕਾਰ ਸੁਲਾਹ ਕਰਵਾਉਂਦੇ ਤੇ ਉਨ੍ਹਾਂ ਨੂੰ ਸਮਝਾਉਂਦੇ ਨਜ਼ਰ ਆਉਂਦੇ ਹਨ ਪਰ ਹੁਣ ਲੱਗਦਾ ਹੈ ਕਿ ਸਲਮਾਨ ਖੁੱਦ ਵੀ ਸਾਰਿਆਂ ਤੋਂ ਪ੍ਰੇਸ਼ਾਨ ਹੋ ਚੁੱਕੇ ਹਨ। ਹਾਲ ਹੀ 'ਚ ਸਲਮਾਨ ਇੰਨੇ ਗੁੱਸੇ 'ਚ ਆ ਗਏ ਸਨ ਕਿ ਮੇਕਰਜ਼ ਨੂੰ ਸ਼ੂਟਿੰਗ ਰੋਕਣੀ ਪੈ ਗਈ ਸੀ। ਰਿਪੋਰਟ ਮੁਤਾਬਕ ਸਲਮਾਨ ਖਾਨ ਇਸ ‘ਵੀਕੈਂਡ ਕੀ  ਵਾਰ’ ਦੀ ਸ਼ੂਟਿੰਗ 'ਚ ਕਾਫੀ ਐ੍ਰਗਸਿਵ ਹੋ ਗਏ ਸਨ। ਦੱਸਿਆ ਜਾ ਰਿਹਾ ਹੈ ਕਿ ਸਲਮਾਨ ਨੇ ਪਹਿਲਾਂ ਇਸ ਹਫਤੇ ਹੋਏ ਮਧੁਰਿਮਾ ਤੁੱਲੀ ਤੇ ਵਿਸ਼ਾਲ ਆਦਿਤਿਆ ਸਿੰਘ ਦੇ ਝਗੜੇ ਕਾਰਨ ਦੋਵਾਂ ਨੂੰ ਕਾਫੀ ਗੱਲਾਂ ਸੁਣਾਈਆਂ। ਇਸ ਤੋਂ ਬਾਅਦ ਸਲਮਾਨ ਨੇ ਉਨ੍ਹਾਂ ਦੇ ਰੱਵਈਏ 'ਤੇ ਖੂਬ ਗੁੱਸਾ ਦਿਖਾਇਆ।

 
 
 
 
 
 
 
 
 
 
 
 
 
 

@parasvchhabrra ke girlfriend ke baare mein kaunsa sach jaante hai @BeingSalmanKhan? Dekhiye inka yeh angry roop aaj raat 9 baje. Anytime on @voot @vivo_india @daburamlaindia @bharat.pe #BiggBoss13 #BiggBoss #BB13 #SalmanKhan

A post shared by Colors TV (@colorstv) on Jan 17, 2020 at 9:12pm PST


ਅੱਗੇ ਸਲਮਾਨ ਨੇ ਪਾਰਸ ਛਾਬੜਾ ਦਾ ਪਰਦਾਫਾਸ਼ ਕਰਦਿਆਂ ਮਾਹਿਰਾ ਨਾਲ ਉਨ੍ਹਾਂ ਦੇ ਰਿਸ਼ਤੇ ਨੂੰ ਗੇਮ ਦੱਸਿਆ। ਸਲਮਾਨ ਨੇ ਇਸ ਗੱਲਬਾਤ 'ਚ ਪਾਰਸ ਦੀ ਗਰਲਫਰੈਂਡ ਅਕਾਂਕਸ਼ਾ ਪੁਰੀ ਦਾ ਜ਼ਿਕਰ ਕੀਤਾ ਸੀ, ਜਿਸ ਨੂੰ ਸੁਣ ਕੇ ਪਾਰਸ ਸਲਮਾਨ ਖਾਨ ਨਾਲ ਬਦਤਮੀਜ਼ੀ ਤੋਂ ਪੇਸ਼ ਆਉਣ ਲੱਗੇ। ਪਾਰਸ ਨੂੰ ਉੱਚੀ ਆਵਾਜ਼ 'ਚ ਗੱਲ ਕਰਦਿਆਂ ਦੇਖ ਸਲਮਾਨ ਖਾਨ ਆਪਣਾ ਆਪਾ ਖੋਹ ਦਿੰਦੇ ਹਨ ਤੇ ਉਨ੍ਹਾਂ ਨੂੰ ਧਮਕੀ ਦੇਣ ਲੱਗਦੇ ਹਨ। ਰਿਪੋਰਟ ਮੁਤਾਬਕ ਦੱਸਿਆ ਜਾ ਰਿਹਾ ਹੈ ਕਿ ਸਲਮਾਨ ਖਾਨ ਇਨ੍ਹਾਂ ਗੱਲਾਂ ਨੂੰ ਸਹਿ ਨਹੀਂ ਪਾ ਰਹੇ ਸਨ, ਜਿਸ ਤੋਂ ਬਾਅਦ ਮੇਕਰਜ਼ ਵੱਲੋਂ ਸ਼ੂਟਿੰਗ ਨੂੰ ਥੋੜ੍ਹੀ ਦੇਰ ਲਈ ਰੋਕ ਕੇ ਸਲਮਾਨ ਖਾਨ ਨੂੰ ਸ਼ਾਂਤ ਕਰਵਾਇਆ ਗਿਆ ਸੀ। ਪਿਛਲੇ ਵੀਕੈਂਡ ਵੀ ਸਲਮਾਨ ਖਾਨ ਸ਼ਹਿਨਾਜ਼ ਕਾਰਨ ਐ੍ਰਗਸਿਵ ਹੁੰਦੇ ਨਜ਼ਰ ਆਏ ਸਨ।ਆਪਣੇ ਭਾਈਚਾਰੇ ਚੋ ਆਪਣੇ ਜੀਵਨਸਾਥੀ ਦੀ ਚੋਣ ਕਰੋ - ਮੁਫ਼ਤ ਰਿਜਿਸਟ੍ਰੇਸ਼ਨ ਕਰੇ

manju bala

This news is Edited By manju bala

Related News