ਕੈਮਰੇ ਦੇ ਪਿੱਛੇ ਅਜਿਹਾ ਦਿਸਦਾ ਹੈ ‘ਬਿੱਗ ਬੌਸ’ ਦਾ ਘਰ, ਸਾਹਮਣੇ ਆਈ ਵੀਡੀਓ

1/20/2020 4:38:32 PM

ਮੁੰਬਈ(ਬਿਊਰੋ)- ‘ਬਿੱਗ ਬੌਸ 13’ ਵਿਚ ‘ਵੀਕੈਂਡ ਕਾ ਵਾਰ’ ਵਿਚ ਸਾਰਾ ਅਲੀ ਖਾਨ ਅਤੇ ਕਾਰਤਿਕ ਆਰੀਅਨ ਘਰ ਦੇ ਅੰਦਰ ਪਹੁੰਚੇ। ਟੀ.ਵੀ. ਦੇ ਟਾਪ ਸ਼ੋਅ ’ਚੋਂ ਇਕ ਬਿੱਗ ਬੌਸ ਨੂੰ ਲੈ ਕੇ ਦਰਸ਼ਕਾਂ ਵਿਚ ਕਾਫੀ ਬੇਸਬਰੀ ਹੁੰਦੀ ਹੈ। ਦਰਸ਼ਕ ਘਰ ਦੀਆਂ ਹਰ ਛੋਟੀਆਂ ਤੋਂ ਛੋਟੀਆਂ ਗੱਲਾਂ ਨੂੰ ਜਾਣਨਾ ਚਾਹੁੰਦੇ ਹਨ।
PunjabKesari
ਅਜਿਹੇ ਵਿਚ ਸਾਰਾ ਅਤੇ ਕਾਰਤਿਕ ਨੇ ਬਿੱਗ ਬੌਸ ਦੇ ਘਰ ਦੇ ਅੰਦਰ ਦੀਆਂ ਤਸਵੀਰਾਂ ਨਾਲ ਰੂ-ਬ-ਰੂ ਕਰਵਾਇਆ। ਆਓ ਦੇਖਦੇ ਹਾਂ ਬਿੱਗ ਬੌਸ ਦੇ ਘਰ ਦੇ ਉਸ ਹਿੱਸੇ ਨੂੰ ਜੋ ਕੈਮਰੇ ’ਤੇ ਨਹੀਂ ਦਿਖਾਇਆ ਜਾਂਦਾ। ਸਾਰਾ ਅਤੇ ਕਾਰਤਿਕ ਸਭ ਤੋਂ ਪਹਿਲਾਂ ਬੈੱਡਰੂਮ ’ਚ ਲੱਗੇ ਸ਼ੀਸ਼ੇ ਦੇ ਪਿੱਛੋਂ ਦੀ ਮੁਕਾਬਲੇਬਾਜ਼ਾਂ ਨੂੰ ਦੇਖਦੇ ਹਨ।
PunjabKesari
ਇਸ ਦੌਰਾਨ ਸਿਧਾਰਥ ਨੂੰ ਸੌਂਦੇ ਹੋਏ ਦੇਖਿਆ ਜਾਂਦਾ ਹੈ। ਕਾਰਤਿਕ ਸਾਰਾ ਨੂੰ ਹੌਲੀ-ਹੌਲੀ ਗੱਲ ਕਰਨ ਦੀ ਸਲਾਹ ਦਿੰਦੇ ਹਨ ਤਾਂ ਕਿ ਉਨ੍ਹਾਂ ਦੀ ਆਵਾਜ਼ ਬਾਹਰ ਨਾ ਜਾਵੇ। ਸਾਰਾ, ਕਾਰਤਿਕ ਹੀ ਨਹੀਂ ਸ਼ੋਅ ਦੇ ਮੇਕਰਸ ਵੀ ਇੱਥੋਂ ਮੁਕਾਬਲੇਬਾਜ਼ਾਂ ’ਤੇ ਨਜ਼ਰ ਰੱਖਦੇ ਹਨ।

 
 
 
 
 
 
 
 
 
 
 
 
 
 

Sirf #BiggBoss ka ghar hi nahi @saraalikhan95 aur @kartikaaryan dikhayenge aapko iss show ke kaayi undekhe hisse! 😍 True #BB13 fans you’re going to love this so tune-in to #WeekendKaVaar, tonight at 9 PM! Anytime on @voot. @Vivo_india @BeingSalmanKhan #BiggBoss13 #SalmanKhan

A post shared by Colors TV (@colorstv) on Jan 19, 2020 at 12:03am PST


ਸਾਰਾ, ਕਾਰਤਿਕ ਇਸ ਤੋਂ ਬਾਅਦ ਪ੍ਰੋਡਕਸ਼ਨ ਕੰਟਰੋਲ ਰੂਮ ਵਿਚ ਜਾਂਦੇ ਹਨ। ਜਿੱਥੋਂ ਕੈਮਰਿਆਂ ਰਾਹੀਂ ਸਾਰੇ ਮੁਕਾਬਲੇਬਾਜ਼ਾਂ ’ਤੇ ਨਜ਼ਰ ਰੱਖੀ ਜਾਂਦੀ ਹੈ। ਇੱਥੇ ਸਾਰਾ ਦੱਸਦੀ ਹੈ ਕਿ ਇਹ ਇਹ ਪ੍ਰੋਡਕਸ਼ਨ ਰੂਮ ਹੈ, ਜਿੱਥੇ ਐਡੀਟਰਸ ਉਨ੍ਹਾਂ ਮੋਮੈਂਟ ਨੂੰ ਤੁਹਾਡੇ ਸਾਹਮਣੇ ਦਿਖਾਉਂਦੇ ਹਨ, ਜੋ ਰੋਚਕ ਹੁੰਦੇ ਹਨ।
PunjabKesari
ਇਸ ਤੋਂ ਬਾਅਦ ਸਾਰਾ ਅਤੇ ਕਾਰਤਿਕ ਬਿੱਗ ਬੌਸ ਦੇ ਸਟੇਜ ’ਤੇ ਪਹੁੰਚੇ। ‘ਵੀਕੈਂਡ ਕੀ ਵਾਰ’ ਵਿਚ ਸਲਮਾਨ ਖਾਨ ਇੱਥੇ ਹੀ ਮੁਕਾਬਲੇਬਾਜ਼ਾਂ ਦੀ ਕਲਾਸ ਲਗਾਉਂਦੇ ਦਿਸਦੇ ਹਨ। ਸਾਰਾ ਅਤੇ ਕਾਰਤਿਕ ਇੱਥੇ ਪਹੁੰਚ ਕੇ ‘ਦਿਲਵਾਲੇ ਦੁਲਹਨੀਆ ਲੈ ਜਾਏਗੇ’ ਫਿਲਮ ਦਾ ਇਕ ਸੀਨ ਵੀ ਕਰਦੇ ਹਨ।  
PunjabKesari
ਬਿੱਗ ਬੌਸ ਦੇ ਘਰ ਦੇ ਅੰਦਰ ਸਲਮਾਨ ਖਾਨ ਲਈ ਵੀ ਇਕ ਕਮਰਾ ਹੈ। ਸਲਮਾਨ ਇੱਥੇ ਬਿੱਗ ਬੌਸ ਦੀ ਸ਼ੂਟਿੰਗ ਦੌਰਾਨ ਆਰਾਮ ਕਰਦੇ ਹਨ। ਸਲਮਾਨ ਖਾਨ ਨੂੰ ਬਾਡੀ ਬਿਲਡਿੰਗ ਦਾ ਕਾਫੀ ਸ਼ੌਕ ਹੈ। ਅਜਿਹੇ ਵਿਚ ਬਿੱਗ ਬੌਸ ਨੇ ਉਨ੍ਹਾਂ ਦੀ ਸਹੂਲਤ ਦਾ ਧਿਆਨ ਰੱਖਦੇ ਹੋਏ ਇਕ ਜਿੰਮ ਬਣਾ ਰੱਖਿਆ ਹੈ।
PunjabKesari
ਬਿੱਗ ਬੌਸ ਦੇ ਘਰ ਦੇ ਅੰਦਰ ਸਲਮਾਨ ਖਾਨ ਲਈ ਇਕ ਖਾਸ ਬੈੱਡਰੂਮ ਵੀ ਬਣਾਇਆ ਗਿਆ ਹੈ। ਬੈੱਡਰੂਮ  ਦੇ ਨਾਲ ਅਟੈਚ ਬਾਥਰੂਮ ਹੈ। ਇਸ ਬੈੱਡਰੂਮ ਵਿਚ ਸਲਮਾਨ ਖਾਨ ਦੀ ਪੇਟਿੰਗ ਲੱਗੀ ਹੋਈ ਹੈ। ਇਸ ਦੇ ਨਾਲ ਹੀ ਸ਼ੋਅ ਦੀ ਸ਼ੂਟਿੰਗ ਸ਼ੁਰੂ ਹੋਣ ਤੋਂ ਪਹਿਲਾਂ ਸਾਰਾ ਅਤੇ ਕਾਰਤਿਕ ਸਲਮਾਨ ਖਾਨ ਨੂੰ ਵੀ ਮਿਲੇ । ਜਿੱਥੇ ਤਿੰਨੇਂ ਗੱਲਾਂ ਕਰਦੇ ਹੋਏ ਦਿਸੇ।
PunjabKesariਆਪਣੇ ਭਾਈਚਾਰੇ ਚੋ ਆਪਣੇ ਜੀਵਨਸਾਥੀ ਦੀ ਚੋਣ ਕਰੋ - ਮੁਫ਼ਤ ਰਿਜਿਸਟ੍ਰੇਸ਼ਨ ਕਰੇ

manju bala

This news is Edited By manju bala

Related News