ਮਾਹਿਰਾ ਨੂੰ ਗੇਮ ਲਈ ਇਸਤੇਮਾਲ ਕਰ ਰਹੇ ਹਨ ਪਾਰਸ, ਹੁਣ ਅਦਾਕਾਰਾ ਦੀ ਮਾਂ ਨੇ ਤੋੜ੍ਹੀ ਚੁੱਪੀ

1/21/2020 11:06:24 AM

ਮੁੰਬਈ(ਬਿਊਰੋ)- ‘ਬਿੱਗ ਬੌਸ 13’ ਵਿਚ ਪਿਛਲੇ ਦਿਨੀਂ ਫੈਮਿਲੀ ਰਾਊਂਡ ਹੋਇਆ ਸੀ। ਇਸ ਦੌਰਾਨ ਸਾਰੇ ਮੁਕਾਬਲੇਬਾਜ਼ਾਂ ਦੇ ਘਰਵਾਲੇ ਉਨ੍ਹਾਂ ਨੂੰ ਮਿਲਣ ਲਈ ਆਏ ਸਨ। ਇੱਥੇ ਮਾਹਿਰਾ ਦੀ ਮਾਂ ਸਾਨੀਆ ਸ਼ਰਮਾ ਵੀ ਪਹੁੰਚੀ ਸੀ। ਸਾਨੀਆ ਨੇ ਪਾਰਸ  ਨੂੰ ਸਮਝਾਉਂਦੇ ਹੋਏ ਕਿਹਾ ਸੀ ਕਿ ਤੁਹਾਡੀ ਬਾਹਰ ਗਰਲਫਰੈਂਡ ਹੈ ਅਤੇ ਮਾਹਿਰਾ ਸਿਰਫ ਤੁਹਾਡੀ ਦੋਸਤ ਹੈ। ਉਸ ਨੂੰ ਜ਼ਿਆਦਾ ਕਿੱਸ ਨਾ ਕਰਿਆ ਕਰੋ। ਇਹ ਸਭ ਚੰਗਾ ਨਹੀਂ ਲੱਗਦਾ ਹੈ। ਉਥੇ ਹੀ ਘਰ ਵਿਚ ਪਾਰਸ ਦੀ ਮਾਂ ਨੇ ਆ ਕੇ ਵੀ ਉਨ੍ਹਾਂ ਨੂੰ ਮਾਹਿਰਾ ਕੋਲੋਂ ਦੂਰ ਰਹਿਣ ਲਈ ਕਿਹਾ ਸੀ।
PunjabKesari
‘ਵੀਕੈਂਡ ਕਾ ਵਾਰ’ ਵਿਚ ਇਹੀ ਗੱਲ ਸਲਮਾਨ ਖਾਨ ਨੇ ਵੀ ਪਾਰਸ ਨੂੰ ਸਮਝਾਈ। ਨਾਲ ਹੀ ਇਹ ਵੀ ਕਿਹਾ ਕਿ ਤੁਸੀਂ ਗੇਮ ਵਿਚ ਬਣੇ ਰਹਿਣ ਲਈ ਮਾਹਿਰਾ ਦਾ ਇਸਤੇਮਾਲ ਕਰ ਰਹੇ ਹੋ। ਤਾਂ ਪਾਰਸ ਨੇ ਆਪਣੀ ਸਫਾਈ ਦਿੰਦੇ ਹੋਏ ਕਿਹਾ ਸੀ ਕਿ ਅਜਿਹਾ ਬਿਲਕੁੱਲ ਨਹੀਂ ਹੈ ਅਤੇ ਮਾਹਿਰਾ ਮੇਰੀ ਸੱਚੀ ਦੋਸਤ ਹੈ। ਹੁਣ ਇਸ ਗੱਲ ’ਤੇ ਮਾਹਿਰਾ ਦੀ ਮਾਂ ਦਾ ਬਿਆਨ ਆ ਗਿਆ ਹੈ।
PunjabKesari
ਇਕ ਇੰਟਰਵਿਊ ਦੌਰਾਨ ਸਾਨੀਆ ਸ਼ਰਮਾ ਨੇ ਕਿਹਾ,‘‘ਘਰ ਦੇ ਅੰਦਰ ਜਾਣ ਦਾ ਅਨੁਭਵ ਬਹੁਤ ਵਧੀਆ ਸੀ। ਸਭ ਨੇ ਮੇਰੀ ਬਹੁਤ ਤਾਰੀਫ ਕੀਤੀ ਪਰ ਚੈਨਲ ਨੇ ਕਾਫੀ ਕੁੱਝ ਐਡਿਟ ਕਰ ਦਿੱਤਾ। ਸ਼ਾਇਦ ਉਨ੍ਹਾਂ ਕੋਲ ਜ਼ਿਆਦਾ ਸਮਾਂ ਨਹੀਂ ਹੋਵੇਗਾ। ਮੈਂ ਪਾਰਸ ਨੂੰ ਮਾਹਿਰਾ ਨਾਲ ਦੋਸਤੀ ਖਤਮ ਕਰਨ ਨੂੰ ਨਹੀਂ ਕਿਹਾ। ਮੈਂ ਸਿਰਫ ਕਿੱਸ ਕਰਨ ਨੂੰ ਮਨਾ ਕੀਤਾ ਹੈ। ਪਾਰਸ ਜੇਕਰ ਘਰ ਦੇ ਅੰਦਰ ਮਾਹਿਰਾ ਨਾਲ ਪਿਆਰ ਦਾ ਇਜ਼ਹਾਰ ਕਰਦੇ ਵੀ ਹਨ ਤਾਂ ਉਹ ਮੈਨੂੰ ਸਿਰਫ ਮਜ਼ਾਕ ਵਿਚ ਲੱਗਦਾ ਹੈ। ਦੋਵਾਂ ਵਿਚਕਾਰ ਚੰਗੀ ਬਾਂਡਿੰਗ ਹੈ। ਮੈਨੂੰ ਨਹੀਂ ਲੱਗਦਾ ਕਿ ਪਾਰਸ ਗੇਮ ਲਈ ਮਾਹਿਰਾ ਦਾ ਇਸਤੇਮਾਲ ਕਰ ਰਿਹਾ ਹੈ। ਮਾਹਿਰਾ ਵੀ ਪਾਰਸ ਨੂੰ ਪਿਆਰ ਨਹੀਂ ਕਰਦੀ ਹੈ।  ਉਸ ਨੂੰ ਸਾਰੀ ਸਚਾਈ ਪਤਾ ਹੈ। ਉਹ ਸ਼ੋਅ ਵਿਚ ਕਹਿ ਵੀ ਚੁੱਕੀ ਹੈ ਕਿ ਉਹ ਸਿਰਫ ਚੰਗੇ ਦੋਸਤ ਹਨ।’’
PunjabKesari
ਪਾਰਸ ਅਤੇ ਆਕਾਂਕਸ਼ਾ ਦੇ ਰਿਸ਼ਤੇ ਬਾਰੇ ਸਾਨੀਆ ਸ਼ਰਮਾ ਨੇ ਕਿਹਾ,‘‘ਮੈਨੂੰ ਲੱਗਦਾ ਹੈ ਕਿ ਦੋਵਾਂ ਵਿਚਕਾਰ ਕੁੱਝ ਠੀਕ ਨਹੀਂ ਚੱਲ ਰਿਹਾ ਹੈ। ਪਾਰਸ ਨੇ ਖੁੱਦ ਵੀ ਕਿਹਾ ਹੈ ਕਿ ਉਹ ਰਿਸ਼ਤਾ ਖਤਮ ਕਰਨਾ ਚਾਹੁੰਦੇ ਹਨ। ਮੈਨੂੰ ਪੂਰੀ ਗੱਲ ਨਹੀਂ ਪਤਾ ਹੈ ਕਿ ਉਹ ਕੀ ਚਾਹੁੰਦੇ ਹਨ। ਮਾਹਿਰਾ ਨੂੰ ਸਭ ਘਰ ਵਿਚ ਵੀਕ ਸਮਝਦੇ ਹਨ ਪਰ ਉਹ ਆਪਣਾ ਸਟੈਂਡ ਖੁੱਦ ਲੈ ਸਕਦੀ ਹੈ।’’



ਆਪਣੇ ਭਾਈਚਾਰੇ ਚੋ ਆਪਣੇ ਜੀਵਨਸਾਥੀ ਦੀ ਚੋਣ ਕਰੋ - ਮੁਫ਼ਤ ਰਿਜਿਸਟ੍ਰੇਸ਼ਨ ਕਰੇ

manju bala

This news is Edited By manju bala

Related News