ਬਿੱਗ ਬੌਸ ’ਚ ਹੋਵੇਗਾ ਸਭ ਤੋਂ ਵੱਡਾ ਟਵਿਸਟ, ਘਰ ’ਚ ਆਉਣਗੇ 5 ਨਵੇਂ ਮੈਂਬਰ

1/22/2020 9:55:39 AM

ਮੁੰਬਈ(ਬਿਊਰੋ)- ‘ਬਿੱਗ ਬੌਸ 13’ ਵਿਚ ਕਦੋਂ ਕੀ ਹੋ ਜਾਵੇ ਕੁੱਝ ਨਹੀਂ ਕਿਹਾ ਜਾ ਸਕਦਾ। ਇਨ੍ਹੀਂ ਦਿਨੀਂ ਘਰ ਵਿਚ ਅਕਸਰ ਨਵੇਂ ਟਵਿਸਟ ਦੇਖਣ ਨੂੰ ਮਿਲ ਰਹੇ ਹਨ। ਹਰ ਦਿਨ ਘਰ ਵਿਚ ਬਦਲਾਅ ਦੇ ਵਿਚਕਾਰ ਬਿੱਗ ਬੌਸ ਇਕ ਅਤੇ ਬਹੁਤ ਟਵਿਸਟ ਲਿਆਉਣ ਜਾ ਰਹੇ ਹਨ। ਇਕ ਰਿਪੋਰਟ ਮੁਤਾਬਕ ਬਿੱਗ ਬੌਸ ਦੇ ਘਰ ਵਿਚ ਇਕ ਵਾਰ ਫਿਰ ਵਾਇਲਡ ਕਾਰਡ ਐਂਟਰੀ ਹੋਣ ਜਾ ਰਹੀ ਹੈ। ਬਿੱਗ ਬੌਸ ਦੀ ਜਾਣਕਾਰੀ ਦੇਣ ਵਾਲੇ ਟਵਿਟਰ ਅਕਾਊਂਟ ‘ਦਿ ਖਬਰੀ’ ਮੁਤਾਬਕ, ਬਿੱਗ ਬੌਸ ਦੇ ਘਰ ਵਿਚ ਜਲਦ ਹੀ ਪੰਜ ਲੋਕ ਵਾਇਲਡ ਕਾਰਡ ਐਂਟਰੀ ਕਰ ਸਕਦੇ ਹਨ। ਇਸ ਦੇ ਪਿੱਛੇ ਦਾ ਕਾਰਨ ਸ਼ੋਅ ਵਿਚ ਹੋਰ ਜ਼ਿਆਦਾ ਰੁਮਾਂਚ ਪੈਦਾ ਕਰਨਾ ਹੈ। ਬਿੱਗ ਬੌਸ ਬੀਤੇ ਕੁੱਝ ਦਿਨਾਂ ਤੋਂ TRP ਦੀ ਰੇਸ ਵਿਚ ਅੱਗੇ ਚੱਲ ਰਿਹਾ ਹੈ। ਰਿਪੋਰਟ ਮੁਤਾਬਕ ਘਰ ਵਿਚ, ਆਸਿਮ ਰਿਆਜ਼ ਦੇ ਪਿਤਾ, ਸ਼ਹਿਨਾਜ਼ ਗਿੱਲ ਦੇ ਪਿਤਾ, ਮਾਹਿਰਾ ਸ਼ਰਮਾ  ਦੀ ਮਾਂ, ਪਾਰਸ ਛਾਬੜਾ ਦੀ ਮਾਂ, ਸਿਧਾਰਥ ਸ਼ੁਕਲਾ ਦੀ ਮਾਂ, ਸ਼ੇਫਾਲੀ ਜ਼ਰੀਵਾਲਾ ਦੇ ਪਤੀ ਅਤੇ ਹਿਮਾਂਸ਼ੀ ਖੁਰਾਨਾ ਵਾਈਲਡ ਕਾਰਡ ਨਾਲ ਐਂਟਰੀ ਕਰ ਸਕਦੇ ਹਨ ਪਰ ਇਹ ਮੈਂਬਰ ਘਰ ਵਿਚ ਸਿਰਫ 3-4 ਦਿਨ ਹੀ ਰਹਿਣਗੇ।


ਮੰਗਲਵਾਰ ਦੇ ਐਪੀਸੋਡ ਵਿਚ ਸਿਧਾਰਥ ਸ਼ੁਕਲਾ ਅਤੇ ਸ਼ਹਨਾਜ ਦਾ ਬਰੇਕਅੱਪ ਹੋ ਗਿਆ। ਬੀਤੇ ਕੁਝ ਦਿਨ ਪਹਿਲਾਂ ਦੋਵਾਂ ਨੇ ਖੁੱਲ੍ਹ ਕੇ ਆਪਣੇ ਪਿਆਰ ਦਾ ਇਜ਼ਹਾਰ ਕੀਤਾ ਸੀ। ਸਿਧਾਰਥ ਨੇ ਸ਼ਹਿਨਾਜ਼ ਨੂੰ ਕਿਹਾ,‘‘ ਆਪਣੇ ਮਾਂ-ਬਾਪ ਦਾ ਸੱਕਾ ਨਹੀਂ ਹੁੰਦਾ ਉਹ ਕਿਸੇ ਦਾ ਸੱਕਾ ਨਹੀਂ ਹੁੰਦਾ... ਸਮਝੀ ਅਤੇ ਤੂੰ ਇਹ ਸੌ ਵਾਰ ਦਿਖਾ ਦਿੱਤਾ। ਮੈਨੂੰ ਅਜਿਹੇ ਲੋਕ ਪਸੰਦ ਨਹੀਂ ਹਨ ਅਤੇ ਮੈਂ ਅਜਿਹੇ ਲੋਕਾਂ ਤੋਂ ਦੂਰ ਰਹਿੰਦਾ ਹਾਂ। ਮੈਂ ਬਹੁਤ ਵਾਰ ਦੇਖਿਆ... ਤਿੰਨ ਮਹੀਨਿਆਂ ਵਿਚ, ਤੇਰੇ ਕਈ ਤਰੀਕਿਆ ਨੂੰ ਕਈ ਵਾਰ ਬੱਚਾ ਸਮਝ ਕੇ ਜਾਣ ਦਿੱਤਾ। ਬਹੁਤ ਵਾਰ ਬੇਸਮਝ ਹੋ ਕੇ ਜਾਣ ਦਿੱਤਾ... ਮੈਨੂੰ ਪਤਾ ਹੈ ਤੂੰ ਬਹੁਤ ਸਮਾਰਟ ਹੈ। ਮੈਂ ਅਜਿਹੇ ਲੋਕਾਂ ਕੋਲੋਂ ਦੂਰ ਹੀ ਰਹਿੰਦਾ ਹਾਂ।’’
 ਆਪਣੇ ਭਾਈਚਾਰੇ ਚੋ ਆਪਣੇ ਜੀਵਨਸਾਥੀ ਦੀ ਚੋਣ ਕਰੋ - ਮੁਫ਼ਤ ਰਿਜਿਸਟ੍ਰੇਸ਼ਨ ਕਰੇ

manju bala

This news is Edited By manju bala

Related News