ਸਿਧਾਰਥ-ਸ਼ਹਿਨਾਜ਼ ਦੀ ਲੜਾਈ ’ਤੇ ਰਸ਼ਮੀ ਦਾ ਵੱਡਾ ਬਿਆਨ, ਕਿਹਾ-‘ਸਿਡ ਤੋਂ ਬਿਨਾ ਉਹ ਕੁੱਝ ਨਹੀਂ’

1/22/2020 1:10:56 PM

ਮੁੰਬਈ(ਬਿਊਰੋ)- ‘ਬਿੱਗ ਬੌਸ 13’ ਵਿਚ ਸਿਧਾਰਥ ਸ਼ੁਕਲਾ ਤੇ ਸ਼ਹਿਨਾਜ਼ ਕੌਰ ਗਿੱਲ ਦੀ ਲੜਾਈ ਹੋ ਗਈ ਹੈ। ਸਿਧਾਰਥ ਸ਼ਹਿਨਾਜ਼ ਨਾਲ ਗੱਲ ਵੀ ਨਹੀਂ ਕਰ ਰਹੇ, ਜਿਸ ਦੇ ਨਾਲ ਸ਼ਹਿਨਾਜ਼ ਦੁੱਖੀ ਹੈ। ਸ਼ਹਿਨਾਜ਼ ਨੇ ਸਿਧਾਰਥ ਨੂੰ ਮਨਾਉਣ ਦੀ ਵੀ ਕੋਸ਼ਿਸ਼ ਕੀਤੀ ਪਰ ਸਿਧਾਰਥ ਨਹੀਂ ਮੰਨੇ। ਸ਼ਹਿਨਾਜ਼ ਅਤੇ ਸਿਧਾਰਥ ਦੇ ਝਗੜੇ ਤੋਂ ਬਾਅਦ ਘਰਵਾਲੇ ਆਪਣੀ-ਆਪਣੀ ਤਰ੍ਹਾਂ ਨਾਲ ਇਸ ਪੂਰੇ ਮਾਮਲੇ ’ਤੇ ਕੁਮੈਂਟ ਕਰ ਰਹੇ ਹਨ। ਉਥੇ ਹੀ ਇਨ੍ਹਾਂ ਦੋਵਾਂ ਦੀ ਦੋਸਤੀ ਟੁੱਟਣ ਤੋਂ ਬਾਅਦ ਰਸ਼ਮੀ ਦੇਸਾਈ ਨੇ ਸਿਧਾਰਥ ਸ਼ੁਕਲਾ ਤੇ ਸ਼ਹਿਨਾਜ਼ ਦੇ ਰਿਸ਼ਤੇ ਨੂੰ ਲੈ ਕੇ ਬਹੁਤ ਬਿਆਨ ਦਿੱਤਾ।
PunjabKesari
21 ਜਨਵਰੀ ਦਾ ਐਪੀਸੋਡ ਖਤਮ ਹੋਣ ਤੋਂ ਬਾਅਦ ਇਕ ਪ੍ਰੋਮੋ ਦਿਖਾਇਆ ਗਿਆ ਸੀ। ਇਸ ਪ੍ਰੋਮੋ ਵਿਚ ਦਿਖਾਇਆ ਗਿਆ ਸੀ ਕਿ ਸ਼ਹਿਨਾਜ਼ ਅਤੇ ਆਰਤੀ ਵਿਚਕਾਰ ਲੜਾਈ ਹੋ ਹੁੰਦੀ ਹੈ। ਆਰਤੀ ਸ਼ਹਿਨਾਜ਼ ਨੂੰ ਕਹਿੰਦੀ ਹੈ,‘‘ਤੁਹਾਡੀ ਪ੍ਰੇਸ਼ਾਨੀ ਕੀ ਹੈ। ਐਕਟਿੰਗ ਦੇਖ ਕੇ ਅਜਿਹਾ ਲੱਗ ਰਿਹਾ ਹੈ ਕਿ ਮੈਂ ਤੁਹਾਡੇ ਅਤੇ ਸਿਧਾਰਥ ਵਿਚਕਾਰ ਪ੍ਰੇਸ਼ਾਨੀ ਵਧਾ ਰਹੀ ਹਾਂ।’’ ਇਸ ’ਤੇ ਸ਼ਹਿਨਾਜ਼ ਕਹਿੰਦੀ ਹੈ,‘‘ਕਿ ਤੂੰ ਮੇਰੇ ਮੁੱਦਾ ਵਿਚਕਾਰ ਨਾ ਆ।’’
PunjabKesari
ਇਸ ਤੋਂ ਬਾਅਦ ਆਰਤੀ ਅਤੇ ਸ਼ਹਿਨਾਜ਼ ਦੀ ਲੜਾਈ ਹੋਰ ਜ਼ਿਆਦਾ ਵੱਧ ਜਾਂਦੀ ਹੈ। ਉਥੇਂ ਹੀ ਦੂਜੇ ਪਾਸੇ ਰਸ਼ਮੀ ਪ੍ਰੋਮੋ ਵਿਚ ਆਸਿਮ ਨਾਲ ਗੱਲ ਕਰਦੀ ਹੋਈ ਦਿਖਾਈ ਦਿੱਤੀ। ਰਸ਼ਮੀ ਆਸਿਮ ਅਤੇ ਪਾਰਸ ਛਾਬੜਾ ਨੂੰ ਕਹਿੰਦੀ ਹੈ,‘‘ਸਿਧਾਰਥ ਸ਼ਹਿਨਾਜ਼ ਦੇ ਖੇਲ ਲਈ ਬਹੁਤ ਜ਼ਿਆਦਾ ਜ਼ਰੂਰੀ ਹੈ।  ਉਸ ਦੇ ਬਿਨਾਂ ਉਹ ਕੁੱਝ ਵੀ ਨਹੀਂ ਹੈ।’’
PunjabKesari
ਉਧਰ ਪਾਰਸ ਸ਼ਹਿਨਾਜ਼ ਨੂੰ ਕਹਿੰਦੇ ਹਨ,‘‘ਤੈਨੂੰ # SidNaaz ਨੇ ਮਸ਼ਹੂਰ ਬਣਾ ਦਿੱਤਾ ਹੈ। ਤੂੰ ਇਸ ਨੂੰ ਅੱਗੇ ਵਧਾਉਣਾ ਚਾਹੁੰਦੀ ਹੈ ਜਾਂ ਫਿਰ ਖਰਾਬ ਕਰਨਾ ਚਾਹੁੰਦੀ ਹੈ?’’ ਜਵਾਬ ਵਿਚ ਸ਼ਹਿਨਾਜ਼ ਕਹਿੰਦੀ ਹੈ,‘‘ਉਹ ਤਾਂ ਹੁਣ ਖਤਮ ਹੋ ਗਿਆ। ਮੈਨੂੰ ਆਪਣੀ ਜ਼ਿੰਦਗੀ ਵਿਚ ਦਿਖਾਵਟੀ ਲੋਕ ਨਹੀਂ ਚਾਹੀਦੇ ਹਨ।’’
PunjabKesari
ਲੜਾਈ ਦੌਰਾਨ ਸਿਧਾਰਥ ਨੇ ਸ਼ਹਿਨਾਜ਼ ਨੂੰ ਕਿਹਾ,‘‘ਜੋ ਆਪਣੇ ਮਾਂ-ਬਾਪ ਦਾ ਸੱਕਾ ਨਹੀਂ ਹੁੰਦਾ ਉਹ ਕਿਸੇ ਦਾ ਸੱਕਾ ਨਹੀਂ ਹੁੰਦਾ... ਸਮਝੀ ਅਤੇ ਤੂੰ ਇਹ ਸੌ ਵਾਰ ਦਿਖਾ ਦਿੱਤਾ। ਮੈਨੂੰ ਅਜਿਹੇ ਲੋਕ ਪਸੰਦ ਨਹੀਂ ਹਨ ਅਤੇ ਮੈਂ ਅਜਿਹੇ ਲੋਕਾਂ ਤੋਂ ਦੂਰ ਰਹਿੰਦਾ ਹਾਂ। ਮੈਂ ਬਹੁਤ ਵਾਰ ਦੇਖਿਆ... ਤਿੰਨ ਮਹੀਨਿਆਂ ਵਿਚ, ਤੇਰੇ ਕਈ ਤਰੀਕਿਆ ਨੂੰ ਕਈ ਵਾਰ ਬੱਚਾ ਸਮਝ ਕੇ ਜਾਣ ਦਿੱਤਾ। ਬਹੁਤ ਵਾਰ ਬੇਸਮਝ ਹੋ ਕੇ ਜਾਣ ਦਿੱਤਾ... ਮੈਨੂੰ ਪਤਾ ਹੈ ਤੂੰ ਬਹੁਤ ਸਮਾਰਟ ਹੈ। ਮੈਂ ਅਜਿਹੇ ਲੋਕਾਂ ਕੋਲੋਂ ਦੂਰ ਹੀ ਰਹਿੰਦਾ ਹਾਂ।’’

 

 
 
 
 
 
 
 
 
 
 
 
 
 
 

#bb13 #BiggBoss13 #ShehnaazGill #artisingh #sidharthshukla #asimriaz

A post shared by BIGGBOSS13 SPY (@biggboss13spy) on Jan 21, 2020 at 11:32am PST



ਆਪਣੇ ਭਾਈਚਾਰੇ ਚੋ ਆਪਣੇ ਜੀਵਨਸਾਥੀ ਦੀ ਚੋਣ ਕਰੋ - ਮੁਫ਼ਤ ਰਿਜਿਸਟ੍ਰੇਸ਼ਨ ਕਰੇ

manju bala

This news is Edited By manju bala

Related News