ਟਾਸਕ ਦੌਰਾਨ ਗੁੱਸੇ ’ਚ ਆਈ ਸ਼ਹਿਨਾਜ਼ ਨੇ ਸਿਧਾਰਥ ਨੂੰ ਮਾਰਿਆ ਧੱਕਾ (ਵੀਡੀਓ)

1/23/2020 11:02:06 AM

ਮੁੰਬਈ(ਬਿਊਰੋ)- ‘ਬਿੱਗ ਬੌਸ 13’ ਵਿਚ ਸ਼ਹਿਨਾਜ਼ ਅਤੇ ਸਿਧਾਰਥ ਹੁਣ ਵੱਖ ਹੋ ਚੁੱਕੇ ਹਨ। ਇੱਥੋਂ ਤੱਕ ਕਿ ਸ਼ਹਿਨਾਜ਼ ਨੇ ਸਿਧਾਰਥ ਨੂੰ ਇਹ ਵੀ ਕਹਿ ਦਿੱਤਾ ਕਿ ਮੈਂ ਤੁਹਾਡੇ ਕੋਲੋਂ ਨਫਰਤ ਕਰਦੀ ਹਾਂ। ਬਾਵਜੂਦ ਇਸ ਦੇ ਸ਼ਹਿਨਾਜ਼ ਸਿਧਾਰਥ ਨਾਲ ਗੱਲ ਨਾ ਕਰਨ ਨੂੰ ਲੈ ਕੇ ਦੁੱਖੀ ਹੈ। ਸਿਧਾਰਥ ਕੋਲੋਂ ਨਾਰਾਜ਼ ਹੋ ਕੇ ਸ਼ਹਿਨਾਜ਼ ਕੁੱਝ ਅਜਿਹਾ ਕਰ ਦੇਵੇਗੀ, ਜਿਸ ਦਾ ਅੰਦਾਜ਼ਾ ਖੁੱਦ ਸਿਧਾਰਥ ਨੂੰ ਵੀ ਨਹੀਂ ਹੋਵੇਗਾ।
PunjabKesari
ਬਿੱਗ ਬੌਸ ਦਾ 22 ਜਨਵਰੀ ਦਾ ਐਪੀਸੋਡ ਖਤਮ ਹੋਣ ਤੋਂ ਬਾਅਦ ਇਕ ਪ੍ਰੋਮੋ ਦਿਖਾਇਆ ਗਿਆ ਸੀ। ਇਹ ਪ੍ਰੋਮੋ ਕੈਪਟੈਂਸੀ ਟਾਸਕ ਦਾ ਹੈ। ਇਸ ਪ੍ਰੋਮੋ ਵਿਚ ਦਿਖਾਇਆ ਗਿਆ ਹੈ ਕਿ ਸਾਰੇ ਘਰਵਾਲਿਆਂ ਨੂੰ ਦੋ ਟੀਮਾਂ ਵਿਚ ਵੰਡਿਆਂ ਗਿਆ। ਪ੍ਰੋਮੋ ਵਿਚ ਸਿਧਾਰਥ ਅਤੇ ਸ਼ਹਿਨਾਜ਼ ਦੀ ਨੋਂਕਝੋਕ ਵੀ ਨਜ਼ਰ ਆਈ। ਵੀਡੀਓ ਵਿਚ ਸਿਧਾਰਥ ਸ਼ਹਿਨਾਜ਼ ’ਤੇ ਕੁਮੈਂਟ ਕਰਦੇ ਹੋਏ ਦਿਸੇ।
PunjabKesari
ਟਾਸਕ ਦੌਰਾਨ ਸਿਧਾਰਥ ਸ਼ਹਿਨਾਜ਼ ’ਤੇ ਟਿੱਪਣੀ ਕਰਦੇ ਹੋਏ ਕਹਿੰਦੇ ਹਨ,‘‘ਇਹੀ ਹੁੰਦਾ ਹੈ ਜਦੋਂ ਲੋਕ ਦੋ ਪਾਸੇ ਹੁੰਦੇ ਹਨ। ਨਾ ਇੱਧਰ ਨਾ ਉੱਧਰ ਦੇ।’’ ਸਿਧਾਰਥ ਦੇ ਕੁਮੈਂਟ ਕਾਰਨ ਸ਼ਹਿਨਾਜ਼ ਚਿੜ ਜਾਂਦੀ ਹੈ। ਉਹ ਉਸ ਨੂੰ ਅਜਿਹਾ ਨਾ ਕਰਨ ਨੂੰ ਕਹਿੰਦੀ ਹੈ। ਸਿਧਾਰਥ ਫਿਰ ਵੀ ਲਗਾਤਾਰ ਉਨ੍ਹਾਂ ਨੂੰ ਕੁਮੈਂਟ ਕਰਨ ਤੋਂ ਨਾ ਰੁੱਕੇ। ਇਸ ਤੋਂ ਬਾਅਦ ਸ਼ਹਿਨਾਜ਼ ਗੁੱਸੇ ਵਿਚ ਆਉਂਦੀ ਹੈ ਅਤੇ ਸਿਧਾਰਥ ਨੂੰ ਧੱਕਾ ਦੇ ਦਿੰਦੀ ਹੈ। ਸ਼ਹਿਨਾਜ਼ ਨੂੰ ਅਜਿਹਾ ਕਰਦਾ ਦੇਖ ਸਾਰੇ ਘਰਵਾਲੇ ਹੈਰਾਨ ਰਹਿ ਜਾਂਦੇ ਹਨ।
PunjabKesari
ਵੀਡੀਓ ਵਿਚ ਮਾਹਿਰਾ ਸ਼ਹਿਨਾਜ਼ ਦੇ ਵਰਤਾਓ ਤੋਂ ਨਾਰਾਜ਼ ਹੋ ਜਾਂਦੀ ਹੈ ਤੇ ਉਹ ਕਹਿੰਦੀ ਹੈ,‘‘ਦੋਸਤੀ ਦਾ ਮਤਲੱਬ ਪਤਾ ਨਹੀਂ, ਆਈ ਦੋਸਤੀ ਨਿਭਾਉਣ। ਇਹ ਅਸਲੀਅਤ ਹੈ ਇਸ ਦੀ।’’ ਪ੍ਰੋਮੋ ਵਿਚ ਦਿਖਾਇਆ ਗਿਆ ਹੈ ਕਿ ਵਿਸ਼ਾਲ ਆਦਿੱਤਿਆ ਸਿੰਘ ਕੈਪਟੈਂਸੀ ਟਾਸਕ ਦੇ ਸੰਚਾਲਕ ਹੁੰਦੇ ਹਨ। ਉਹ ਟਾਸਕ ਦੌਰਾਨ ਗਲਤ ਫੈਸਲਾ ਸੁਣਾਉਂਦੇ ਨਜ਼ਰ ਆਏ ਜਿਸ ਦੀ ਸਜ਼ਾ ਬਿੱਗ ਬੌਸ ਨੇ ਸਾਰੇ ਘਰਵਾਲਿਆਂ ਨੂੰ ਦਿੱਤੀ।

 

 
 
 
 
 
 
 
 
 
 
 
 
 
 

#bb13 #BiggBoss13

A post shared by BIGGBOSS13 SPY (@biggboss13spy) on Jan 22, 2020 at 12:01pm PST

ਵੀਡੀਓ ਵਿਚ ਦਿਖਾਇਆ ਗਿਆ ਹੈ ਕਿ ਵਿਸ਼ਾਲ ਦੇ ਫੈਸਲੇ ਨਾਲ ਬਿੱਗ ਬੌਸ ਨਾਰਾਜ਼ ਹੁੰਦੇ ਹਨ। ਉਹ ਸਾਰੇ ਘਰਵਾਲਿਆਂ ਨੂੰ ਕਹਿੰਦੇ ਹਨ ਕਿ ਉਹ ਇਸ ਟਾਸਕ ਨੂੰ ਕੈਂਸਲ ਕਰਦੇ ਹਨ। ਨਾਲ ਹੀ ਇਹ ਵੀ ਦੱਸਦੇ ਹਨ ਕਿ ਹੁਣ ਕੋਈ ਵੀ ਇੰਮਿਊਨਿਟੀ ਟਾਸਕ ਨਹੀਂ ਹੋਵੇਗਾ। ਆਉਣ ਵਾਲੇ ਐਪੀਸੋਡ ਵਿਚ ਵੇਖਣਾ ਦਿਲਚਸਪ ਹੋਵੇਗਾ ਕਿ ਵਿਸ਼ਾਲ ਦੇ ਗਲਤ ਫੈਸਲੇ ਨਾਲ ਬਿੱਗ ਬੌਸ ਦੇ ਟਾਸਕ ਰੱਦ ਕਰਨ ਅਤੇ ਇੰਮਿਊਨਿਟੀ ਕੈਂਸਲ ਹੋਣ ’ਤੇ ਸਾਰੇ ਮੈਂਬਰ ਕਿਵੇਂ ਪ੍ਰਤੀਕਿਰਿਆ ਦਿੰਦੇ ਹਨ।

 ਆਪਣੇ ਭਾਈਚਾਰੇ ਚੋ ਆਪਣੇ ਜੀਵਨਸਾਥੀ ਦੀ ਚੋਣ ਕਰੋ - ਮੁਫ਼ਤ ਰਿਜਿਸਟ੍ਰੇਸ਼ਨ ਕਰੇ

manju bala

This news is Edited By manju bala

Related News