BB13: ਇਹ ਸ਼ਖਸ ਹੈ ਸ਼ੋਅ ਦਾ ਅਸਲੀ ਮਾਸਟਰ ਮਾਈਂਡ, ਸਲਮਾਨ ਵੀ ਕਰਦੇ ਹਨ ਇਸ਼ਾਰਿਆਂ ’ਤੇ ਕੰਮ

1/27/2020 5:04:07 PM

ਮੁੰਬਈ(ਬਿਊਰੋ)-  ਬਿੱਗ ਬੌਸ  'ਚ ਤੁਸੀਂ ਅਕਸਰ ਇਕ ਆਵਾਜ਼ ਸੁਣਦੇ ਹੋ, ਜੋ ਘਰ 'ਚ ਰਹਿਣ ਵਾਲਿਆਂ ਨੂੰ ਦੱਸਦੀ ਹੈ ਕਿ ਉਨ੍ਹਾਂ ਨੇ ਕੀ ਕਰਨਾ ਹੈ ਤੇ ਕੀ ਨਹੀਂ। ਨਾਲ ਹੀ ਇਹੀ ਆਵਾਜ਼ ਘਰਵਾਲਿਆਂ ਨੂੰ ਬਿੱਗ ਬੌਸ ਦੇ ਫੈਸਲਿਆਂ ਬਾਰੇ ਜਾਣਕਾਰੀ ਦਿੰਦੀ ਹੈ ਪਰ ਕੀ ਤੁਸੀਂ ਕਦੇ ਸੋਚਿਆ ਹੈ ਕਿ ਪਿਛਲੇ 10 ਸਾਲਾਂ ਤੋਂ ਇਸ ਸ਼ੋਅ 'ਚ ਸੁਣਾਈ ਦੇਣ ਵਾਲੀ ਇਹ ਆਵਾਜ਼ ਕਿਸ ਦੀ ਹੈ। ਇਹ ਆਵਾਜ਼ ਵਿਜੈ ਵਿਕਰਮ ਸਿੰਘ ਜੀ ਦੀ ਹੈ। ਵਿਜੈ ਵਿਕਰਮ ਸਿੰਘ ਇਕ ਮਗੂਕ ਵਾਇਸ ਓਵਰ ਆਰਟਿਸਟ ਹਨ। ਇਸ ਦੇ ਨਾਲ ਹੀ ਇਕ ਵੈੱਬ ਸੀਰੀਜ਼ 'ਚ ਐਕਟਿੰਗ ਕਰਦੇ ਵੀ ਨਜ਼ਰ ਆ ਚੁੱਕੇ ਹਨ। ਜਦੋਂ ਵਿਜੈ ਤੋਂ ਸਲਮਾਨ ਖਾਨ ਨਾਲ ਮੁਲਾਕਾਤ ਬਾਰੇ ਪੁੱਛਿਆ ਗਿਆ ਤਾਂ ਉਨ੍ਹਾਂ ਕਿਹਾ ਕਿ ਉਹ ਉਨ੍ਹਾਂ ਨੂੰ ਫੈਨ ਦੀ ਤਰ੍ਹਾਂ ਮਿਲਦੇ ਹਨ। ਉਨ੍ਹਾਂ ਨਾਲ ਮਿਲਣਾ ਵਧੀਆ ਅਹਿਸਾਸ ਦੀ ਤਰ੍ਹਾਂ ਲੱਗਦਾ ਹੈ। ਗੱਲਬਾਤ ਦੌਰਾਨ ਵਿਜੈ ਵਿਕਰਮ ਸਿੰਘ ਨੇ ਦੱਸਿਆ,‘‘ਮੈਂ 2009 'ਚ ਆਪਣੇ ਕਰੀਅਰ ਦੀ ਸ਼ੁਰੂਆਤ ਕੀਤੀ ਸੀ। ਮੈਨੂੰ ਮੇਲ ਮਿਲੀ ਸੀ ਕਿ ਮੇਕਰਜ਼ ਨੂੰ ਇਕ ਮੇਲ ਵਾਇਸ ਦੀ ਜ਼ਰੂਰਤ ਹੈ ਤੇ ਮੈਂ ਉਨ੍ਹਾਂ ਨੂੰ ਆਪਣੀ ਸੀਡੀ ਭੇਜਾਂ। ਉਨ੍ਹਾਂ ਮੈਨੂੰ ਸ਼ਾਰਟ ਲਿਸਟ ਕੀਤਾ ਤੇ ਆਡੀਸ਼ਨ ਲਈ ਬੁਲਾਇਆ। ਦੋ ਦਿਨਾਂ ਦੇ ਅੰਦਰ ਹੀ ਮੈਨੂੰ ਕਨਫਰਮੇਸ਼ਨ ਦੇ ਦਿੱਤਾ ਤੇ ਇਹ ਮੇਰੇ ਕਰੀਅਰ ਦਾ ਸਰਬੋਤਮ ਸਮਾਂ ਸੀ।’’
PunjabKesari

ਇਸ ਦੇ ਨਾਲ ਹੀ ਉਨ੍ਹਾਂ ਦੱਸਿਆ ਕਿ ਜਿਵੇਂ ਹੀ ਉਨ੍ਹਾਂ ਨੂੰ ਖਬਰ ਮਿਲੀ ਕਿ ਉਹ ਬਿੱਗ ਬੌਸ ਲਈ ਚੁਣੇ ਗਏ ਹਨ ਤਾਂ ਉਹ ਬੱਚਿਆਂ ਦੀ ਤਰ੍ਹਾਂ ਉੱਛਲਣ ਲੱਗੇ। ਸ਼ੋਅ ਬਾਰੇ ਉਨ੍ਹਾਂ ਕੋਲੋਂ ਜਦੋਂ ਪੁੱਛਿਆ ਗਿਆ ਤਾਂ ਵਿਜੈ ਬੋਲੇ, 'ਸੀਜ਼ਨ 2 ਤੇ ਤਿੰਨ ਮੈਂ ਦੇਖਿਆ ਸੀ ਤੇ ਮੈਂ ਇਸ ਨਾਲ ਇੰਨਾ ਜੁੜ ਗਿਆ ਸੀ ਕਿ ਸ਼ੋਅ 'ਚ ਮੇਰੇ ਪਸੰਦੀਦਾ ਕੰਟੈਸਟੈਂਟ ਰਾਜੂ ਸ਼੍ਰੀਵਾਸਤਨ ਨੂੰ ਜਦੋਂ ਘਰੋਂ ਕੱਢਿਆ ਗਿਆ ਤਾਂ ਮੈਂ ਤੈਅ ਕਰ ਲਿਆ ਸੀ ਕਿ ਮੈਂ ਸ਼ੋਅ ਨਹੀਂ ਦੇਖਾਂਗਾ। ਇਸ ਲਈ ਇਸ ਸ਼ੋਅ ਨਾਲ ਜੁੜਨਾ ਮੇਰੇ ਲਈ ਵੱਡੀ ਗੱਲ ਸੀ। ਉਹ ਹੋਰ ਵੀ ਕਈ ਕੰਮ ਕਰਦੇ ਹਨ ਜਿਨ੍ਹਾਂ ਬਾਰੇ ਸੋਸ਼ਲ ਮੀਡੀਆ 'ਤੇ ਗੱਲਬਾਤ ਵੀ ਕਰਦੇ ਹਨ। ਇਕ ਵਾਇਸ ਆਰਟਿਸਟ ਦੇ ਰੂਪ 'ਚ ਮਿਲੀ ਪਛਾਣ 'ਤੇ ਵਿਜੈ ਕਹਿੰਦੇ ਹਨ,‘‘ਮੈਂ ਕਈ ਦੂਜੇ ਸ਼ੋਅ ਕੀਤੇ ਹਨ ਤੇ ਲੋਕ ਮੈਨੂੰ ਜਾਣਦੇ ਹਨ। ਮੈਨੂੰ ਨਹੀਂ ਲੱਗਦਾ ਕਿ ਮੈਨੂੰ ਪਛਾਣ ਨਹੀਂ ਮਿਲੀ, ਲੋਕ ਮੈਨੂੰ ਜਾਣਦੇ ਹਨ। ਕਿਸਮਤ ਨਾਲ ਪਿਛਲੇ ਸਾਲ ਫੈਮਿਲੀ ਮੈਨ ਰਿਲੀਜ਼ ਹੋਣ ਤੋਂ ਬਾਅਦ ਤਾਂ ਮੈਨੂੰ ਹੋਰ ਪਛਾਣ ਮਿਲ ਗਈ।’’ ਆਪਣੇ ਸੰਘਰਸ਼ ਸਬੰਧੀ ਵਿਜੈ ਨੇ ਕਿਹਾ,‘‘ਸੰਘਰਸ਼ ਤਾਂ ਕੀਤਾ ਪਰ ਇੰਨਾ ਨਹੀਂ ਕਿ ਭੁੱਖੇ ਰਹਿਣਾ ਪਵੇ। ਖੁੱਦ ਦੀ ਟੈਲੇਂਟ ਨੂੰ ਪਛਾਣਦਾ ਨਹੀਂ ਸੀ, ਇਸ ਲਈ ਪਹਿਲਾਂ ਐੱਮਬੀਏ ਕਰ ਕੇ ਜੌਬ ਕੀਤੀ। ਮੈਂ ਪੂਰੇ ਬਦਲਾਅ ਨੂੰ ਇਸ ਤਰ੍ਹਾਂ ਪਲਾਨ ਕੀਤਾ ਕਿ ਮੈਨੂੰ ਘੱਟ ਤੋਂ ਘੱਟ ਸੰਘਰਸ਼ ਕਰਨਾ ਪਵੇ।’’



ਆਪਣੇ ਭਾਈਚਾਰੇ ਚੋ ਆਪਣੇ ਜੀਵਨਸਾਥੀ ਦੀ ਚੋਣ ਕਰੋ - ਮੁਫ਼ਤ ਰਿਜਿਸਟ੍ਰੇਸ਼ਨ ਕਰੇ

manju bala

This news is Edited By manju bala

Related News