ਦੂਰੀਆਂ ਤੋਂ ਬਾਅਦ ਇਕ ਵਾਰ ਫਿਰ ਕਰੀਬ ਆਏ ਸਿਧਾਰਥ ਤੇ ਸ਼ਹਿਨਾਜ਼, ਆਖਰ ਬੋਲ ਦਿੱਤੀ ਦਿਲ ਦੀ ਗੱਲ

1/29/2020 9:13:12 AM

ਮੁੰਬਈ(ਬਿਊਰੋ)- ਸਿਧਾਰਥ ਸ਼ੁਕਲਾ ਤੇ ਸ਼ਹਿਨਾਜ਼ ਗਿੱਲ ਦੀ ਜੋੜੀ ‘ਬਿੱਗ ਬੌਸ 13’ ਦੀ ਸਭ ਤੋਂ ਪਸੰਦੀਦਾਰ ਜੋੜੀ ਰਹੀ ਹੈ। ਘਰ ਦੇ ਬਾਹਰ ਫੈਨਜ਼ ਨੇ ਇਸ ਨੂੰ ਸਿਡਨਾਜ਼ ਦਾ ਨਾਮ ਦਿੱਤਾ ਹੈ। ਬੀਤੇ ਕੁਝ ਦਿਨ ਪਹਿਲਾਂ ਸਿਧਾਰਥ-ਸ਼ਹਿਨਾਜ਼ ਵਿਚਕਾਰ ਦੂਰੀਆਂ ਆ ਗਈਆਂ ਅਤੇ ਉਹ ਵੱਖਰੇ ਹੋ ਗਏ ਸਨ। ਸਿਧਾਰਥ ਨੇ ਸ਼ਹਿਨਾਜ਼ ’ਤੇ ਕਈ ਇਲਜ਼ਾਮ ਲਗਾਏ। ਉਥੇ ਹੀ ਸ਼ਹਿਨਾਜ਼ ਨੇ ਟਾਸਕ ਦੌਰਾਨ ਸਿਧਾਰਥ ਨੂੰ ਧੱਕਾ ਵੀ ਦੇ ਦਿੱਤਾ ਸੀ।
PunjabKesari
ਅਜਿਹਾ ਲੱਗ ਰਿਹਾ ਸੀ ਕਿ ਦੋਵਾਂ ਦੇ ਵਿਚਕਾਰ ਦੀ ਇਹ ਦੂਰੀ ਹੁਣ ਕਦੇ ਖਤਮ ਨਹੀਂ ਹੋਵੇਗੀ ਪਰ ਸੋਮਵਾਰ ਨੂੰ ਇਕ ਵਾਰ ਫਿਰ ਦੋਵੇਂ ਕਰੀਬ ਨਜ਼ਰ ਆਏ। ਸੋਮਵਾਰ ਦੇ ਐਪੀਸੋਡ ਵਿਚ ਸ਼ਹਿਨਾਜ਼ ਅਤੇ ਸਿਧਾਰਥ ਨੇ ਇਕ-ਦੂਜੇ ਨਾਲ ਗੱਲ ਕਰਦੇ ਹੋਏ ਦੱਸਿਆ ਕਿ ਉਨ੍ਹਾਂ ਨੂੰ ਕੀ ਨਾਪਸੰਦ ਹੈ। ਸ਼ਹਿਨਾਜ਼ ਦੱਸਦੀ ਹੈ ਕਿ ਉਹ ਟਾਸਕ ਦੌਰਾਨ ਸਿਧਾਰਥ ਦੇ ਸੁਭਾਅ ਕੋਲੋਂ ਆਹਤ ਸੀ ਕਿਉਂਕਿ ਉਨ੍ਹਾਂ ਨੇ ਆਰਤੀ ਨੂੰ ਆਪਣੀ ਟੋਕਰੀ ਭਰਨ ਤੋਂ ਰੋਕ ਦਿੱਤਾ ਸੀ। ਇਸ ਗੱਲ ’ਤੇ ਸਿਧਾਰਥ ਨੇ ਕਿਹਾ ਕਿ ਉਹ ਵੈਰੀ ਟੀਮ ਨਾਲ ਸਨ ਅਤੇ ਆਰਤੀ ਬਚਾਉਣ ਦਾ ਮਤਲਬ ਸੀ ਕਿ ਉਨ੍ਹਾਂ ਦੀ ਟੀਮ ਦੇ ਕਿਸੇ ਵੀ ਮੈਂਬਰ ਨੂੰ ਖਤਰੇ ਵਿਚ ਨਹੀਂ ਪਾਉਣਾ।
PunjabKesari
ਸ਼ਹਿਨਾਜ਼ ਨੇ ਸਿਧਾਰਥ ਨੂੰ ਕਿਹਾ ਕਿ ਮੈਨੂੰ ਬੁਰਾ ਲੱਗਦਾ ਹੈ, ਜਦੋਂ ਤੂੰ ਉਨ੍ਹਾਂ ਲੋਕਾਂ ਨਾਲ ਗੱਲ ਕਰਦਾ ਹੈ ਜੋ ਮੈਨੂੰ ਗਾਲ੍ਹਾਂ ਦਿੰਦੇ ਹਨ। ਜਦੋਂ ਵੀ ਕਿਤੇ ਮੌਕਾ ਹੋਵੇਂਗਾ ਮੈਂ ਤੇਰਾ ਸਾਥ ਦਵਾਂਗੀ. ਮੇਰੇ ਲਈ ਸਭ ਤੋਂ ਪਹਿਲਾਂ ਤੂੰ ਹੈ।  ਆਪਣੀ ਫੀਲਿੰਗ ਸ਼ੇਅਰ ਕਰਦੇ ਹੋਏ ਸ਼ਹਿਨਾਜ਼ ਨੇ ਕਿਹਾ ਕਿ ਮੈਨੂੰ ਬੁਰਾ ਲੱਗਦਾ ਹੈ ਜਦੋਂ ਕੋਈ ਤੇਰੇ ਕੋਲ ਆਉਂਦਾ ਹੈ ਅਤੇ ਤੇਰੇ ਬਿਸਤਰ ਵਿਚ ਸੌਣ ਦੀ ਕੋਸ਼ਿਸ਼ ਕਰਦਾ ਹੈ। ਮੈਂ ਹਮੇਸ਼ਾ ਤੇਰੇ ਲਈ ਖੜ੍ਹੀ ਰਹਾਂਗੀ।
PunjabKesari
ਇਸ ਤੋਂ ਇਲਾਵਾ ਸੋਮਵਾਰ ਨੂੰ ਸ਼ਹਿਨਾਜ਼ ਅਤੇ ਸਿਧਾਰਥ ਨੇ ਇਕ ਵਾਰ ਫਿਰ ਤੋਂ ਬੈੱਡ ਸ਼ੇਅਰ ਕੀਤਾ। ਸਿਧਾਰਥ ਨੇ ਚੇਸ ਟਾਸਕ ਨੂੰ ਲੈ ਕੇ ਹੋਈ ਗਲਤਫਹਿਮੀ ’ਤੇ ਕਿਹਾ ਕਿ ਮੈਂ ਸਭ ਤੋਂ ਪਹਿਲਾਂ ਤੇਰਾ ਨਾਮ ਅੱਗੇ ਕਰਨਾ ਚਾਹੁੰਦਾ ਸੀ ਪਰ ਤੈਨੂੰ ਗੁੱਸਾ ਦਿਵਾਉਣ ਲਈ ਮੈਂ ਪਹਿਲਾਂ ਆਰਤੀ ਦਾ ਨਾਮ ਅੱਗੇ ਕਰ ਦਿੱਤਾ ਪਰ ਇਸ ਤੋਂ ਬਾਅਦ ਮੈਂ ਤੇਰਾ ਨਾਮ ਹੀ ਵਧਾਉਣਾ ਚਾਹੁੰਦਾ ਸੀ। ਬਾਅਦ ਵਿਚ ਮੈਨੂੰ ਪਤਾ ਲੱਗਿਆ ਕਿ ਸਿਰਫ ਇਕ ਹੀ ਮੈਂਬਰ ਦਾ ਨਾਮ ਵਧਾ ਸਕਦੇ ਹਾਂ।
PunjabKesariਆਪਣੇ ਭਾਈਚਾਰੇ ਚੋ ਆਪਣੇ ਜੀਵਨਸਾਥੀ ਦੀ ਚੋਣ ਕਰੋ - ਮੁਫ਼ਤ ਰਿਜਿਸਟ੍ਰੇਸ਼ਨ ਕਰੇ

manju bala

This news is Edited By manju bala

Related News