ਮਧੁਰਿਮਾ ਤੋਂ ਬਾਅਦ ਆਪੇ ਤੋਂ ਬਾਹਰ ਹੋਈ ਰਸ਼ਮੀ ਦੇਸਾਈ, ਸਿਧਾਰਥ ਨੂੰ ਮਾਰਦਿਆਂ ਤੋੜ੍ਹਿਆ ਫਰਾਈਪੈਨ, ਵੀਡੀਓ

1/30/2020 11:50:10 AM

ਮੁੰਬਈ(ਬਿਊਰੋ)- ਛੋਟੇ ਪਰਦੇ ਦੇ ਰਿਐਲਿਟੀ ਸ਼ੋਅ ‘ਬਿੱਗ ਬੌਸ 13’ ਖੇਡ ਅਤੇ ਰਣਨੀਤੀ ਤੋਂ ਇਲਾਵਾ ਲੜਾਈ-ਝਗੜਿਆਂ ਕਾਰਨ ਵੀ ਕਾਫੀ ਸੁਰਖੀਆਂ ਵਿਚ ਰਹਿੰਦਾ ਹੈ। ਇਸ ਪੂਰੇ ਸੀਜਨ ਵਿਚ ਸਿਧਾਰਥ ਸ਼ੁਕਲਾ ਅਤੇ ਰਸ਼ਮੀ ਦੇਸਾਈ ਵਿਚਕਾਰ ਕਾਫੀ ਲੜਾਈ ਅਤੇ ਨੋਕ- ਝੋਕ ਦੇਖਣ ਨੂੰ ਮਿਲੀ ਪਰ ਬੀਤੇ ਕੁਝ ਦਿਨ ਪਹਿਲਾਂ ਇਕ-ਦੂਜੇ ਨਾਲ ਗੱਲ ਕਰਦੇ ਅਤੇ ਹੰਸੀ-ਮਜ਼ਾਕ ਕਰਦੇ ਹੋਏ ਦਿਖਾਈ ਦੇ ਰਹੇ ਹਨ। ਇਨ੍ਹਾਂ ਦੋਵਾਂ ਦੀ ਮਿੱਠੀ ਨੋਕ-ਝੋਕ ਦੇ ਵਿਚਕਾਰ ਸ਼ੋਅ ਦੇ ਅੰਦਰ ਇਕ ਵਾਰ ਫਿਰ ਤੋਂ ਰਸ਼ਮੀ ਦੇਸਾਈ ਨੇ ਸਿਧਾਰਥ ਸ਼ੁਕਲਾ ’ਤੇ ਗੁੱਸਾ ਉਤਾਰਿਆ ਹੈ। ਜੀ ਹਾਂ, ਸ਼ੋਅ ਦੇ ਅੰਦਰ ਸਿਧਾਰਥ ਸ਼ੁਕਲਾ ਤੇ ਰਸ਼ਮੀ ਦੇਸਾਈ ਇਕ ਵਾਰ ਫਿਰ ਤੋਂ ਲੜਦੇ ਹੋਏ ਦਿਖਾਈ ਦਿੱਤੇ ਹਨ ਪਰ ਇਹ ਦੋਵੇਂ ਆਪਣੇ ਨਿੱਜ਼ੀ ਕਾਰਨਾ ਨਾਲ ਨਹੀਂ ਸਗੋਂ ਵਿਸ਼ਾਲ ਆਦਿੱਤਿਅ ਸਿੰਘ ਅਤੇ ਮਧੁਰਿਮਾ ਤੁਲੀ ਦੀ ਐਕਟਿੰਗ ਕਰਦੇ ਹੋਏ ਲੜੇ ਹਨ। ਇਸ ਦੌਰਾਨ ਰਸ਼ਮੀ ਮਧੁਰਿਮਾ ਦੀ ਤਰ੍ਹਾਂ ਸਿਧਾਰਥ ਸ਼ੁਕਲਾ ਦੀ ਫਰਾਈ ਪੈਨ ਨਾਲ ਮਾਰ ਕੁਟਾਈ ਕਰਦੀ ਨਜ਼ਰ ਆ ਰਹੀ ਹੈ।  syedrehanofficial ਨਾਮ ਦੇ ਇੰਸਟਾਗ੍ਰਾਮ ਹੈਂਡਲ ਨੇ ‘ਬਿੱਗ ਬੌਸ 13’ ਨਾਲ ਜੁੜਿਆ ਇਕ ਪ੍ਰੋਮੋ ਵੀਡੀਓ ਜਾਰੀ ਕੀਤਾ ਹੈ। ਜਿਸ ਵਿਚ ਬਿੱਗ ਬੌਸ ਸਾਰੇ ਘਰਵਾਲਿਆਂ ਨੂੰ ਇਕ ਵੀਡੀਓ ਬਣਾਉਣ ਦਾ ਟਾਸਕ ਦਿੰਦੇ ਹਨ।

 
 
 
 
 
 
 
 
 
 
 
 
 
 

Siddharth & Rashmi 💞 Follow 👉 @syedrehanofficial for more updates 🙏🏻💯 #asim #mahirasharma #paraschhabra #asimriaz #rashmidesai #devoleena #siddharthshukla #colorstv #himanshikhurana #devoleenabhattacharjee #artisingh #hindustanibhau #shehnaazgill #deepakthakur #sidharthshukla #bollywood #koenamitra #sreesanth #shehnazgill #vikasgupta #beingsalmankhan #BiggBoss13 #BiggBoss #SalmanKhan #asimriaz77 #realsidharthshukla #artisingh5 #shefalijariwala #iamhimanshikhurana @artisingh5 @shefalijariwala @iamhimanshikhurana @asimriaz77.official @realsidharthshukla @syedrehanofficial #syedrehanofficial

A post shared by Syed Rehan 💥 (@syedrehanofficial) on Jan 29, 2020 at 6:35am PST


ਵੀਡੀਓ ਵਿਚ ਸਾਰੇ ਘਰਵਾਲਿਆਂ ਨੂੰ ਜੋੜੀ ਬਣਾ ਕੇ ਇਕ-ਦੂਜੇ ਦੀ ਨਕਲ ਕਰਦੇ ਹੋਏ ਦਿਖਾਈ ਦਿੰਦੇ ਹਨ। ਇਸ ਪ੍ਰੋਮੋ ਮੁਤਾਬਕ ਸਿਧਾਰਥ ਸ਼ੁਕਲਾ ਅਤੇ ਰਸ਼ਮੀ ਦੇਸਾਈ ਮਧੁਰਿਮਾ ਤੁਲੀ ਅਤੇ ਵਿਸ਼ਾਲ ਆਦਿੱਤਿਅ ਸਿੰਘ ਦੀ ਲੜਾਈ ਦੀ ਐਕਟਿੰਗ ਕਰਦੇ ਹਨ। ਧਿਆਨਯੋਗ ਹੈ ਕਿ ਮਧੁਰਿਮਾ ਤੁਲੀ ਜਦੋਂ ਬਿੱਗ ਬੌਸ13 ਦੇ ਘਰ ਵਿਚ ਮੌਜੂਦ ਸੀ ਤਾਂ ਵਿਸ਼ਾਲ ਆਦਿੱਤਿਅ ਸਿੰਘ ਨਾਲ ਲੜਾਈ ਕਰਨ ਦੌਰਾਨ ਉਨ੍ਹਾਂ ਨੇ ਵਿਸ਼ਾਲ ’ਤੇ ਫਰਾਈ ਪੈਨ ਨਾਲ ਹਮਲਾ ਕੀਤਾ ਸੀ। ਮਧੁਰਿਮਾ ਨੂੰ ਅਜਿਹਾ ਕਰਨ ’ਤੇ ਸ਼ੋਅ ’ਚੋਂ ਬਾਹਰ ਜਾਣਾ ਪਿਆ ਸੀ। ਵੀਡੀਓ ਵਿਚ ਸਿਧਾਰਥ ਸ਼ੁਕਲਾ ਅਤੇ ਰਸ਼ਮੀ ਦੇਸਾਈ ਨੇ ਵਿਸ਼ਾਲ ਅਤੇ ਮਧੁਰਿਮਾ ਦੀ ਫਰਾਈ ਪੈਨ ਵਾਲੀ ਲੜਾਈ ਦੇ ਸੀਨ ਦੀ ਐਕਟਿੰਗ ਕੀਤੀ ਹੈ।
PunjabKesari
ਸਿਧਾਰਥ ਸ਼ੁਕਲਾ ਅਤੇ ਰਸ਼ਮੀ ਦੇਸਾਈ ਦੇ ਫਰਾਈ ਪੈਨ ਲੜਾਈ ਦਾ ਵੀਡੀਓ ਸੋਸ਼ਲ ਮੀਡੀਆ ’ਤੇ ਕਾਫੀ ਵਾਇਰਲ ਹੋ ਰਹੀ ਹੈ। ਦੱਸ ਦੇਈਏ ਕਿ ਬਿੱਗ ਬੌਸ 13 ਵਿਚ ਫਿਨਾਲੇ ਤੋਂ ਕੁੱਝ ਸਮਾਂ ਪਹਿਲਾਂ ਸਾਰੇ ਮੁਕਾਬਲੇਬਾਜ਼ਾਂ ਦੇ ਕਰੀਬੀ ਉਨ੍ਹਾਂ ਨੂੰ ਆਪਣਾ ਸਮਰਥਨ ਦੇਣ ਘਰ  ਦੇ ਅੰਦਰ ਵਾਰੀ ਵਾਰੀ ਨਾਲ ਆ ਰਹੇ ਹਨ। ਇਸ ਗੱਲ ਦਾ ਖੁਲਾਸਾ ਬਿੱਗ ਬੌਸ ਦੇ ਪ੍ਰੋਮੋ ਵਿਚ ਵੀ ਹੋਇਆ।



ਆਪਣੇ ਭਾਈਚਾਰੇ ਚੋ ਆਪਣੇ ਜੀਵਨਸਾਥੀ ਦੀ ਚੋਣ ਕਰੋ - ਮੁਫ਼ਤ ਰਿਜਿਸਟ੍ਰੇਸ਼ਨ ਕਰੇ

manju bala

This news is Edited By manju bala

Related News