BB13: ਵਿਸ਼ਾਲ ਤੋਂ ਬਾਅਦ ਉਨ੍ਹਾਂ ਦੇ ਭਰਾ ’ਤੇ ਭੜਕੀ ਮਧੁਰਿਮਾ, ਗੁੱਸੇ ’ਚ ਆਖੀ ਇਹ ਗੱਲ
2/4/2020 10:45:00 AM

ਮੁੰਬਈ(ਬਿਊਰੋ)- ‘ਬਿੱਗ ਬੌਸ 13’ ਦੇ ਘਰ ਵਿਚ ਇਨ੍ਹੀਂ ਦਿਨੀਂ ਮੁਕਾਬਲੇਬਾਜ਼ਾਂ ਦੇ ਕੁਨੈਕਸ਼ੰਸ ਆਏ ਹੋਏ ਹਨ। ਕੁਨੈਕਸ਼ੰਸ ਦੇ ਆਉਂਦਿਆਂ ਹੀ ਬਿੱਗ ਬੌਸ ਹੋਰ ਵੀ ਜ਼ਿਆਦਾ ਰੋਮਾਂਚਕ ਹੋ ਗਿਆ ਹੈ। ਸ਼ੋਅ ਵਿਚ ਜਿੰਨੇ ਮੁਕਾਬਲੇਬਾਜ਼ ਬਚੇ ਹੋਏ ਹਨ, ਉਨ੍ਹਾਂ ਦੇ ਕਰੀਬੀ ਦੋਸਤ ਅਤੇ ਰਿਸ਼ਤੇਦਾਰ ਉਨ੍ਹਾਂ ਦੇ ਕੁਨੈਕਸ਼ਨ ਬਣ ਕੇ ਘਰ ਵਿਚ ਆਏ ਹਨ। ਕੁਨੈਕਸ਼ੰਸ ਟਾਸਕ ਦੌਰਾਨ ਆਪਣੇ ਮੁਕਾਬਲੇਬਾਜ਼ਾਂ ਦੀ ਮਦਦ ਕਰ ਰਹੇ ਹਨ। ਸ਼ੋਅ ਵਿਚ ਵਿਸ਼ਾਲ ਆਦਿੱਤਿਆ ਸਿੰਘ ਦੇ ਛੋਟੇ ਭਰਾ ਕੁਣਾਲ ਸਿੰਘ ਉਨ੍ਹਾਂ ਦਾ ਕੁਨੈਕਸ਼ਨ ਬਣ ਕੇ ਆਏ ਹਨ ਪਰ ਵਿਸ਼ਾਲ ਦੀ ਗਰਲਫਰੈਂਡ ਮਧੁਰਿਮਾ ਵਿਸ਼ਾਲ ਦੇ ਭਰਾ ਕੋਲੋਂ ਖੁਸ਼ ਨਹੀਂ ਹੈ।
In just 2 days of stay, a younger brother thinks he has the rights to humiliate a girl saying who has been such an important part of the show for 3 long months.. Truly unacceptable ! I stand by You #MahiraSharma #BiggBoss13 @ColorsTV
— Madhurima Tuli (@ItsMadhurima19) February 1, 2020
ਬਿੱਗ ਬੌਸ ਦੇ ਘਰ ਵਿਚ ਵਿਸ਼ਾਲ ਦੇ ਭਰਾ ਕੁਣਾਲ ਸਿੰਘ ਵਿਸ਼ਾਲ ਦਾ ਕੁਨੈਕਸ਼ਨ ਬਣ ਕੇ ਆਏ ਹਨ। ਇਸ ਦੌਰਾਨ ਕੈਪਟੈਂਸੀ ਟਾਸਕ ਵਿਚ ਕੁਣਾਲ ਅਤੇ ਮਾਹਿਰਾ ਵਿਚਕਾਰ ਕਾਫੀ ਲੜਾਈ ਹੁੰਦੀ ਦੇਖੀ ਗਈ। ਦੋਵਾਂ ਵਿਚਕਾਰ ਖੂਬ ਬਹਿਸ ਹੋਈ, ਜਿਸ ਤੋਂ ਬਾਅਦ ਵਿਚਕਾਰ ਬਚਾਅ ਕਰਨ ਭਰਾ ਵਿਸ਼ਾਲ ਆਦਿੱਤਿਆ ਸਿੰਘ ਨੂੰ ਆਉਣਾ ਪਿਆ। ਵਿਸ਼ਾਲ ਨੇ ਮਾਹਿਰਾ ਨੂੰ ਸਮਝਾਇਆ ਪਰ ਮਾਹਿਰਾ ਇਨ੍ਹੇ ਗ਼ੁੱਸੇ ਵਿਚ ਆ ਚੁੱਕੀ ਸੀ ਕਿ ਉਹ ਕੁੱਝ ਸੁਣਨ ਲਈ ਹੀ ਤਿਆਰ ਨਹੀਂ ਸੀ। ਉਥੇ ਹੀ ਹੁਣ ਇਸ ਪੂਰੀ ਘਟਨਾ ’ਤੇ ਵਿਸ਼ਾਲ ਦੀ ਗਰਲਫਰੈਂਡ ਅਤੇ ਬਿੱਗ ਬੌਸ ਦੀ ਸਾਬਕਾ ਮੁਕਾਬਲੇਬਾਜ਼ ਮਧੁਰਿਮਾ ਤੁੱਲੀ ਦੀ ਪ੍ਰਤੀਕਿਰਿਆ ਸਾਹਮਣੇ ਆਈ ਹੈ।
I agree Mahira started it first but saying tere muh se gand aa rahi hai in just 2 days of staying there is non acceptable!! Sorry!!
— Madhurima Tuli (@ItsMadhurima19) February 1, 2020
ਮਧੁਰਿਮਾ ਨੇ ਆਪਣੇ ਆਧਿਕਾਰਿਕ ਟਵਿਟਰ ਅਕਾਊਂਟ ਰਾਹੀਂ ਟਵੀਟ ਕਰਕੇ ਵਿਸ਼ਾਲ ਦੇ ਭਰਾ ਕੁਣਾਲ ’ਤੇ ਨਾਰਾਜ਼ਗੀ ਜ਼ਾਹਿਰ ਕੀਤੀ ਹੈ। ਮਧੁਰਿਮਾ ਨੇ ਆਪਣੇ ਟਵੀਟ ਵਿਚ ਲਿਖਿਆ,‘‘ਸਿਰਫ ਦੋ ਦਿਨ ਘਰ ਵਿਚ ਰਹਿਣ ਨਾਲ ਛੋਟਾ ਭਰਾ ਸੋਚਦਾ ਹੈ ਕਿ ਉਸ ਨੂੰ ਉਸ ਲੜਕੀ ਦੀ ਬੇਇੱਜ਼ਤੀ ਕਰਨ ਦਾ ਹੱਕ ਮਿਲ ਗਿਆ ਹੈ, ਜੋ ਸ਼ੋਅ ਵਿਚ ਤਿੰਨ ਮਹੀਨਿਆਂ ਤੋਂ ਹੈ। ਇਸ ਨੂੰ ਕਦੇ ਸਵੀਕਾਰ ਨਹੀਂ ਕੀਤਾ ਜਾ ਸਕਦਾ। ਮੈਂ ਮਾਹਿਰਾ ਸ਼ਰਮਾ ਦਾ ਸੋਪਰਟ ਕਰਦੀ ਹਾਂ।’’
ਇਸ ਤੋਂ ਬਾਅਦ ਮਧੁਰਿਮਾ ਨੇ ਇਕ ਟਵੀਟ ਹੋਰ ਕੀਤਾ ਜਿਸ ਵਿਚ ਉਨ੍ਹਾਂ ਨੇ ਲਿਖਿਆ,‘‘ਮੈਂ ਮੰਨਦੀ ਹਾਂ ਕਿ ਮਾਹਿਰਾ ਨੇ ਪਹਿਲਾਂ ਸ਼ੁਰੂਆਤ ਕੀਤੀ ਸੀ ਪਰ ਸਿਰਫ 2 ਦਿਨ ਘਰ ਵਿਚ ਰਹਿਣ ਤੋਂ ਬਾਅਦ ਇਹ ਕਹਿਣਾ ਕਿ ਤੁਹਾਡੇ ਮੂੰਹ ’ਚੋਂ ਬਦਬੂ ਆ ਰਹੀ ਹੈ, ਇਹ ਬਰਦਾਸ਼ਤ ਨਹੀਂ ਕੀਤਾ ਜਾਵੇਗਾ! ! ਸੌਰੀ! !’’ ਉਥੇ ਹੀ ਮਧੁਰਿਮਾ ਦੇ ਇਸ ਟਵੀਟ ’ਤੇ ਕਈ ਲੋਕਾਂ ਨੇ ਵੀ ਆਪਣੀ ਪ੍ਰਤੀਕਿਰਿਆ ਦਿੱਤੀ ਹੈ।
ਆਪਣੇ ਭਾਈਚਾਰੇ ਚੋ ਆਪਣੇ ਜੀਵਨਸਾਥੀ ਦੀ ਚੋਣ ਕਰੋ - ਮੁਫ਼ਤ ਰਿਜਿਸਟ੍ਰੇਸ਼ਨ ਕਰੇ