‘ਬਿੱਗ ਬੌਸ 13’ ਖਤਮ ਹੁੰਦੇ ਹੀ ਸਟਾਰ ਬਣੇ ਆਸਿਮ ਰਿਆਜ਼, ਵੀਡੀਓ ਵਾਇਰਲ

2/24/2020 11:43:28 AM

ਮੁੰਬਈ(ਬਿਊਰੋ)- ਇੰਡੀਅਨ ਟੈਲੀਵਿਜਨ ਦੀ ਦੁਨੀਆ ਦੇ ਸਭ ਤੋਂ ਮਸ਼ਹੂਰ ਕਾਂਟਰੋਵਰਸ਼ਲ ਰਿਐਲਿਟੀ ਸ਼ੋਅ ‘ਬਿੱਗ ਬੌਸ 13’ ਦਾ ਤਾਜ ਭਲੇ ਆਸਿਮ ਰਿਆਜ਼ ਨੂੰ ਨਹੀਂ ਮਿਲ ਪਾਇਆ ਹੋਣ ਪਰ ਇਸ ਹੈਂਡਸਮ ਹੰਕ ਨੇ ਲੱਖਾਂ-ਕਰੋੜਾਂ ਲੋਕਾਂ ਦਾ ਦਿਲ ਜਿੱਤ ਲਿਆ ਹੈ। ਟੀ.ਵੀ. ’ਤੇ ਹੀ ਨਹੀਂ ਸਗੋਂ ਸੋਸ਼ਲ ਸਾਈਟ ਟਵਿਟਰ ’ਤੇ ਵੀ ਬਿੱਗ ਬੌਸ 13 ਦੌਰਾਨ ਜਿਨ੍ਹਾਂ ਨੂੰ ਲੈ ਕੇ ਸਭ ਤੋਂ ਜ਼ਿਆਦਾ ਟਵੀਟ ਕੀਤਾ ਗਿਆ। ਉਨ੍ਹਾਂ ਵਿਚ ਸਿਧਾਰਥ ਸ਼ੁਕਲਾ ਤੋਂ ਬਾਅਦ ਦੂਜੇ ਨੰਬਰ ’ਤੇ ਆਸਿਮ ਹੀ ਰਹੇ। ਆਸਿਮ ਹੁਣ ਸਟਾਰ ਬਣ ਚੁੱਕੇ ਹਨ ਅਤੇ ਇਸ ਦਾ ਨਜ਼ਾਰਾ ਇਕ ਇਵੈਂਟ ਵਿਚ ਦਿਸਿਆ, ਜਦੋਂ ਉਹ ਭੀੜ ਵਿਚਕਾਰ ਬੁਰੀ ਤਰ੍ਹਾਂ ਫਸ ਗਏ।


ਆਸਿਮ ਰਿਆਜ਼ ਦੇ ਫੈਨ ਪੇਜ ’ਤੇ ਇਕ ਵੀਡੀਓ ਸ਼ੇਅਰ ਕੀਤਾ ਗਿਆ ਹੈ, ਜਿਸ ਵਿਚ ਭੀੜ ਉਨ੍ਹਾਂ ਦੀ ਇਕ ਝਲਕ ਪਾਉਣ ਲਈ ਬੇਤਾਬ ਦਿਸ ਰਹੀ ਹੈ। ਫਿਲਮ ‘ਮੈਂ ਤੇਰਾ ਹੀਰੋ’ ਐਕਟਰ ਆਸਿਮ ਦਰਅਸਲ ਇਕ ਜਿਉਲਰੀ ਸਟੋਰ ਦੇ ਲਾਂਚ ਮੌਕੇ ’ਤੇ ਗੁਜਰਾਤ ਪਹੁੰਚੇ ਸਨ। ਯਕੀਨਨ ਆਸਿਮ ਬਰਾਊਨ ਲੈਦਰ ਜੈਕੇਟ ਅਤੇ ਬਲੈਕ ਪੋਲੋ ਨੈੱਕ ਟੀ-ਸ਼ਰਟ ਵਿਚ ਕਾਫੀ ਸਟਾਈਲਿਸ਼ ਨਜ਼ਰ ਆ ਰਹੇ ਸਨ। ਉਨ੍ਹਾਂ ਨੂੰ ਵੇਖਦੇ ਹੀ ਫੈਨਜ਼ ਨੇ ਉਨ੍ਹਾਂ ਨੂੰ ਚਾਰੋ ਪਾਸਿਓ ਘੇਰ ਲਿਆ। ਹਰ ਕੋਈ ਉਨ੍ਹਾਂ ਨੂੰ ਆਪਣੇ-ਆਪਣੇ ਕੈਮਰੇ ਵਿਚ ਕੈਦ ਕਰਣ ਲਈ ਬੇਚੈਨ ਸੀ ਅਤੇ ਆਸਿਮ ਆਪਣੇ ਹਰ ਫੈਨਜ਼ ਦਾ ਧੰਨਵਾਦ ਅਦਾ ਕਰਦੇ ਦਿਖਾਈ ਦੇ ਰਹੇ ਸਨ। ਕਦੇ ਹੱਥ ਜੋੜ ਕੇ ਤਾਂ ਕਦੇ ਹੱਥ ਹਿਲਾ ਕੇ ਉਹ ਆਪਣੇ ਸਾਰਿਆਂ ਫੈਨਜ਼ ਦੀ ਖੁਸ਼ੀ ਦਾ ਧਿਆਨ ਰੱਖ ਰਹੇ ਸਨ।

 
 
 
 
 
 
 
 
 
 
 
 
 
 

Asim was literally mobbed! I'm feeling so overwhelmed ✨ It's CRAZYY #asimriazfever #asimriaz @asimriaz77.official

A post shared by ASIM RIAZ (@asimriaz.fp) on Feb 21, 2020 at 9:16am PST


ਦੱਸ ਦੇਈਏ ਕਿ ਆਸਿਮ ਪਹਿਲਾਂ ‘ਬਿੱਗ ਬੌਸ 13’ ਦੇ ਰਨਰ-ਅਪ ਰਹਿ ਚੁੱਕੇ ਹਨ ਅਤੇ ਸ਼ੋਅ ਦੌਰਾਨ ਵਿਨਰ ਦੀ ਰੇਸ ਲਈ ਮਜ਼ਬੂਤ ਦਾਅਵੇਦਾਰੀ ਰੱਖ ਰਹੇ ਸਨ। ਉਹ ਇਸ ਸ਼ੋਅ ਦੇ ਪਹਿਲੇ ਮੁਕਾਬਲੇਬਾਜ਼ ਰਹੇ ਸਨ, ਜਿਨ੍ਹਾਂ ਨੂੰ ਏਲੀਟ ਕਲੱਬ ਮੈਂਬਰਸ਼ਿਪ ਮਿਲੀ ਸੀ। ਘਰ ਵਿਚ ਵਿਸ਼ਾਲ ਆਦਿੱਤਿਆ, ਹਿਮਾਂਸ਼ੀ ਖੁਰਾਨਾ, ਰਸ਼ਮੀ ਦੇਸਾਈ ਨਾਲ ਉਨ੍ਹਾਂ ਦੀ ਕਾਫੀ ਵਧੀਆ ਦੋਸਤੀ ਸੀ। ਹਾਲਾਂਕਿ, ਸ਼ੁਰੂਆਤ ਵਿਚ ਸਿਧਾਰਥ ਸ਼ੁਕਲਾ ਨਾਲ ਵੀ ਉਨ੍ਹਾਂ ਦੀ ਦੋਸਤੀ ਦੀ ਖੂਬ ਚਰਚਾ ਰਹੀ। ਇੱਥੋਂ ਤੱਕ ਕਿ ਦੋਵਾਂ ਨੂੰ ਵੱਡੇ ਭਰਾ ਅਤੇ ਛੋਟੇ ਭਰਾ ਦੀ ਤਰ੍ਹਾਂ ਲੋਕ ਦੇਖ ਰਹੇ ਸਨ ਪਰ ਕੁਝ ਦਿਨਾਂ ਬਾਅਦ ਹੀ ਦੋਵਾਂ ਦੀ ਦੁਸ਼ਮਨੀ ਖੂਬ ਸੁਰਖੀਆਂ ਵਿਚ ਰਹੀ। ਇਸ ਸ਼ੋਅ ਦੌਰਾਨ ਆਸਿਮ ਨੇ ਹਿਮਾਂਸ਼ੀ ਖੁਰਾਨਾ ਨੂੰ ਪ੍ਰਪੋਜ਼ ਵੀ ਕੀਤਾ। ਬਿੱਗ ਬੌਸ ’ਚੋਂ ਨਿਕਲਣ ਤੋਂ ਬਾਅਦ ਆਸਿਮ ਕਦੇ ਪਾਰਟੀ ਕਰਦੇ ਨਜ਼ਰ ਆ ਰਹੇ ਹਨ ਤਾਂ ਕਦੇ ਬਾਲੀਵੁੱਡ ਫਿਲਮਾਂ ਨੂੰ ਲੈ ਕੇ ਚਰਚਾ ਵਿਚ ਹਨ।



ਆਪਣੇ ਭਾਈਚਾਰੇ ਚੋ ਆਪਣੇ ਜੀਵਨਸਾਥੀ ਦੀ ਚੋਣ ਕਰੋ - ਮੁਫ਼ਤ ਰਿਜਿਸਟ੍ਰੇਸ਼ਨ ਕਰੇ

manju bala

This news is Edited By manju bala

Related News