ਸ਼ਾਹਰੁਖ ਖਾਨ ਦੀ ਇਸ ਐਡ ਦੇ ਪਿੱਛੇ ਖੜ੍ਹੇ ਦਿਸੇ ਆਸਿਮ ਰਿਆਜ਼, ਵੀਡੀਓ ਵਾਇਰਲ

2/27/2020 11:38:20 AM

ਮੁੰਬਈ(ਬਿਊਰੋ)- ਕਦੇ ਸੋਸ਼ਲ ਮੀਡੀਆ ਤਾਂ ਕਦੇ ਰਿਐਲਿਟੀ ਸ਼ੋਅਜ਼ ਰਾਹੀਂ ਕਿੰਨੇ ਹੀ ਲੋਕਾਂ ਨੂੰ ਸਫਲਤਾ ਦੀਆਂ ਪੌੜ੍ਹੀਆਂ ਚੜ੍ਹਦੇ ਦੇਖਿਆ ਜਾ ਚੁੱਕਿਆ ਹੈ। ਇਨ੍ਹੀਂ ਦਿਨੀਂ ਇਕ ਅਜਿਹਾ ਹੀ ਇਕ ਚਿਹਰਾ ਚਰਚਾ ਦਾ ਵਿਸ਼ਾ ਬਣਿਆ ਹੋਇਆ ਹੈ, ਜੋ ‘ਬਿੱਗ ਬੌਸ 13’ ਦੇ ਰਨਰਅੱਪ ਵੀ ਰਹਿ ਚੁੱਕੇ ਹਨ। ਉਹ ਹਨ ਆਸਿਮ ਰਿਆਜ਼। ਬਿੱਗ ਬੌਸ ਤੋਂ ਪਹਿਲਾਂ ਤੱਕ ਆਸਿਮ ਰਿਆਜ਼ ਨੂੰ ਸ਼ਾਇਦ ਹੀ ਕੋਈ ਜਾਣਦਾ ਹੋਵੇ ਪਰ ਇਸ ਸ਼ੋਅ ਤੋਂ ਬਾਅਦ ਉਨ੍ਹਾਂ ਦੀ ਚਰਚਾ ਇਸ ਕਦਰ ਵਧ ਗਈ ਹੈ ਕਿ ਉਹ ਜਿੱਥੇ ਵੀ ਜਾਂਦੇ ਹਨ ਫੈਨਜ਼ ਕਰੇਜ਼ੀ ਹੋ ਜਾਂਦੇ ਹਨ। ਹਾਲ ਹੀ ਵਿਚ ਟਵਿਟਰ ’ਤੇ ਆਸਿਮ ਦੀ ਪੁਰਾਣੀ ਇਕ ਵੀਡੀਓ ਟਰੈਂਡ ਕਰ ਰਹੀ ਹੈ, ਜਿਸ ਵਿਚ ਉਹ ਸ਼ਾਹਰੁਖ ਖਾਨ ਦੀ ਇਕ ਐਡ ਵਿਚ ਇਕ ਛੋਟੇ ਜਿਹੇ ਕਿਰਦਾਰ ਵਿਚ ਦਿਖਾਈ ਦੇ ਰਹੇ ਹਨ। ਵੀਡੀਓ ਵਿਚ ਸ਼ਾਹਰੁਖ ਖਾਨ ਦੇ ਪਿੱਛੇ ਕੁੱਝ ਲੋਕ ਭੀੜ ਦੇ ਤੌਰ ’ਤੇ ਖੜੇ ਕੀਤੇ ਗਏ ਹਨ। ਇਸ ਭੀੜ ਵਿਚ ਇਕ ਚਿਹਰਾ ਆਸਿਮ ਰਿਆਜ਼ ਦਾ ਵੀ ਹੈ। ਕਿੰਗ ਖਾਨ ਦੇ ਇਸ ਕਾਮਰਸ਼ੀਅਲ ਵਿਚ ਆਸਿਮ ਦਾ ਕਿਰਦਾਰ ਬਸ ਇੰਨਾ ਜਿਹਾ ਹੀ ਹੈ। ਉਸ ਸਮੇਂ ਆਸਿਮ ਨੂੰ ਕੋਈ ਜਾਣਦਾ ਤੱਕ ਨਹੀਂ ਸੀ। ਆਸਿਮ ਨੇ ਬਿੱਗ ਬੌਸ ਚਾਹੇ ਨਹੀਂ ਜਿੱਤਿਆ ਪਰ ਅੱਜ ਉਹ ਕਿਸੇ ਸੁਪਰਸਟਾਰ ਤੋਂ ਘੱਟ ਨਹੀਂ ਹਨ।
 

ਉਥੇ ਹੀ ਦੂਜੇ ਪਾਸੇ ਆਸਿਮ ਰਿਆਜ਼ ਇਨ੍ਹੀਂ ਦਿਨੀਂ ਆਪਣੇ ਆਉਣ ਵਾਲੇ ਪ੍ਰੋਜੈਕਟਸ ਦੀ ਤਿਆਰੀ ਕਰ ਰਹੇ ਹਨ। ਉਹ ਬਿੱਗ ਬੌਸ ਤੋਂ ਬਾਅਦ ਮਿਲੇ ਫੈਂਸ ਦੇ ਸਪੋਰਟ ਨਾਲ ਫੁਲੇ ਨਹੀਂ ਸਮਾ ਰਹੇ ਹਨ। ਬੀਤੇ ਕੁੱਜ ਦਿਨ ਪਹਿਲਾਂ ਖਬਰਾਂ ਆਈਆਂ ਸਨ ਕਿ ਆਸਿਮ, ਸ਼ਾਹਰੁਖ ਖਾਨ ਦੀ ਧੀ ਸੁਹਾਨਾ ਖਾਨ ਨਾਲ ਕਰਣ ਜੌਹਰ ਦੀ ਫਿਲਮ ‘ਸਟੂਡੈਂਟ ਆਫ ਦਿ ਈਅਰ 3’ ਵਿਚ ਨਜ਼ਰ ਆ ਸਕਦੇ ਹੈ ਪਰ ਬਾਅਦ ਵਿਚ ਇਹ ਖਬਰਾਂ ਗਲਤ ਸਾਬਿਤ ਹੋਈਆਂ। ਹੁਣ ਫੈਨਜ਼ ਨੂੰ ਇੰਤਜ਼ਾਰ ਹੈ ਕਿ ਆਸਿਮ ਕਦੋਂ ਅਤੇ ਕਿਸ ਅੰਦਾਜ਼ ਵਿਚ ਆਪਣਾ ਅਗਲਾ ਸਕ੍ਰੀਨ ਐਪੀਈਰੈਂਸ ਦੇਣਗੇ।



ਆਪਣੇ ਭਾਈਚਾਰੇ ਚੋ ਆਪਣੇ ਜੀਵਨਸਾਥੀ ਦੀ ਚੋਣ ਕਰੋ - ਮੁਫ਼ਤ ਰਿਜਿਸਟ੍ਰੇਸ਼ਨ ਕਰੇ

manju bala

This news is Edited By manju bala

Related News