ਬਿੱਗ ਬੌਸ 13 : ਪਹਿਲੀ ਕਪਤਾਨ ਬਣੀ ਆਰਤੀ ਸਿੰਘ, ਮਿਲਿਆ ਆਲੀਸ਼ਾਨ ਕਮਰਾ (ਵੀਡੀਓ)

11/4/2019 1:16:01 PM

ਨਵੀਂ ਦਿੱਲੀ (ਬਿਊਰੋ) — ਰਿਐਲਿਟੀ ਸ਼ੋਅ 'ਬਿੱਗ ਬੌਸ 13' 'ਚ ਨਵਾਂ ਮੋੜ ਆ ਚੁੱਕਾ ਹੈ। ਸ਼ੋਅ 'ਚ 6 ਨਵੇਂ ਵਾਈਲਡ ਕਾਰਡ ਮੁਕਾਬਲੇਬਾਜ਼ਾਂ ਦੀ ਐਂਟਰੀ ਹੋ ਚੁੱਕੀ ਹੈ। ਵਾਈਲਡ ਕਾਰਡ ਮੁਕਾਬਲੇਬਾਜ਼ ਦੀ ਐਂਟਰੀ ਤੋਂ ਬਾਅਦ ਘਰ ਦਾ ਮਾਹੌਲ ਪੂਰੀ ਤਰ੍ਹਾਂ ਬਦਲਿਆ ਹੋਇਆ ਨਜ਼ਰ ਆ ਰਿਹਾ ਹੈ। ਸ਼ੋਅ 'ਚ ਮੁਕਾਬਲੇਬਾਜ਼ਾਂ ਵਿਚਕਾਰ ਨਵੇਂ ਕਨੈਕਸ਼ਨ ਬਣ ਰਹੇ ਹਨ। ਉਥੇ ਹੀ ਵੀਕੈਂਡ ਦਾ ਵਾਰ ਐਪੀਸੋਡ 'ਚ 'ਬਿੱਗ ਬੌਸ 13' ਦਾ ਪਹਿਲਾਂ ਕਪਤਾਨ ਚੁਣਿਆ ਗਿਆ।

ਇੰਝ ਚੁਣਿਆ ਗਿਆ ਪਹਿਲਾ ਕਪਤਾਨ
ਘਰ 'ਚ ਸਾਰੇ ਵਾਈਲਡ ਕਾਰਡ ਮੁਕਾਬਲੇਬਾਜ਼ ਦੀ ਐਂਟਰੀ ਹੋਣ ਤੋਂ ਬਾਅਦ 'ਬਿੱਗ ਬੌਸ' ਨੇ ਘਰਵਾਲਿਆਂ 'ਚੋਂ ਕਿਸੇ ਇਕ ਮੁਕਾਬਲੇਬਾਜ਼ ਨੂੰ ਚੁਣਨ ਲਈ ਕਿਹਾ, ਜਿਸ ਨੂੰ ਗੇਮ ਦੇ ਇਸ ਪੜਾਅ 'ਤੇ ਦੇਖ ਕੇ ਖੁਸ਼ ਨਹੀਂ ਹਨ। ਇਸ 'ਚ ਜ਼ਿਆਦਾਤਰ ਮੁਕਾਬਲੇਬਾਜ਼ਾਂ ਨੇ ਆਰਤੀ ਦਾ ਨਾਂ ਲਿਆ ਪਰ ਬਿੱਗ ਬੌਸ ਨੇ ਇਸ 'ਚ ਟਵਿਟਸ ਲਿਆਉਂਦੇ ਹੋਏ ਸਭ ਤੋਂ ਜ਼ਿਆਦਾ ਵੋਟ ਮਿਲਣ ਵਾਲੇ ਮੁਕਾਬਲੇਬਾਜ਼ ਨੂੰ ਘਰ ਦਾ ਪਹਿਲਾ ਕਪਤਾਨ ਘੋਸ਼ਿਤ ਕਰ ਦਿੱਤਾ। ਕਿਉਂਕਿ ਸਭ ਤੋਂ ਜ਼ਿਆਦਾ ਵੋਟ ਆਰਤੀ ਨੂੰ ਮਿਲੇ ਸਨ, ਜਿਸ ਲਈ ਉਸ ਨੂੰ 'ਬਿੱਗ ਬੌਸ 13' ਦੀ ਪਹਿਲੀ ਕਪਤਾਨ ਬਣਾਇਆ ਗਿਆ। ਇਸ ਦੇ ਨਾਲ ਹੀ ਆਰਤੀ ਅਗਲੀ ਨੌਮੀਨੇਸ਼ਨ ਦੀ ਪ੍ਰਕੀਰਿਆ ਤੋਂ ਵੀ ਸੁਰੱਖਿਆਤ ਹੋ ਗਈ ਹੈ।

ਘਰ ਦੀ ਕਪਤਾਨ ਨੂੰ ਮਿਲਿਆ ਆਲੀਸ਼ਾਨ ਕਮਰਾ
ਬਿੱਗ ਬੌਸ ਸੀਜ਼ਨ 13 'ਚ ਕਪਤਾਨ ਨੂੰ ਇਕ ਵੱਖਰਾ ਕਮਰਾ ਦਿੱਤਾ ਗਿਆ ਹੈ। ਕਪਤਾਨ ਦਾ ਰੂਮ ਹੁਣ ਤੱਕ ਦੇ ਸੀਜ਼ਨ ਦਾ ਸਭ ਤੋਂ ਜ਼ਿਆਦਾ ਆਲੀਸ਼ਾਨ ਰੂਮ ਹੈ।
 

 
 
 
 
 
 
 
 
 
 
 
 
 
 

Kon Jeeta Hoga Captaincy Task 😝❤️ Any Guesses ✌🏻😊 - Video Credit - @voot @endemol_shine

A post shared by Sidharth Shukla Bigg Boss 13 (@sidharthxshukla) on Nov 3, 2019 at 1:58am PDT

ਗੌਹਰ ਨੇ ਰਸ਼ਮੀ-ਦੇਵੋਲੀਨਾ ਤੋਂ ਕੀਤੇ ਸਵਾਲ
'ਬਿੱਗ ਬੌਸ' ਦੇ ਘਰ ਤੋਂ ਨਿਕਲਣ ਤੋਂ ਬਾਅਦ ਵੀਕੈਂਡ ਦਾ ਵਾਰ ਐਪੀਸੋਡ 'ਚ ਗੌਹਰ ਨੇ ਰਸ਼ਮੀ-ਦੇਵੋਲੀਨਾ ਤੋਂ ਪੁੱਛਿਆ ਗਿਆ ਕਿ ਤੁਸੀਂ ਸੱਚੀ ਆਪਣੇ ਫੈਨਜ਼ 'ਤੇ ਇੰਨ੍ਹਾ ਜ਼ਿਆਦਾ ਨਿਰਭਰ ਹੋ ਗਏ ਸਨ? ਤੁਸੀਂ ਲੋਕ ਆਪਣੀ ਜਗ੍ਹਾ ਲਈ ਲੜੇ ਹੀ ਨਹੀਂ। ਰਸ਼ਮੀ ਦੀ ਆਵਾਜ਼ ਮੈਨੂੰ ਉਦੋ ਸੁਣਾਈ ਦਿੰਦੀ ਸੀ ਜਦੋਂ ਉਹ ਸਿਧਾਰਥ ਸ਼ੁਕਲਾ ਨਾਲ ਲੜਦੀ ਸੀ। ਗੌਹਰ ਦੀ ਇਸ ਗੱਲ 'ਤੇ ਰਸ਼ਮੀ ਦੇਸਾਈ ਨੇ ਸਹਿਮਤੀ ਨਹੀਂ ਜਤਾਈ।

 ਆਪਣੇ ਭਾਈਚਾਰੇ ਚੋ ਆਪਣੇ ਜੀਵਨਸਾਥੀ ਦੀ ਚੋਣ ਕਰੋ - ਮੁਫ਼ਤ ਰਿਜਿਸਟ੍ਰੇਸ਼ਨ ਕਰੇ

Related News