ਪੋਲ ਖੁੱਲ੍ਹਣ ਤੋਂ ਬਾਅਦ ਅਰਹਾਨ ਦਾ ਦਾਅਵਾ, ਦੱਸਿਆ ਰਸ਼ਮੀ ਦਾ ਇਹ ਸੱਚ (ਵੀਡੀਓ)

12/10/2019 8:58:08 AM

ਨਵੀਂ ਦਿੱਲੀ (ਬਿਊਰੋ) : ਵੀਕੈਂਡ ਵਾਰ 'ਚ ਸਲਮਾਨ ਖਾਨ ਨੇ ਅਰਹਾਨ ਖਾਨ ਦੇ ਵਿਆਹ ਤੇ ਬੱਚਿਆਂ ਨਾਲ ਜੁੜਿਆ ਜੋ ਖੁਲਾਸਾ ਕੀਤਾ ਉਹ ਨਾ ਸਿਰਫ ਉਨ੍ਹਾਂ ਦੀ ਪ੍ਰੇਮਿਕਾ ਰਸ਼ਮੀ ਦੇਸਾਈ ਲਈ ਸਗੋਂ ਦਰਸ਼ਕਾਂ ਲਈ ਵੀ ਕਾਫੀ ਹੈਰਾਨੀਜਨਕ ਸੀ। ਇਸ ਵੀਕੈਂਡ ਵਾਰ 'ਚ ਸਲਮਾਨ ਖਾਨ ਨੇ ਰਸ਼ਮੀ ਨੂੰ ਦੱਸਿਆ ਕਿ ਅਰਹਾਨ ਖਾਨ ਵਿਆਹੁਤਾ ਹਨ ਤੇ ਉਨ੍ਹਾਂ ਕੋਲ ਇਕ ਬੱਚਾ ਹੈ। ਅਰਹਾਨ ਦੇ ਵਿਆਹ ਬਾਰੇ ਰਸ਼ਮੀ ਜਾਣਦੀ ਸੀ ਪਰ ਬੱਚੇ ਵਾਲੀ ਗੱਲ ਸੁਣ ਕੇ ਉਹ ਹੈਰਾਨ ਰਹਿ ਗਈ ਸੀ। ਹੁਣ ਅਰਹਾਨ ਨੇ ਰਸ਼ਮੀ ਨੂੰ ਲੈ ਕੇ ਸ਼ੋਅ ਅੰਦਰ ਇਕ ਹੋਰ ਦਾਅਵਾ ਕੀਤਾ ਹੈ। ਅਪਕਮਿੰਗ ਐਪੀਸੋਡ ਦਾ ਇਕ ਪ੍ਰੋਮੋ ਸਾਹਮਣੇ ਆਇਆ ਹੈ, ਜਿਸ 'ਚ ਅਰਹਾਨ ਖਾਨ, ਸ਼ੇਫਾਲੀ ਬੱਗਾ ਨੂੰ ਰਸ਼ਮੀ ਦੇਸਾਈ ਬਾਰੇ ਦੱਸ ਰਹੇ ਹਨ। ਅਰਹਾਨ ਦੱਸ ਰਹੇ ਹਨ ਕਿ ਜਦੋਂ ਰਸ਼ਮੀ ਦੇਸਾਈ ਉਨ੍ਹਾਂ ਨਾਲ ਮਿਲੀ ਸੀ ਉਦੋਂ ਉਨ੍ਹਾਂ ਦੇ ਅਕਾਊਂਟ 'ਚ ਜੀਰੋ ਬੈਲੇਂਸ ਸੀ। ਅਰਹਾਨ ਨੇ ਦੱਸਿਆ ਉਦੋਂ ਤੋਂ ਲੈ ਕੇ ਹੁਣ ਤਕ ਉਹ ਰਸ਼ਮੀ ਦੇਸਾਈ ਨੂੰ ਕਿਵੇਂ ਲਿਆਏ ਹਨ ਇਹ ਉਹ ਹੀ ਜਾਣਦੇ ਹਨ। ਇੰਨਾ ਹੀ ਨਹੀਂ ਅਰਹਾਨ, ਰਸ਼ਮੀ ਲਈ ਕਹਿ ਰਹੇ ਹਨ ਕਿ ਜਦੋਂ ਉਹ ਉਨ੍ਹਾਂ ਨੂੰ ਮਿਲੇ ਸਨ ਉਦੋਂ ਰਸ਼ਮੀ ਸੜਕ 'ਤੇ ਸੀ, ਤਾਂ ਉਨ੍ਹਾਂ ਦਾ ਹੱਥ ਫੜ੍ਹ ਕੇ ਇੱਥੋਂ ਤਕ ਲੈ ਕੇ ਆਏ ਹਨ।

 

 
 
 
 
 
 
 
 
 
 
 
 
 
 

@arhaankhaan ki baaton par kar rahe hai @realsidharthshukla aur @parasvchhabrra discussion! Kya Paras bata denge @imrashamidesai ko saari sacchayi? Watch this tedhapan tonight at 10:30 PM! Anytime on @voot @vivo_india @daburamlaindia @bharat.pe @beingsalmankhan #BiggBoss13 #BiggBoss #BB13 #SalmanKhan

A post shared by Colors TV (@colorstv) on Dec 8, 2019 at 10:08pm PST

ਅਰਹਾਨ ਦੀਆਂ ਗੱਲਾਂ ਨੂੰ ਸੀਕ੍ਰੇਟ ਰੂਮ 'ਚ ਬੈਠੇ ਸਿਧਾਰਥ ਸ਼ੁਕਲਾ ਤੇ ਪਾਰਸ ਛਾਬੜਾ ਵੀ ਸੁਣਦੇ ਹਨ। ਉਹ ਉਨ੍ਹਾਂ ਦਾ ਮਜ਼ਾਕ ਬਣਾਉਂਦੇ ਹਨ। ਪਾਰਸ ਕਹਿੰਦੇ ਹਨ ਕਿ ਘਰ ਦੇ ਅੰਦਰ ਜਾਣ ਤੋਂ ਬਾਅਦ ਉਹ ਰਸ਼ਮੀ ਨੂੰ ਇਹ ਸਭ ਦੱਸਣਗੇ।ਆਪਣੇ ਭਾਈਚਾਰੇ ਚੋ ਆਪਣੇ ਜੀਵਨਸਾਥੀ ਦੀ ਚੋਣ ਕਰੋ - ਮੁਫ਼ਤ ਰਿਜਿਸਟ੍ਰੇਸ਼ਨ ਕਰੇ

sunita

This news is Edited By sunita

Related News