ਬਿੱਗ ਬੌਸ 13 : ਫਿਨਾਲੇ ਤੋਂ ਪਹਿਲਾਂ ਆਸਿਮ ਨੇ ਰਚਿਆ ਇਤਿਹਾਸ

2/12/2020 11:21:24 AM

ਨਵੀਂ ਦਿੱਲੀ (ਬਿਊਰੋ) : ਰਿਐਲਿਟੀ ਟੀ. ਵੀ. ਸ਼ੋਅ 'ਬਿੱਗ ਬੌਸ 13'  'ਚ ਫਿਲਹਾਲ ਕੰਟੈਸਟੈਂਟ ਦੇ ਐਲੀਮੀਨੇਸ਼ਨ 'ਤੇ ਰੋਕ ਲਗਾਈ ਗਈ ਹੈ। ਖਬਰ ਆ ਰਹੀ ਹੈ ਕਿ 'ਬਿੱਗ ਬੌਸ' ਦੇ ਘਰ 'ਚ ਰਹਿ ਰਹੇ ਆਸਿਮ ਰਿਆਜ਼ ਨੇ ਇਕ ਵੱਡਾ ਰਿਕਾਰਡ ਬਣਾਇਆ ਹੈ। ਬਿੱਗ ਬੌਸ ਦੇ ਇਸ ਸੀਜ਼ਨ ਦੌਰਾਨ ਟਵਿਟਰ 'ਤੇ ਸਿਧਾਰਥ ਸ਼ੁਕਲਾ ਨੂੰ ਲੈ ਕੇ ਸਲਮਾਨ ਖਾਨ ਤਕ ਨੂੰ ਲੈ ਕੇ ਵੱਖ-ਵੱਖ ਟਵੀਟ 'ਤੇ ਟ੍ਰੈਂਡਸ ਸਾਹਮਣੇ ਆਏ ਹਨ। ਇਸ ਨਾਲ ਸਾਫ ਦਿਖਾਈ ਦੇ ਰਿਹਾ ਹੈ ਕਿ ਆਸਿਮ ਰਿਆਜ਼, ਸਿਧਾਰਥ ਸ਼ੁਕਲਾ, ਰਸ਼ਮੀ ਦੇਸਾਈ ਵਰਗੇ ਘਰ ਵਾਲਿਆਂ ਦੀ ਵਜ੍ਹਾ ਨਾਲ ਇਹ ਸ਼ੋਅ ਹਿੱਟ ਸਾਬਿਤ ਹੋਇਆ ਹੈ।

ਵਿਵਾਦਾਂ 'ਚ ਰਹਿਣਾ ਤੇ ਟੀ. ਆਰ. ਪੀ. ਲਿਸਟ 'ਚ ਉੱਪਰ ਬਣੇ ਰਹਿਣ ਵਾਲੇ ਸ਼ੋਅ 'ਚ ਕਈ ਤਰ੍ਹਾਂ ਦੇ ਘਟਨਾਕ੍ਰਮ ਦੇਖੇ ਹਨ। ਇਹ ਸਭ ਕੁਝ ਚੱਲ ਰਿਹਾ ਹੈ, ਦੂਜੇ ਪਾਸੇ ਆਸਿਮ ਦੇ ਫੈਨਜ਼ ਨੇ ਨਵਾਂ ਰਿਕਾਰਡ ਬਣਾ ਦਿੱਤਾ ਹੈ। ਆਸਿਮ ਦੇ ਫੈਨਜ਼ ਨੇ #AsimForTheWin ਨੂੰ ਇਨ੍ਹਾਂ ਜ਼ਿਆਦਾ ਟ੍ਰੈਂਡਿੰਗ ਬਣਾ ਦਿੱਤਾ ਹੈ ਕਿ ਇਸ 'ਤੇ 15 ਮਿਲੀਅਨ ਤੋਂ ਜ਼ਿਆਦਾ ਟਵੀਟ ਆ ਚੁੱਕੇ ਹਨ। ਇਸ ਦੇ ਨਾਲ ਹੀ ਇਕ ਵਰਲਡ ਰਿਕਾਰਡ ਵੀ ਬਣਾ ਦਿੱਤਾ ਹੈ।

ਸ਼ੋਅ ਦੇ ਦੌਰਾਨ ਕੁਝ ਘਰ ਵਾਲਿਆਂ ਨੇ ਆਪਣੇ ਫੈਨਜ਼ ਦੇ ਦਿਲਾਂ 'ਚ ਜਗ੍ਹਾ ਬਣਾਈ ਹੈ ਤੇ ਆਸਿਮ ਰਿਆਜ਼ ਇਨ੍ਹਾਂ 'ਚੋਂ ਇਕ ਹੈ। ਆਸਿਮ ਇਸ ਸੀਜ਼ਨ ਦੇ ਸਭ ਤੋਂ ਜ਼ਿਆਦਾ ਚਰਚਾ 'ਚ ਰਹਿਣ ਵਾਲੇ ਹਨ। ਇਸ ਦੀ ਖਾਸ ਵਜ੍ਹਾ ਉਨ੍ਹਾਂ ਦਾ ਸ਼ਾਨਦਾਰ ਟ੍ਰਾਂਸਫਾਰਮੇਸ਼ਨ ਹੈ। ਸੋਸ਼ਲ ਮੀਡੀਆ 'ਚ ਵੀ ਉਹ ਸਭ ਤੋਂ ਜ਼ਿਆਦਾ ਟ੍ਰੈਂਡ ਕਰਨ ਵਾਲਾ ਉਮੀਦਵਾਰ ਹੈ। ਹਾਲ ਹੀ 'ਚ ਆਸਿਮ ਦੇ ਫੈਨਜ਼ ਨੇ ਉਨ੍ਹਾਂ ਦੀ ਜਿੱਤ ਲਈ ਟਵੀਟ 'ਤੇ #AsimForTheWin ਟਰੈਂਡ ਕਰਵਾਉਣਾ ਸ਼ੁਰੂ ਕਰ ਦਿੱਤਾ ਹੈ ਤੇ ਇਹ ਦੇਖਦੇ-ਦੇਖਦੇ 15 ਮੀਲੀਅਨ ਤਕ ਪਹੁੰਚ ਗਿਆ ਹੈ।ਆਪਣੇ ਭਾਈਚਾਰੇ ਚੋ ਆਪਣੇ ਜੀਵਨਸਾਥੀ ਦੀ ਚੋਣ ਕਰੋ - ਮੁਫ਼ਤ ਰਿਜਿਸਟ੍ਰੇਸ਼ਨ ਕਰੇ

sunita

This news is Edited By sunita

Related News