‘ਬਿੱਗ ਬੌਸ 13’ ’ਚ ਸ਼ਾਮਲ ਹੋਣ ਆ ਰਹੇ ਹਨ 8 ਸਿਤਾਰੇ

9/23/2019 12:05:59 PM

ਮੁੰਬਈ(ਬਿਊਰੋ)- ‘ਬਿੱਗ ਬੌਸ 13’ ਸ਼ੁਰੂ ਹੋਣ ਵਾਲਾ ਹੈ, ਜਿਸ ਨੂੰ ਲੈ ਕੇ ਲੋਕ ਕਾਫੀ ਉਤਸ਼ਾਹਿਤ ਹਨ। ਲੋਕ ਬੇਸਬਰੀ ਨਾਲ ਇਸ ਦਾ ਇੰਤਜ਼ਾਰ ਕਰ ਰਹੇ ਹਨ ਕਿ ਉਹ ਰਾਤ ਨੂੰ 9 ਵਜੇ ਭੋਜਨ ਦੀ ਪਲੇਟ ਹੱਥ ’ਚ ਲਏ ਬਿੱਗ ਬੌਸ ਸੀਜਨ ਨੂੰ ਇੰਜੁਆਏ ਕਰ ਸਕਣ। ਸਲਮਾਨ ਖਾਨ ਉਨ੍ਹਾਂ ਦੀ ਟੀ. ਵੀ. ਸਕ੍ਰੀਨ ’ਤੇ ਨਜ਼ਰ ਆ ਸਕਣ। ਹਰ ਵਾਰ ‘ਬਿੱਗ ਬੌਸ’ ’ਚ ਆਉਣ ਵਾਲੇ ਮੁਕਾਬਲੇਬਾਜ਼ਾਂ ਦੇ ਨਾਮ ਨੂੰ ਲੈ ਕੇ ਲੋਕ ਅੰਦਾਜ਼ੇ ਲਗਾਉਂਦੇ ਹਨ। ਇਸ ਵਾਰ ਵੀ ਕੁਝ ਅਜਿਹਾ ਹੀ ਹੋਇਆ। ਮੀਡੀਆ ’ਚ ਕਈ ਨਾਮ ਸਾਹਮਣੇ ਆਏ, ਜਿਸ ’ਚ ਦੱਸਿਆ ਕਿ ‘ਬਿੱਗ ਬੌਸ 13’ ’ਚ ਇਸ ਵਾਰ ਇਹ ਲੋਕ ਸ਼ਾਮਿਲ ਹੋਣ ਵਾਲੇ ਹਨ ਪਰ ਕਿਸੇ ਵੀ ਨਾਮ ਦੀ ਪੁਸ਼ਟੀ ਨਹੀਂ ਹੋ ਸਕੀ।ਹਾਲ ਹੀ ’ਚ ‘ਬਿੱਗ ਬੌਸ 13’ ’ਚ ਸ਼ਾਮਿਲ ਹੋਣ ਵਾਲੇ 8 ਮੁਕਾਬਲੇਬਾਜ਼ਾਂ ਦੇ ਨਾਮ ਸਾਹਮਣੇ ਆਏ ਹਨ।
PunjabKesari
ਬਿੱਗ ਬੌਸ ਫੈਨ ਕਲੱਬ ਮੁਤਾਬਕ ਇਨ੍ਹਾਂ 8 ਸਿਤਾਰਿਆਂ ਨੇ ਕੰਫਰਮ ਕੀਤਾ ਹੈ ਕਿ ਉਹ ਇਸ ਵਾਰ ਦੇ ਸੀਜਨ ਦਾ ਹਿੱਸਾ ਹੋਣ ਵਾਲੇ ਹਨ। ਇਸ ’ਚ ਸਿਧਾਰਥ ਸ਼ੁਕਲਾ, ਦੇਵੋਲਿਨਾ ਭੱਟਾਚਾਰਜੀ, ਰਸ਼ਮੀ ਦੇਸਾਈ, ਅਰਹਾਨ ਖਾਨ , ਦਲਜੀਤ ਕੌਰ, ਸ਼ਿਵਿਨ ਨਾਰੰਗ, ਵਿਵਿਅਨ ਡਿਸੇਨਾ, ਆਰਤੀ ਸਿੰਘ, ਪਾਰਸ ਛਾਬੜਾ ਵਰਗੇ ਸੈਲੀਬ੍ਰਿਟੀ ਸ਼ਾਮਿਲ ਹੋਣ ਵਾਲੇ ਹਨ। ਹਰ ਵਾਰ ਦੀ ਤਰ੍ਹਾਂ ਇਸ ਵਾਰ ਵੀ ਸਲਮਾਨ ਖਾਨ ਇਸ ਸ਼ੋਅ ਨੂੰ ਹੋਸਟ ਕਰਨ ਵਾਲੇ ਹਨ ਪਰ ਇਸ ਵਾਰ ਦਾ ਸੀਜਨ ਕੁਝ ਵੱਖਰਾ ਹੋਣ ਵਾਲਾ ਹੈ ਕਿਉਂਕਿ ਇਸ ਵਾਰ ਸਲਮਾਨ ਖਾਨ ਨੂੰ ਮਿਲਣ ਅਤੇ ਘਰ ਦੇ ਅੰਦਰ ਜਾਣ ਦਾ ਮੌਕਾ ਆਮ ਲੋਕਾਂ ਨੂੰ ਮਿਲੇਗਾ। ਨਾਲ ਹੀ ਪਹਿਲਾ ਨੋਮੀਨੇਸ਼ਨ ਇਸ ਵਾਰ ਸਲਮਾਨ ਖਾਨ ਖੁਦ ਕਰਨਗੇ। ਅਜਿਹੀਆਂ ਚਰਚਾਵਾਂ ਹਨ।
 ਆਪਣੇ ਭਾਈਚਾਰੇ ਚੋ ਆਪਣੇ ਜੀਵਨਸਾਥੀ ਦੀ ਚੋਣ ਕਰੋ - ਮੁਫ਼ਤ ਰਿਜਿਸਟ੍ਰੇਸ਼ਨ ਕਰੇ

manju bala

This news is Edited By manju bala

Related News