ਸ਼ਹਿਨਾਜ਼ ਨੇ ਇੰਝ ਕੀਤੀ ਕੈਟਰੀਨਾ ਕੈਫ ਦੀ ਨਕਲ, ਵੀਡੀਓ ਵਾਇਰਲ
12/23/2019 9:53:57 AM
ਜਲੰਧਰ (ਬਿਊਰੋ) : ਰਿਐਲਿਟੀ ਟੀ. ਵੀ. ਸ਼ੋਅ 'ਬਿੱਗ ਬੌਸ 13' ਦੀ ਕੰਟੈਸਟੈਂਟ ਸ਼ਹਿਨਾਜ਼ ਕੌਰ ਗਿੱਲ ਦਾ ਇਕ ਵੀਡੀਓ ਵਾਇਰਲ ਹੋ ਰਿਹਾ ਹੈ। ਇਸ 'ਚ ਉਨ੍ਹਾਂ ਨੂੰ ਕੈਟਰੀਨਾ ਕੈਫ ਦੇ ਅੰਦਾਜ਼ 'ਚ ਐਕਟਿੰਗ ਕਰਦੇ ਦੇਖਿਆ ਜਾ ਸਕਦਾ ਹੈ। ਸ਼ਹਿਨਾਜ਼ ਗਿੱਲ ਬਾਲੀਵੁੱਡ ਅਦਾਕਾਰਾ ਕੈਟਰੀਨਾ ਕੈਫ ਦੀ ਫਿਲਮ 'ਤੀਸ ਮਾਰ ਖਾਨ' ਦੇ ਇਕ ਸੀਨ ਦੀ ਨਕਲ ਕਰਦੀ ਨਜ਼ਰ ਆ ਰਹੀ ਹੈ। ਇਸ 'ਚ 'ਸ਼ੀਲਾ ਕੀ ਜਵਾਨੀ' ਗੀਤ ਦਾ ਮਿਊਜ਼ਿਕ ਵੀ ਵਜ ਰਿਹਾ ਹੈ। ਇਸ ਵੀਡੀਓ ਨੂੰ ਦੇਖ ਕੇ ਲੱਗਦਾ ਹੈ ਕਿ ਉਹ ਵਾਕਈ ਪੰਜਾਬ ਦੀ ਕੈਟਰੀਨਾ ਕੈਫ ਹੈ। 'ਬਿੱਗ ਬੌਸ' ਦੇ ਘਰ 'ਚ ਜਦੋਂ ਪੰਜਾਬੀ ਗਾਇਕਾ ਸ਼ਹਿਨਾਜ਼ ਗਿੱਲ ਨੂੰ 9ntroduce ਕਰਵਾਇਆ ਗਿਆ ਸੀ, ਉਦੋਂ ਉਨ੍ਹਾਂ ਨੂੰ ਪੰਜਾਬ ਦੀ ਕੈਟਰੀਨਾ ਦੇ ਰੂਪ 'ਚ ਪੇਸ਼ ਕੀਤਾ ਗਿਆ ਸੀ। ਉਦੋਂ ਤੋਂ ਹਰ ਘਰ 'ਚ ਉਹ ਇਸੇ ਨਾਂ ਤੋਂ ਫੇਮਸ ਹੈ। ਸਲਮਾਨ ਖਾਨ ਨੇ ਵੀ ਸ਼ਹਿਨਾਜ਼ ਗਿੱਲ ਨੂੰ ਪੰਜਾਬ ਦੀ ਕੈਟਰੀਨਾ ਦੇ ਰੂਪ 'ਚ 9ntroduce ਕੀਤਾ ਸੀ। ਸਲਮਾਨ ਖ਼ਾਨ ਵੀ ਉਨ੍ਹਾਂ ਦੀ ਮਾਸੂਮੀਅਤ ਤੋਂ ਪ੍ਰਭਾਵਿਤ ਹੋ ਗਏ ਸਨ ਤੇ ਉਹ ਸਾਰਿਆਂ ਦਾ ਧਿਆਨ ਆਕਰਸ਼ਿਤ ਕਰ ਰਹੀ ਸੀ।
ਦੱਸ ਦਈਏ ਹੁਣ ਫਿਰ ਵਾਇਰਲ ਹੋਏ ਟਿੱਕ-ਟਾਕ ਵੀਡੀਓ 'ਚ ਪੰਜਾਬੀ ਅਦਾਕਾਰਾ ਸ਼ਹਿਨਾਜ਼ ਨੂੰ ਕੈਟਰੀਨਾ ਕੈਫ ਦੀ ਨਕਲ ਕਰਦੇ ਦੇਖਿਆ ਜਾ ਸਕਦਾ ਹੈ। ਇਸ ਵੀਡੀਓ ਨੂੰ ਦੇਖ ਕੇ ਲੱਗਦਾ ਹੈ ਕਿ ਉਹ ਵਾਕਈ ਕੈਟਰੀਨਾ ਕੈਫ ਦੀ ਨਕਲ ਕਰਦੀ ਹੈ। ਇਹ 2010 'ਚ ਆਈ ਫਿਲਮ 'ਤੀਸ ਮਾਰ ਖਾਨ' ਦਾ ਸੀਨ ਹੈ। ਇਸ 'ਚ ਅਕਸ਼ੈ ਕੁਮਾਰ ਦੀ ਆਵਾਜ਼ ਵੀ ਆ ਰਹੀ ਹੈ। ਹੁਣ ਸ਼ਹਿਨਾਜ਼ ਗਿੱਲ ਦਾ ਇਹ ਵੀਡੀਓ ਵਾਇਰਲ ਹੋ ਗਿਆ ਹੈ।
ਆਪਣੇ ਭਾਈਚਾਰੇ ਚੋ ਆਪਣੇ ਜੀਵਨਸਾਥੀ ਦੀ ਚੋਣ ਕਰੋ - ਮੁਫ਼ਤ ਰਿਜਿਸਟ੍ਰੇਸ਼ਨ ਕਰੇ