ਦੇਵੋਲੀਨਾ ਤੇ ਵਿਸ਼ਾਲ ਵਿਚਕਾਰ ਤਿੱਖੀ ਬਹਿਸ, ਘਰਵਾਲਿਆਂ ਨੇ ਠਹਿਰਾਇਆ ਸ਼ੈਫਾਲੀ ਨੂੰ ਜ਼ਿੰਮੇਵਾਰ (ਵੀਡੀਓ)

11/22/2019 9:06:33 AM

ਮੁੰਬਈ (ਬਿਊਰੋ) : ਟੀ. ਵੀ. ਰਿਐਲਿਟੀ ਸ਼ੋਅ ਤੋਂ ਲੜਾਈ ਦਾ ਮੈਦਾਨ ਬਣ ਚੁੱਕਿਆ ਸ਼ੋਅ 'ਬਿੱਗ ਬੌਸ 13' ਇਨ੍ਹਾਂ ਦਿਨੀਂ ਘਰ 'ਚ ਹੋ ਰਹੀਆਂ ਲੜਾਈਆਂ ਕਾਰਨ ਸੁਰਖੀਆਂ 'ਚ ਹੈ। ਬੀਤੇ ਕੁਝ ਦਿਨਾਂ ਤੋਂ ਜਿੱਥੋਂ ਸਿਧਾਰਥ ਤੇ ਆਸਿਮ ਦੇ ਮਤਭੇਦ ਦੀਆਂ ਚਰਚਾਵਾਂ ਹੋ ਰਹੀਆਂ ਸਨ। ਉੱਥੇ ਹੁਣ ਸਿਧਾਰਥ ਕਾਰਨ ਹੋਈ ਦੇਵੋਲੀਨਾ ਤੇ ਵਿਸ਼ਾਲ ਦੀ ਲੜਾਈ ਚਰਚਾ ਦਾ ਵਿਸ਼ਾ ਬਣ ਗਈ ਹੈ। ਇਸ ਲੜਾਈ 'ਚ ਦੋਵੇਂ ਕਾਫੀ ਐਗ੍ਰਸਿਵ ਹੁੰਦੇ ਨਜ਼ਰ ਆ ਰਹੇ ਹਨ।

 
 
 
 
 
 
 
 
 
 
 
 
 
 

Kya yeh hai @vishalsingh713 ke ek naye game ki shuruwaat? Dekhiye kyun @devoleena hui itna gussa aaj raat 10:30 baje. Anytime on @voot. @vivo_india @beingsalmankhan #BiggBoss #BB13 #SalmanKhan

A post shared by Colors TV (@colorstv) on Nov 21, 2019 at 1:00am PST


ਹਾਲ ਹੀ 'ਚ ਸੋਸ਼ਲ ਮੀਡੀਆ ਤੋਂ 'ਬਿੱਗ ਬੌਸ 13' ਦਾ ਇਕ ਵੀਡੀਓ ਸਾਹਮਣੇ ਆਇਆ ਹੈ, ਇਸ ਲੜਾਈ 'ਚ ਵਿਸ਼ਾਲ ਆਦਿਤ ਸਿੰਘ ਤੇ ਦੇਵੋਲੀਨਾ ਵਿਚਕਾਰ ਜ਼ੋਰਦਾਰ ਬਹਿਸ ਦੇਖਣ ਨੂੰ ਮਿਲ ਰਹੀ ਹੈ। ਦਿਖਾਇਆ ਗਿਆ ਹੈ ਕਿ ਸਿਧਾਰਥ ਸ਼ੁਕਲਾ ਦੇਵੋਲੀਨਾ ਤੋਂ ਪੁੱਛਦੇ ਹਨ, 'ਦੇਵੋ ਤੁਸੀਂ ਬੋਲਿਆ ਕਿ ਮੈਂ ਸ਼ੈਫਾਲੀ ਨੂੰ ਬੋਲਿਆ ਕਿ ਭਾਊ ਨੂੰ ਕੈਪਟਨ ਬਣਾਉਂਦੇ ਹਾਂ ਤੇ ਰਸ਼ਮੀ ਨੂੰ ਬਚਾਉਂਦੇ ਹਾਂ, ਇਸ 'ਤੇ ਦੇਵੋਲੀਨਾ ਸਿੱਧੇ ਵਿਸ਼ਾਲ ਆਦਿਤ 'ਤੇ ਭੜਕਦਿਆਂ ਹੋਏ ਕਹਿੰਦੀ ਹੈ ਕਿ ਮੈਂ ਬੋਲਿਆ ਸੀ ਨਾ ਇਹ ਗੱਲਾਂ ਸਿਰਫ ਸਾਡੇ ਦੋਵਾਂ ਵਿਚਕਾਰ ਹਨ।''

 
 
 
 
 
 
 
 
 
 
 
 
 
 

Tomorrow's precap ! . . Follow For more updates & videos . . BIGG BOSS 13 - everyday 10:30 pm ! On weekends - 9 pm ! . #arshikhan #shoaibibrahim #vikasgupta #mtv #trending #katrinakaif #tiktok #hinakhan #priyanksharma #dipikakakar #kkk9 #jasminbhasin #zainimam #karanpatel #SalmanKhan #rohitshetty #adityanarayan #nachbaliye #devoleenabhattacharjee #khatronkekhiladi #bhartisingh #tiktokindia #nachbaliye9 #khatronkekhiladi10

A post shared by BIGG BOSS (@___biggboss13official___) on Nov 20, 2019 at 10:39am PST


ਦੱਸ ਦਈਏ ਕਿ ਹੋਲੀ-ਹੋਲੀ ਦੋਵਾਂ ਦੀ ਗੱਲ ਬਹਿਸ 'ਚ ਬਦਲ ਜਾਂਦੀ ਹੈ ਤੇ ਦੇਵੋਲੀਨਾ ਵਿਸ਼ਾਲ ਨੂੰ ਝੂਠਾ ਕਹਿ ਦਿੰਦੀ ਹੈ। ਦੇਵੋਲੀਨਾ ਨੇ ਕਿਹਾ, 'ਬਲਡੀ ਲਾਇਰ'। ਦੇਵੋਲੀਨਾ ਦਾ ਐਗ੍ਰਸ਼ਨ ਦੇਖ ਕੇ ਬਾਅਦ 'ਚ ਵਿਸ਼ਾਲ ਆਦਿਤ ਵੀ ਭੜਕ ਜਾਂਦੇ ਹਨ।ਆਪਣੇ ਭਾਈਚਾਰੇ ਚੋ ਆਪਣੇ ਜੀਵਨਸਾਥੀ ਦੀ ਚੋਣ ਕਰੋ - ਮੁਫ਼ਤ ਰਿਜਿਸਟ੍ਰੇਸ਼ਨ ਕਰੇ

Related News