ਖੁਦ ਨੂੰ ਟਾਰਗੇਟ ’ਤੇ ਦੇਖ ਸਿਧਾਰਥ ਹੋਏ ਆਪੇ ਤੋਂ ਬਾਹਰ, ਕੋਇਨਾ ਨੂੰ ਕਿਹਾ ‘ਮੁਹੱਲੇ ਦੀ ਆਂਟੀ’

10/7/2019 12:37:05 PM

ਮੁੰਬਈ(ਬਿਊਰੋ)- ਮਸ਼ਹੂਰ ਰਿਐਲਿਟੀ ਸ਼ੋਅ ‘ਬਿੱਗ ਬੌਸ 13’ ’ਚ ਜਿੱਥੇ ਇਸ ਵਾਰ ਵੀਕੇਂਡ ਦੀ ਵਾਰ ‘ਚ ਹੰਸੀ-ਮਜ਼ਾਕ ਦਾ ਮਾਹੌਲ ਦੇਖਣ ਨੂੰ ਮਿਲਿਆ ਤਾਂ ਉਥੇ ਹੀ ਸਿਧਾਰਥ ਡੇ ਦੀ ਰਸ਼ਮੀ ਦੇਸਾਈ ਅਤੇ ਕੋਇਨਾ ਮਿਤਰਾ ਨਾਲ ਤਿੱਖੀ ਬਹਿਸ ਵੀ ਹੋ ਗਈ। ਦਰਅਸਲ, ਵੀਕੇਂਡ ਦਾ ਵਾਰ ਵਿਚ ਸਲਮਾਨ ਖਾਨ ਨੇ ਮੁਕਾਬਲੇਬਾਜ਼ਾਂ ਵਿਚਕਾਰ ਇਕ ਗੇਮ ਖਿਡਾਇਆ, ਜਿਸ ਵਿਚ ਸਾਰਿਆਂ ਨੂੰ ਸਿਰ ’ਤੇ ਲੱਗੇ ਗੁਬਾਰੇ ਨੂੰ ਫਾੜ ਕੇ ਇਕ-ਦੂਜੇ ਦੀਆਂ ਗਲਤ ਫਹਮਿਆਂ ਦੂਰ ਕਰਨੀਆਂ ਸਨ।

PunjabKesari
ਇਸ ਦੌਰਾਨ ਰਸ਼ਮੀ ਦੇਸਾਈ ਅਤੇ ਕੋਇਨਾ ਮਿਤਰਾ ਸਮੇਤ ਕਈ ਘਰਵਾਲਿਆਂ ਨੇ ਸਿਧਾਰਥ ਡੇ ਨੂੰ ਟਾਰਗੇਟ ਕੀਤਾ। ਰਸ਼ਮੀ ਨੇ ਸਿਧਾਰਥ ਦਾ ਗੁਬਾਰਾ ਫਾੜ੍ਹਦੇ ਹੋਏ ਕਿਹਾ,‘‘ਬੋਲਣ ਤੋਂ ਪਹਿਲਾਂ ਚਾਰ ਵਾਰ ਸੋਚੋ... ਮੇਰੇ ਕੋਲ ਕਿੰਨਾ ਕੰਮ ਹੈ ਅਤੇ ਕਿੰਨਾ ਨਹੀਂ ਹੈ, ਇਹ ਮੈਨੂੰ ਪਤਾ ਹੈ, ਮੈਨੂੰ ਇਹ ਗੱਲ ਕਿਸੇ ਹੋਰ ਨੂੰ ਦੱਸਣ ਦੀ ਜ਼ਰੂਰਤ ਨਹੀਂ ਹੈ। ਤੁਸੀਂ ਮੇਰੇ ਪਿਉ ਨਹੀਂ ਹੋ, ਇਸ ਲਈ ਪਲੀਜ਼ ਅਜਿਹਾ ਬਣਨ ਦੀ ਕੋਸ਼ਿਸ਼ ਵੀ ਨਾ ਕਰੋ।’’


ਉਥੇ ਹੀ, ਕੋਇਨਾ ਮਿਤਰਾ ਨੇ ਵੀ ਸਿਧਾਰਥ ਡੇ ਨੂੰ ਖਰੀਆਂ ਸੁਣਾਈਆਂ, ਕਿਉਂਕਿ ਸਿਧਾਰਥ ਡੇ ਨੇ ਹੋਰ ਘਰਵਾਲਿਆਂ ਦੇ ਸਾਹਮਣੇ ਰਸ਼ਮੀ ਅਤੇ ਕੋਇਨਾ ਦੇ ਕੰਮ ਨੂੰ ਲੈ ਕੇ ਉਲਟੀਆਂ-ਸਿੱਧੀਆਂ ਗੱਲਾਂ ਬੋਲੀਆਂ ਸਨ। ਦੇਵੋਲੀਨਾ ਅਤੇ ਸਿਧਾਰਥ ਸ਼ੁਕਲਾ ਨੇ ਵੀ ਸਿਧਾਰਥ ਡੇ ਦਾ ਗੁਬਾਰਾ ਫਾੜ੍ਹਦੇ ਹੋਏ ਉਨ੍ਹਾਂ ਦੀ ਗਲਤਫਹਿਮੀ ਦੂਰ ਕੀਤੀ। ਖੁਦ ਨੂੰ ਟਾਰਗੇਟ ’ਤੇ ਆਉਂਦਾ ਦੇਖ ਸਿਧਾਰਥ ਡੇ ਨੇ ਆਪਣਾ ਆਪਾ ਖੋਹ ਦਿੱਤਾ ਅਤੇ ਰਸ਼ਮੀ ਅਤੇ ਕੋਇਨਾ ’ਤੇ ਭੜਕ ਗਏ। ਸਿਧਾਰਥ ਨੇ ਕੋਇਨਾ ਨੂੰ ਮੁਹੱਲੇ ਦੀ ਆਂਟੀ ਤੱਕ ਬੋਲ ਦਿੱਤਾ।
PunjabKesari
ਇਸ ਗੱਲ ਨਾਲ ਕੋਇਨਾ ਉਨ੍ਹਾਂ ’ਤੇ ਕਾਫੀ ਨਾਰਾਜ਼ ਹੋ ਗਈ। ਸਲਮਾਨ ਖਾਨ ਨੇ ਵੀ ਸਿਧਾਰਥ ਨੂੰ ਸੋਚ ਕੇ ਬੋਲਣ ਦੀ ਸਲਾਹ ਦਿੱਤੀ।ਆਪਣੇ ਭਾਈਚਾਰੇ ਚੋ ਆਪਣੇ ਜੀਵਨਸਾਥੀ ਦੀ ਚੋਣ ਕਰੋ - ਮੁਫ਼ਤ ਰਿਜਿਸਟ੍ਰੇਸ਼ਨ ਕਰੇ

manju bala

This news is Edited By manju bala

Related News