ਫਿਨਾਲੇ ਤੋਂ ਪਹਿਲਾਂ ਬਿੱਗ ਬੌਸ ਨੇ ਪੂਰੀ ਕੀਤੀ ਸ਼ਹਿਨਾਜ਼ ਦੀ ਹਰ ਇੱਛਾ (ਵੀਡੀਓ)

2/15/2020 4:33:45 PM

ਜਲੰਧਰ (ਬਿਊਰੋ) : ਛੋਟੇ ਪਰਦੇ ਦਾ ਸਭ ਤੋਂ ਵੱਡਾ ਰਿਐਲਿਟੀ ਟੀ. ਵੀ. ਸ਼ੋਅ 'ਬਿੱਗ ਬੌਸ' ਸੀਜ਼ਨ 13 ਦਾ ਫਿਨਾਲੇ ਐਪੀਸੋਡ ਸ਼ਨੀਵਾਰ ਮਤਲਬ ਅੱਜ ਰਾਤ ਕਲਰਸ ਟੀ. ਵੀ. 'ਤੇ ਪ੍ਰਸਾਰਿਤ ਹੋਵੇਗਾ। ਸ਼ੋਅ ਦੇ ਫਿਨਾਲੇ ਐਪੀਸੋਡ ਤੋਂ ਠੀਕ ਪਹਿਲਾਂ 'ਬਿੱਗ ਬੌਸ' ਨੇ ਘਰ ਦੇ ਸਾਰੇ ਕੰਟੈਸਟੈਂਟਸ ਨੂੰ 'ਬਿੱਗ ਬੌਸ' ਹਾਊਸ 'ਚ ਉਨ੍ਹਾਂ ਦੀ ਹੁਣ ਤੱਕ ਦੀ ਜਰਨੀ ਦਿਖਾਈ ਗਈ। ਇਸ ਸ਼ੋਅ ਦਾ ਸਭ ਤੋਂ ਦਿਲਚਸਪ ਹਿੱਸਾ ਰਹੀ ਸ਼ਹਿਨਾਜ ਕੌਰ ਗਿੱਲ ਦੀ ਉਹ ਕਲਿੱਪ ਦਿਖਾਈ ਗਈ, ਜਿਸ 'ਚ ਉਨ੍ਹਾਂ ਦਾ ਹੁਣ ਤੱਕ ਦਾ ਸਫਰ ਦਿਖਾਇਆ ਗਿਆ। 'ਬਿੱਗ ਬੌਸ' ਇਸ ਦੌਰਾਨ ਸ਼ਹਿਨਾਜ ਦੀਆਂ ਸਾਰੀਆਂ ਖੁਆਇਸ਼ਾਂ ਪੂਰੀਆਂ ਕਰਦੇ ਨਜ਼ਰ ਆਏ। ਸ਼ਹਿਨਾਜ ਨੂੰ ਜਦੋਂ ਉਨ੍ਹਾਂ ਦੀ ਹੁਣ ਤੱਕ ਦੀ ਜਰਨੀ ਦਿਖਾਉਣ ਲਈ ਬਿੱਗ ਬੌਸ ਨੇ ਗਾਰਡਨ ਏਰੀਆ 'ਚ ਬੁਲਾਇਆ ਤਾਂ ਉਹ ਕਾਫੀ ਐਕਸਾਇਟਡ ਨਜ਼ਰ ਆਈ।
Image result for Shehnaz Kaur Gill
'ਬਿੱਗ ਬੌਸ' ਨੇ ਸ਼ਹਿਨਾਜ ਦੀ ਤਾਰੀਫ ਕਰਦੇ ਹੋਏ ਕਿਹਾ ਕਿ ਤੁਹਾਡੇ ਨਾਂ 'ਚ ਹੀ ਨਾਜ ਅਤੇ ਗਰਵ ਹੈ। ਆਖਿਰ ਤੁਹਾਡਾ ਇਹ ਨਾਂ ਕਿਉਂ ਰੱਖਿਆ ਗਿਆ ਹੋਵੇਗਾ? ਇਸ ਸਵਾਲ ਦਾ ਜਵਾਬ ਤੁਹਾਡਾ ਇਹ ਸਫਰ ਆਪਣੇ ਆਪ ਚੀਕ-ਚੀਕ ਕੇ ਦੇ ਰਿਹਾ ਹੈ। 'ਬਿੱਗ ਬੌਸ' ਨੇ ਕਿਹਾ ਕਿ ਤੁਸੀਂ ਇਸ ਸ਼ੋਅ 'ਚ ਐਂਟਰਟੇਨਮੈਂਟ ਦੇ ਅਜਿਹੇ ਝੰਡੇ ਗੱਡ ਚੁੱਕੇ ਹੋ ਕਿ ਬਿੱਗ ਬੌਸ ਤੋਂ ਇਲਾਵਾ ਤੁਹਾਡੇ ਲੱਖਾਂ ਕਰੋੜਾਂ ਫੈਨਜ਼ ਨੂੰ ਵੀ ਤੁਹਾਡੇ 'ਤੇ ਨਾਜ (ਮਾਣ) ਹੈ।
Image result for Shehnaz Kaur Gill
ਸ਼ਹਿਨਾਜ ਬਿੱਗ ਬੌਸ ਦੀ ਇਹ ਗੱਲ ਸੁਣਕੇ ਸ਼ਰਮ ਦੇ ਮਾਰੇ ਉੱਥੇ ਹੀ ਬੈਠ ਗਈ। ਸ਼ਹਿਨਾਜ ਅਕਸਰ ਇਹ ਕਹਿੰਦੀ ਨਜ਼ਰ ਆਈ ਹੈ ਕਿ ਮੇਰੀ ਤਾਰੀਫ ਕਰੋ ਅਤੇ ਬਿੱਗ ਬੌਸ ਨੇ ਉਨ੍ਹਾਂ ਦੀ ਬੇਤਹਾਸ਼ਾ ਤਾਰੀਫਾਂ ਕੀਤੀਆਂ। ਬਿੱਗ ਬੌਸ ਨੇ ਕਿਹਾ ਕਿ ਸ਼ਹਿਨਾਜ ਤੁਸੀਂ ਇਸ ਘਰ 'ਚ ਪੰਜਾਬ ਦੀ ਕੈਟਰੀਨਾ ਕੈਫ ਹੋਣ ਦਾ ਟਾਇਟਲ ਲੈ ਕੇ ਆਏ ਸੀ ਪਰ ਅੱਜ ਤੁਸੀ ਪੂਰੇ ਇੰਡੀਆ ਦੀ ਸ਼ਹਿਨਾਜ ਗਿੱਲ ਬਣ ਚੁੱਕੇ ਹੋ।
Image result for Shehnaz Kaur Gill
ਬਿੱਗ ਬੌਸ ਨੇ ਸ਼ਹਿਨਾਜ ਨੂੰ ਘਰ ਦੀ ਜਾਨ ਅਤੇ ਐਂਟਰਨਟੇਨਮੈਂਟ ਕੁਈਨ ਦਾ ਖਿਤਾਬ ਦਿੱਤਾ। ਸ਼ਹਿਨਾਜ ਜਦੋਂ–ਜਦੋਂ ਸਕ੍ਰੀਨ 'ਤੇ ਆਉਂਦੀ ਸੀ ਤਾਂ ਚਿਹਰੇ 'ਤੇ ਮੁਸਕੁਰਾਹਟ ਵੀ ਆਪਣੇ-ਆਪ ਆ ਜਾਂਦੀ ਸੀ। ਲੋਕਾਂ ਨੇ ਕਈ ਵਾਰ ਤੁਹਾਡੇ ਅੰਦਾਜ 'ਤੇ ਫਲਿਪਰ ਅਤੇ ਬੇਸਮਝ ਕਹਿ ਕੇ ਸਵਾਲ ਚੁੱਕੇ। ਤੁਹਾਨੂੰ ਸਮੇਂ–ਸਮੇਂ 'ਤੇ ਟਾਰਗੇਟ ਕੀਤਾ ਗਿਆ ਪਰ ਤੁਸੀਂ ਸਭ ਦੇ ਸਾਹਮਣੇ ਆਪਣੇ ਦਿਲ ਦੀਆਂ ਗੱਲਾਂ ਖੁੱਲ੍ਹੇਆਮ ਰੱਖੀਆਂ। ਸ਼ਹਿਨਾਜ ਇਹ ਸਭ ਸੁਣ ਕੇ ਭਾਵੁਕ ਹੁੰਦੀ ਦਿਖੀ।
Image result for Shehnaz Kaur Gillਆਪਣੇ ਭਾਈਚਾਰੇ ਚੋ ਆਪਣੇ ਜੀਵਨਸਾਥੀ ਦੀ ਚੋਣ ਕਰੋ - ਮੁਫ਼ਤ ਰਿਜਿਸਟ੍ਰੇਸ਼ਨ ਕਰੇ

sunita

This news is Edited By sunita

Related News