''ਬਿੱਗ ਬੌਸ 13'' ਦੇ ਗ੍ਰੈਂਡ ਫਿਨਾਲੇ ਨੇ TRP ਦੇ ਮਾਮਲੇ ''ਚ ਬਣਾਇਆ ਖਾਸ ਰਿਕਾਰਡ

2/28/2020 3:40:00 PM

ਨਵੀਂ ਦਿੱਲੀ (ਬਿਊਰੋ) : ਰਿਐਲਿਟੀ ਟੀ. ਵੀ. ਸ਼ੋਅ 'ਬਿੱਗ ਬੌਸ 13' ਸ਼ੋਅ ਸਾਢੇ ਚਾਰ ਮਹੀਨੇ ਦੇ ਸਫਰ 'ਚ ਭਾਵੇਂ ਹੀ ਟੀ. ਆਰ. ਪੀ. ਦੀ ਰੇਸ 'ਚ ਬਹੁਤ ਸੰਘਰਸ਼ ਹੋਇਆ। ਗ੍ਰੈਂਡ ਫਿਨਾਲੇ ਐਪੀਸੋਡ ਨੇ ਟੀ. ਆਰ. ਪੀ. ਦੇ ਕਈ ਰਿਕਾਰਡ ਨੂੰ ਖਤਮ ਕਰ ਦਿੱਤਾ ਹੈ। ਕਲਰਜ਼ ਟੀ. ਵੀ. ਦੇ ਇਸ ਸੈਲੇਬ੍ਰਿਟੀ ਰਿਐਲਟੀ ਸ਼ੋਅ ਦੇ ਆਖਰੀ ਐਪੀਸੋਡ ਨੂੰ ਬਹੁਤ ਹੀ ਕਾਮਯਾਬੀ ਮਿਲੀ ਹੈ। 'ਬਿੱਗ ਬੌਸ 13' ਪਿਛਲੇ ਸਾਰੇ ਸੀਜ਼ਨਾਂ 'ਚੋਂ ਸਭ ਤੋਂ ਜ਼ਿਆਦਾ ਕਾਮਯਾਬ ਰਿਹਾ ਹੈ। ਸ਼ੋਅ ਦੇ ਹੋਸਟ ਸਲਮਾਨ ਖਾਨ ਨੇ ਕਈ ਵਾਰ ਇਸ ਦਾ ਜ਼ਿਕਰ ਸ਼ੋਅ ਦੌਰਾਨ ਕੀਤਾ। 15 ਫਰਵਰੀ ਨੂੰ ਹੋਏ ਸ਼ੋਅ ਦੇ ਗ੍ਰੈਂਡ ਫਿਨਾਲੇ ਨੂੰ ਬਹੁਤ ਹੀ ਕਾਮਯਾਬੀ ਮਿਲੀ ਹੈ। ਸ਼ੋਅ ਦੇ ਪੂਰੇ ਸੀਜ਼ਨ 'ਚ ਪਹਿਲੀ ਵਾਰ 'ਬਿੱਗ ਬੌਸ 13' ਟੀ. ਆਰ. ਪੀ. ਲਿਸਟ 'ਚ ਟਾਪ 'ਤੇ ਪਹੁੰਚਿਆ ਹੈ। ਬੀ. ਏ. ਆਰ. ਸੀ. ਇੰਡੀਆ ਨੇ 15 ਫਰਵਰੀ ਤੋਂ 21 ਫਰਵਰੀ ਦੇ ਵੀਕ ਦੀ ਰੇਟਿੰਗ ਜਾਰੀ ਕਰ ਦਿੱਤੀ ਹੈ, ਜਿਸ ਮੁਤਾਬਕ ਇਸ ਕੰਟਰੋਵਰਸ਼ੀਅਲ ਸ਼ੋਅ ਨੂੰ 10.5 ਮਿਲੀਅਨ ਯਾਨੀਕਿ ਇਕ ਕਰੋੜ ਤੋਂ ਜ਼ਿਆਦਾ ਇਮਪ੍ਰੈਸ਼ਨ ਮਿਲੇ ਹਨ।
Image result for Bigg Boss 13 Grand Finale TRP Record
ਦੱਸ ਦਈਏ ਕਿ ਸ਼ੋਅ ਦਾ 13ਵਾਂ ਸੀਜ਼ਨ ਐਕਟਰ ਸਿਧਾਰਥ ਸ਼ੁਕਲਾ ਨੇ ਜਿੱਤਿਆ ਸੀ, ਜਦੋਂਕਿ ਆਸਿਮ ਰਿਆਜ਼ ਰਨਰਅੱਪ ਰਹੇ। ਪੰਜਾਬ ਦੀ ਕੈਟਰੀਨ ਕੈਫ ਦੇ ਨਾਂ ਤੋਂ ਮਸ਼ਹੂਰ ਸ਼ਹਿਨਾਜ਼ ਕੌਰ ਗਿੱਲ ਤੀਜੇ ਸਥਾਨ 'ਤੇ ਰਹੀ। 30 ਦਸੰਬਰ ਨੂੰ ਪ੍ਰਸਾਰਿਤ ਹੋਏ 'ਬਿੱਗ ਬੌਸ 12' ਦੇ ਫਿਨਾਲੇ ਐਪੀਸੋਡ ਨੂੰ 9 ਮਿਲੀਅਨ ਇਮਪ੍ਰੈਸ਼ਨ ਮਿਲੇ ਸੀ, ਜਦਕਿ 'ਬਿੱਗ ਬੌਸ 11' ਦੇ ਗ੍ਰੈਂਡ ਫਿਨਾਲੇ ਐਪੀਸੋਡ ਨੂੰ 8.4 ਮਿਲੀਅਨ ਇਮਪ੍ਰੈਸ਼ਨ ਮਿਲੇ।
Image result for Bigg Boss 13 Grand Finale TRP Record
ਬਾਰਕ ਦੀ ਰਿਪੋਰਟ ਅਨੁਸਾਰ 'ਬਿੱਗ ਬੌਸ' ਫਿਨਾਲੇ ਵੀਕ 'ਚ ਦੂਸਰੇ ਸ਼ੋਅ ਦੀ ਗੱਲ ਕਰੀਏ ਤਾਂ ਜੀ. ਟੀ. ਵੀ. ਦਾ ਸ਼ੋਅ 'ਕੁੰਡਲੀ ਭਾਗਿਆ' 7.5 ਮਿਲੀਅਨ ਇਮਪ੍ਰੈਸ਼ਨ ਨਾਲ ਦੂਜੇ ਸਥਾਨ 'ਤੇ ਜ਼ੀ. ਟੀ. ਵੀ ਦਾ ਹੀ 'ਕੁਮਕੁਮ ਭਾਗਿਆ' ਸ਼ੋਅ 7.2 ਮਿਲੀਅਨ ਇਮਪ੍ਰੈਸ਼ਨ ਨਾਲ ਤੀਜੇ ਸਥਾਨ 'ਤੇ ਆਇਆ ਹੈ। ਸੋਨੀ ਦਾ ਕਾਮੇਡੀ ਸ਼ੋਅ 'ਤਾਰਕ ਮੇਹਤਾ ਦਾ ਉਲਟਾ ਚਸ਼ਮਾ' 7 ਮਿਲੀਅਨ ਇਮਪ੍ਰੈਸ਼ਨ ਨਾਲ ਚੌਥੇ ਸਥਾਨ 'ਤੇ ਰਿਹਾ ਹੈ। ਕਲਰਸ ਦਾ 'ਨਾਗਿਨ ਭਾਗਿਆ ਦਾ ਜ਼ਹਿਰੀਲਾ ਖੇਲ' 6.8 ਮਿਲੀਅਨ ਇਮਪ੍ਰੈਸ਼ਨ ਨਾਲ ਪੰਜਵੇਂ ਸਥਾਨ 'ਤੇ ਆਉਣ 'ਚ ਕਾਮਯਾਬ ਰਿਹਾ ਹੈ।ਆਪਣੇ ਭਾਈਚਾਰੇ ਚੋ ਆਪਣੇ ਜੀਵਨਸਾਥੀ ਦੀ ਚੋਣ ਕਰੋ - ਮੁਫ਼ਤ ਰਿਜਿਸਟ੍ਰੇਸ਼ਨ ਕਰੇ

sunita

This news is Edited By sunita

Related News