ਕੀ ਹਿਮਾਂਸ਼ੀ ਖੁਰਾਨਾ ਨੂੰ ਪਿਆਰ 'ਚ ਧੋਖਾ ਦੇ ਰਿਹਾ ਹੈ ਆਸਿਮ, ਜਾਣੋ ਅਸਲ ਸੱਚ

1/30/2020 8:52:47 AM

ਜਲੰਧਰ (ਬਿਊਰੋ) : ਇਨ੍ਹੀਂ ਦਿਨੀਂ ਰਿਐਲਿਟੀ ਟੀ. ਵੀ. ਸ਼ੋਅ 'ਬਿੱਗ ਬੌਸ 13' ਆਪਣੇ ਆਖਰੀ ਪੜਾਅ 'ਚ ਹੈ। ਇਸ ਸੀਜ਼ਨ 'ਚ ਸ਼ੋਅ 'ਚ ਕਾਫੀ ਡਰਾਮਾ, ਦੋਸਤੀ, ਕੰਟਰੋਵਰਸੀਜ਼ ਦੇਖਣ ਨੂੰ ਮਿਲੀਆਂ, ਜਿੱਥੇ ਹਰ ਸਾਲ ਇਸ ਸ਼ੋਅ 'ਚ ਰਿਸ਼ਤੇ ਬਣਦੇ ਹਨ, ਉੱਥੇ ਹੀ ਕਈ ਪੁਰਾਣੇ ਰਿਸ਼ਤੇ ਖਤਮ ਵੀ ਹੁੰਦੇ ਹਨ। ਇਸ ਦਾ ਉਦਾਹਰਨ ਹੈ ਪੰਜਾਬੀ ਗਾਇਕਾ ਤੇ ਅਦਾਕਾਰਾ ਹਿਮਾਂਸ਼ੀ ਖੁਰਾਨਾ ਤੇ ਮਾਡਲ ਆਸਿਮ ਰਿਆਜ਼ ਦਾ ਰਿਸ਼ਤਾ। ਜਦੋਂ ਸ਼ੋਅ 'ਚ ਹਿਮਾਂਸ਼ੀ ਦੀ ਐਂਟਰੀ ਹੋਈ ਤਾਂ ਉਸ ਦੀ ਸਭ ਤੋਂ ਜ਼ਿਆਦਾ ਨੇੜਤਾ ਆਸਿਮ ਨਾਲ ਸੀ। ਇਸ ਦੇ ਨਾਲ ਹੀ ਸ਼ੋਅ ਤੋਂ ਬਾਹਰ ਆਉਣ ਤੋਂ ਬਾਅਦ ਖਬਰਾਂ ਆਈਆਂ ਕਿ ਹਿਮਾਂਸ਼ੀ ਦਾ ਬ੍ਰੇਕਅਪ ਹੋ ਗਿਆ ਹੈ। ਇਸ ਬਾਰੇ 'ਬਿੱਗ ਬੌਸ' ਘਰ 'ਚ ਆਸਿਮ ਨੂੰ ਜਦੋਂ ਪਤਾ ਲੱਗਿਆ ਤਾਂ ਉਸ ਦੀ ਖੁਸ਼ੀ ਦਾ ਟਿਕਾਣਾ ਨਹੀਂ ਰਿਹਾ। ਹੁਣ ਬੀਤੇ ਐਪੀਸੋਡ 'ਚ ਹਿਮਾਂਸ਼ੀ ਦੀ ਘਰ 'ਚ ਇਕ ਵਾਰ ਫਿਰ ਐਂਟਰੀ ਹੋਈ ਹੈ, ਜਿਸ ਦੌਰਾਨ ਆਸਿਮ ਨੇ ਉਸ ਨੂੰ ਆਪਣੇ ਪਿਆਰ ਇਜ਼ਹਾਰ ਕਰਕੇ ਵਿਆਹ ਲਈ ਪ੍ਰਪੋਜ਼ ਵੀ ਕੀਤਾ।

 

 
 
 
 
 
 
 
 
 
 
 
 
 
 

Lagta hai @lostboyjourney jaante hai @asimriaz77.official ka koi raaz! Kya ghar ke bahar kar raha unka koi intezaar? Dekhiye aaj raat 10:30 baje. Anytime on @voot. @vivo_india @daburamla @beingsalmankhan #BiggBoss13 #BiggBoss #BB13 #SalmanKhan

A post shared by Colors TV (@colorstv) on Jan 28, 2020 at 10:09am PST

ਹੁਣ ਸ਼ੋਅ 'ਚ ਇਕ ਵਾਰ ਫਿਰ ਟਵਿਸਟ ਆਉਣ ਵਾਲਾ ਹੈ ਕਿਉਂਕਿ ਵਿਕਾਸ, ਸ਼ਹਿਨਾਜ਼ ਨੂੰ ਦੱਸ ਰਹੇ ਹਨ ਕਿ ਆਸਿਮ ਦਾ ਪਹਿਲਾਂ ਹੀ ਰਿਸ਼ਤਾ ਹੈ ਯਾਨੀ ਉਸ ਦੀ ਬਾਹਰ ਪ੍ਰੇਮਿਕਾ ਹੈ। ਇਸ ਦੇ ਨਾਲ ਹੀ ਉਹ ਆਸਿਮ ਨੂੰ ਇਕ ਰਿਸ਼ਤਾ ਖਤਮ ਕਰਨ ਦੀ ਸਲਾਹ ਵੀ ਦੇਣਗੇ। ਵਿਕਾਸ ਸ਼ੋਅ 'ਚ ਕਈ ਹੈਰਾਨੀਜਨਕ ਖੁਲਾਸੇ ਕਰਕੇ ਸਭ ਨੂੰ ਹੈਰਾਨ ਕਰਨ ਵਾਲੇ ਹਨ। ਜਦੋਂਕਿ ਆਸਿਮ ਨੇ ਹਾਲ ਹੀ 'ਚ ਹਿਮਾਂਸ਼ੀ ਨੂੰ ਆਪਣੇ ਪਿਆਰ ਦਾ ਇਜ਼ਹਾਜ ਕੀਤਾ ਹੈ। ਇਸ ਖੁਲਾਸੇ ਤੋਂ ਬਾਅਦ ਉਨ੍ਹਾਂ ਦਾ ਰਿਐਕਸ਼ਨ ਦੇਖਣ ਵਾਲਾ ਹੋਵੇਗਾ।ਆਪਣੇ ਭਾਈਚਾਰੇ ਚੋ ਆਪਣੇ ਜੀਵਨਸਾਥੀ ਦੀ ਚੋਣ ਕਰੋ - ਮੁਫ਼ਤ ਰਿਜਿਸਟ੍ਰੇਸ਼ਨ ਕਰੇ

sunita

This news is Edited By sunita

Related News