'ਬਿੱਗ ਬੌਸ' 'ਚ ਆਪੇ ਤੋਂ ਬਾਹਰ ਹੋਈ ਹਿਮਾਂਸ਼ੀ, ਸ਼ਹਿਨਾਜ਼ ਨੂੰ ਮਾਰਿਆ ਧੱਕਾ (ਵੀਡੀਓ)

11/22/2019 12:13:27 PM

ਨਵੀਂ ਦਿੱਲੀ (ਬਿਊਰੋ) — ਰਿਐਲਿਟੀ ਟੀ. ਵੀ. ਸ਼ੋਅ 'ਬਿੱਗ ਬੌਸ 13' ਦੀ ਸਭ ਤੋਂ ਵੱਡੀ ਐਂਟਰਟੇਨਰ ਸ਼ਹਿਨਾਜ਼ ਕੌਰ ਗਿੱਲ ਤੇ ਹਿਮਾਂਸ਼ੀ ਖੁਰਾਨਾ ਪੁਰਾਣੀਆਂ ਦੁਸ਼ਮਣਾਂ ਹਨ। ਸ਼ੋਅ 'ਚ ਦੋਵਾਂ ਨੇ ਇਕ-ਦੂਜੇ ਤੋਂ ਦੂਰੀ ਬਣਾ ਰੱਖੀ ਸੀ ਤਾਂ ਕਿ ਕਿਸੇ ਵੀ ਗੱਲ 'ਤੇ ਝਗੜਾ ਨਾ ਹੋਵੇ। ਹਿਮਾਂਸ਼ੀ ਨੂੰ ਸ਼ੋਅ 'ਚ ਆਏ 2 ਹਫਤੇ ਹੋ ਚੁੱਕੇ ਹਨ ਪਰ ਉਸ ਨੇ ਸ਼ਹਿਨਾਜ਼ ਨਾਲ ਠੀਕ ਤਰ੍ਹਾਂ ਗੱਲ ਤੱਕ ਨਹੀਂ ਕੀਤੀ। ਹਾਲਾਂਕਿ ਸ਼ਹਿਨਾਜ਼ ਨੇ ਉਸ ਨਾਲ ਦੋਸਤੀ ਕਰਨ ਦੀ ਕੋਸ਼ਿਸ਼ ਕੀਤੀ ਸੀ ਪਰ ਹਿਮਾਂਸ਼ੀ ਨੇ ਉਸ ਨੂੰ ਮੁਆਫ ਕਰਨ ਤੋਂ ਇਨਕਾਰ ਕਰ ਦਿੱਤਾ। ਦੋ ਹਫਤਿਆਂ 'ਚ ਦੋਵਾਂ ਨੇ ਇਕ-ਦੂਜੇ ਨਾਲ ਕੋਈ ਪੰਗਾ ਨਹੀਂ ਲਿਆ ਪਰ ਹੁਣ ਦੋਵਾਂ ਦੀ ਦੁਸ਼ਮਣੀ ਖੁੱਲ੍ਹ ਕੇ ਸਾਹਮਣੇ ਆਉਣ ਲੱਗੀ ਹੈ। ਇੰਨਾ ਹੀ ਨਹੀਂ ਅਪਕਮਿੰਗ ਐਪੀਸੋਡ 'ਚ ਦੋਵਾਂ 'ਚ ਹੱਥੋਂਪਾਈ ਹੁੰਦੀ ਨਜ਼ਰ ਆਵੇਗੀ। ਜਿਥੇ ਇਕ ਪਾਸੇ ਸਿਧਾਰਥ ਤੇ ਆਸਿਮ ਆਪਣਾ ਆਪਾ ਗੁਆਉਂਦੇ ਦਿਸੇ। ਉਥੇ ਹੀ ਦੋਵਾਂ ਦਾ ਝਗੜਾ ਸੁਲਝਾਉਣ ਕਾਰਨ ਘਰਵਾਲੇ ਤਿੰਨ ਗਰੁੱਪਾਂ 'ਚ ਵੰਡ ਜਾਂਦੇ ਹਨ। ਇਕ ਗਰੁੱਪ ਉਹ ਜੋ ਸਿਧਾਰਥ ਨਾਲ ਹੈ, ਇਕ ਜੋ ਆਸਿਮ ਨਾਲ ਹੈ ਤੇ ਇਕ ਉਹ ਜੋ ਇਕ ਇਸ ਲੜਾਈ 'ਚ ਹੀ ਨਹੀਂ ਪੈ ਰਹੇ।

 
 
 
 
 
 
 
 
 
 
 
 
 
 

Ein se kuch ho nahi raha hai to sale thaka muki pae uthar aae hai 😅😂@asimriaz77.official @iamhimanshikhurana @shefalijariwala

A post shared by Siddharth Shukla (@realsidharthsukhla) on Nov 21, 2019 at 7:12pm PST


ਟਾਸਕ ਦੌਰਾਨ ਘਰਵਾਲਿਆਂ ਨੇ ਦੋਸ਼ ਲਾਇਆ ਕਿ ਹਿਮਾਂਸ਼ੀ ਨੇ ਆਸਿਮ ਨੂੰ ਸਿਰ ਚੜ੍ਹਿਆ ਹੋਇਆ ਹੈ, ਇਸ ਲਈ ਉਹ ਇੰਨ੍ਹਾ ਐਗ੍ਰਸਿਵ ਹੋ ਰਹੇ ਹਨ। ਉਥੇ ਹੀ ਸ਼ੇਫਾਲੀ, ਆਰਤੀ ਤੇ ਹਿਮਾਂਸ਼ੀ ਨੇ ਸਨਾ 'ਤੇ ਸਿਧਾਰਥ ਤੇ ਆਸਿਮ ਵਿਚਕਾਰ ਅੱਗ ਲਾਉਣ ਦਾ ਦੋਸ਼ ਲਾਇਆ। ਅਪਕਮਿੰਗ ਐਪੀਸੋਡ 'ਚ ਦਿਖਾਇਆ ਜਾਵੇਗਾ ਕਿ ਹਿਮਾਂਸ਼ੀ ਤੇ ਸ਼ਹਿਨਾਜ਼ ਕਿਸੇ ਗੱਲ 'ਤੇ ਆਹਮਣੇ-ਸਾਹਮਣੇ ਆ ਜਾਣਗੀਆਂ। ਹਿਮਾਂਸ਼ੀ, ਸ਼ਹਿਨਾਜ਼ ਨੂੰ ਆਖੇਗੀ ਕਿ 'ਬਾਹਰ ਤਾਂ ਛੱਡ ਦਿੱਤਾ ਸੀ ਤੈਨੂੰ।' ਇਸ ਤੋਂ ਬਾਅਦ ਸ਼ਹਿਨਾਜ਼, ਹਿਮਾਂਸ਼ੀ 'ਤੇ ਬੁਰੀ ਤਰ੍ਹਾਂ ਭੜਕ ਜਾਵੇਗੀ ਤੇ ਦੋਵਾਂ 'ਚ ਤਿੱਖੀ ਬਹਿਸ ਹੋਵੇਗੀ। ਇਸ ਦੌਰਾਨ ਹਿਮਾਂਸ਼ੀ ਆਪਣਾ ਆਪਾ ਗੁਆਹ ਦੇਵੇਗੀ ਤੇ ਸ਼ਹਿਨਾਜ਼ ਨੂੰ ਧੱਕਾ ਮਾਰੇਗੀ।
 ਆਪਣੇ ਭਾਈਚਾਰੇ ਚੋ ਆਪਣੇ ਜੀਵਨਸਾਥੀ ਦੀ ਚੋਣ ਕਰੋ - ਮੁਫ਼ਤ ਰਿਜਿਸਟ੍ਰੇਸ਼ਨ ਕਰੇ

Related News