ਫਿਨਾਲੇ ''ਚ ਆਵੇਗਾ ਨਵਾਂ ਟਵਿੱਸਟ, ਇੰਝ ਚੁਣਿਆ ਜਾਵੇਗਾ ''ਬਿੱਗ ਬੌਸ 13'' ਦਾ ਜੇਤੂ

2/12/2020 4:10:40 PM

ਨਵੀਂ ਦਿੱਲੀ (ਬਿਊਰੋ) : ਰਿਐਲਿਟੀ ਟੀ. ਵੀ. ਸ਼ੋਅ 'ਬਿੱਗ ਬੌਸ 13' ਦੇ ਫਿਨਾਲੇ ਦੀ ਤਾਰੀਕ ਜਿਵੇਂ-ਜਿਵੇਂ ਨੇੜੇ ਆ ਰਹੀ ਹੈ, ਫੈਨਜ਼ ਦੇ ਦਿਲਾਂ ਦੀਆਂ ਧੜਕਨਾਂ ਤੇਜ਼ ਹੁੰਦੀਆਂ ਜਾ ਰਹੀਆਂ ਹਨ। ਸਾਰਿਆਂ ਦੇ ਦਿਮਾਗ 'ਚ ਇੱਕੋ ਸਵਾਲ ਹੈ- 'ਕੌਣ ਜਿੱਤੇਗਾ ਇਸ ਵਾਰ ਦਾ ਸੀਜ਼ਨ'? 'ਬਿੱਗ ਬੌਸ 13' ਦਾ ਫਿਨਾਲੇ 15 ਫਰਵਰੀ ਨੂੰ ਹੋਣ ਵਾਲਾ ਹੈ, ਜਿਸ ਨੂੰ ਲੈ ਕੇ ਫੈਨਜ਼ ਕਾਫੀ ਉਤਸ਼ਾਹਤ ਹਨ। ਹਰ ਵਾਰ ਦੀ ਤਰ੍ਹਾਂ ਸੀਜ਼ਨ 13 ਦਾ ਫਿਨਾਲੇ ਵੀ ਕਾਫੀ ਗ੍ਰੈਂਡ ਹੋਣ ਦੀ ਤਿਆਰੀ ਚੱਲ ਰਹੀ ਹੈ। 'ਬਿੱਗ ਬੌਸ 13' ਦੇ ਫਿਨਾਲੇ 'ਤੇ 10 ਤੋਂ 12 ਕਰੋੜ ਦੀ ਮੋਟੀ ਰਕਮ ਖਰਚ ਕੀਤੀ ਜਾ ਰਹੀ ਹੈ।

ਅਜਿਹਾ ਮੰਨਿਆ ਜਾ ਰਿਹਾ ਹੈ ਕਿ ਇਸ ਵਾਰ ਦਾ ਜ਼ਬਰਦਸਤ ਮੁਕਾਬਲਾ ਸਿਧਾਰਥ ਸ਼ੁਕਲਾ ਤੇ ਆਸਿਮ ਰਿਆਜ਼ ਵਿਚਕਾਰ ਹੋਣ ਵਾਲਾ ਹੈ। ਬਿੱਗ ਬੌਸ ਫਿਨਾਲੇ ਨੂੰ ਲੈ ਕੇ ਕੁਝ ਨਾ ਕੁਝ ਨਵੇਂ ਟਵਿਸਟ ਸਾਹਮਣੇ ਆ ਰਹੇ ਹਨ। ਫਿਨਾਲੇ ਦੀ ਰਾਤ ਮੇਕਰਜ਼ ਦਰਸ਼ਕਾਂ ਨੂੰ ਝਟਕਾ ਦੇਣ ਵਾਲੇ ਹਨ। ਆਓ ਜਾਣਦੇ ਹਾਂ ਕਿ ਕੀ ਹੋਣ ਵਾਲਾ ਹੈ। ਖਬਰ ਆ ਰਹੀ ਹੈ ਕਿ ਇਸ ਵਾਰ 'ਬਿੱਗ ਬੌਸ' ਦੇ ਵਿਨਰ ਦੀ ਚੋਣ ਵੱਖਰੇ ਤਰੀਕੇ ਨਾਲ ਕੀਤੀ ਜਾਵੇਗੀ। ਫਿਨਾਲੇ ਤੋਂ ਦੋ ਦਿਨ ਪਹਿਲਾਂ ਲਾਈਵ ਵੋਟਿੰਗ ਕਰਵਾਈ ਜਾਵੇਗੀ, ਜਿਸ ਦੇ ਆਧਾਰ 'ਤੇ 'ਬਿੱਗ ਬੌਸ 13' ਦਾ ਜੇਤੂ ਤੈਅ ਕੀਤਾ ਜਾਵੇਗਾ।

'ਦਿ ਖਬਰੀ' ਨਾਂ ਦੇ ਇਕ ਟਵਿੱਟਰ ਹੈਂਡਲ ਨੇ ਟਵੀਟ ਕੀਤਾ ਕਿ ਮਿਡ ਨਾਈਟ ਐਵਿਕਸ਼ਨ ਤੋਂ ਬਾਅਦ ਬੁੱਧਵਾਰ ਤੋਂ ਫਿਨਾਲੇ ਲਈ ਵੋਟਿੰਗ ਸ਼ੁਰੂ ਹੋ ਜਾਵੇਗੀ, ਜੋ 48 ਘੰਟੇ ਤਕ ਚੱਲੇਗੀ। ਫਿਨਾਲੇ ਤੋਂ ਪਹਿਲਾਂ ਡਬਲ ਐਵਿਕਸ਼ਨ ਹੋ ਜਾਵੇਗਾ ਪਰ ਹੁਣ ਤਕ ਇਹ ਗੱਲ ਮੇਕਰਜ਼ ਜਾਂ ਚੈਨਲ ਵੱਲੋਂ ਕੋਈ ਅਧਿਕਾਰਤ ਪੁਸ਼ਟੀ ਨਹੀਂ ਕੀਤੀ ਗਈ ਹੈ। ਕਿਹਾ ਜਾ ਰਿਹਾ ਹੈ ਕਿ ਆਨਲਾਈਨ ਵੋਟਿੰਗ ਤੋਂ ਇਲਾਵਾ ਇਕ ਖਾਸ ਟਾਸਕ ਵੀ ਕਰਵਾਇਆ ਜਾਵੇਗਾ, ਜੋ ਫਿਨਾਲੇ ਦੀ ਗੇਮ ਚੇਂਜ ਕਰ ਸਕਦਾ ਹੈ। ਸ਼ੋਅ 'ਚ ਆਰਤੀ ਸਿੰਘ, ਸ਼ਹਿਨਾਜ਼ ਗਿੱਲ, ਸਿਧਾਰਥ ਸ਼ੁਕਲਾ, ਆਸਿਮ ਰਿਆਜ਼, ਪਾਰਸ ਛਾਬੜਾ, ਰਸ਼ਮੀ ਦੇਸਾਈ ਤੇ ਮਾਹਿਰਾ ਸ਼ਰਮਾ ਹੈ।ਆਪਣੇ ਭਾਈਚਾਰੇ ਚੋ ਆਪਣੇ ਜੀਵਨਸਾਥੀ ਦੀ ਚੋਣ ਕਰੋ - ਮੁਫ਼ਤ ਰਿਜਿਸਟ੍ਰੇਸ਼ਨ ਕਰੇ

sunita

This news is Edited By sunita

Related News