ਨਾਰਾਜ਼ ਹੋਏ ਸਲਮਾਨ ਖਾਨ ਨੂੰ ਮਨਾਉਣ ਲਈ ਮੇਕਰਜ਼ ਨੇ ਵਧਾਈ ਫੀਸ
11/27/2019 4:30:15 PM
ਮੁੰਬਈ(ਬਿਊਰੋ)- ਬਿੱਗ ਬੌਸ ਦੇ ਬੈਸਟ ਹੋਸਟ ਸਲਮਾਨ ਖਾਨ ਨੂੰ ਹਰ ਸੀਜਨ 'ਚ ਇਹ ਕਹਿੰਦੇ ਸੁਣਿਆ ਜਾਂਦਾ ਹੈ ਕਿ ਉਹ ਸ਼ੋਅ ਨਹੀਂ ਕਰਨਾ ਚਾਹੁੰਦੇ ਪਰ ਮੇਕਰਜ਼ ਦੀ ਜ਼ਿੱਦ ਕਾਰਨ ਉਹ ਰੁੱਕ ਜਾਂਦੇ ਹਨ। ਕਈ ਵਾਰ ਤਾਂ ਸਲਮਾਨ ਸ਼ੋਅ ਨੂੰ ਵਿਚਕਾਰ ਛੱਡਣ ਦੀ ਧਮਕੀ ਵੀ ਦੇ ਚੁੱਕੇ ਹਨ ਪਰ ਮੇਕਰਜ਼ ਉਨ੍ਹਾਂ ਨੂੰ ਮਨਾ ਹੀ ਲੈਂਦੇ ਹਨ ਤੇ ਉਹ ਸ਼ੋਅ ਨਹੀਂ ਛੱਡਦੇ। ‘ਬਿੱਗ ਬੌਸ 13’ ਦੀ ਸ਼ੁਰੂਆਤ 'ਚ ਵੀ ਇਕ ਅਜਿਹਾ ਸਮਾਂ ਆਇਆ ਸੀ, ਜਦੋਂ ਸਲਮਾਨ ਸਟੇਜ ਛੱਡ ਕੇ ਚੱਲੇ ਗਏ ਤੇ ਉਨ੍ਹਾਂ ਇੱਥੋਂ ਤਕ ਕਹਿ ਦਿੱਤਾ ਸੀ ਕਿ ਉਹ ਹੁਣ ਇਸ ਦਾ ਹਿੱਸਾ ਨਹੀਂ ਬਣਨਗੇ ਪਰ ਫਿਰ ਸ਼ੋਅ ਨਹੀਂ ਛੱਡਿਆ।
ਹੁਣ ਸਲਮਾਨ ਖਾਨ ਦੇ ਇਸ ਨੂੰ ਹੋਸਟ ਕਰਨ ਨਾਲ ਜੁੜੀ ਇਕ ਨਵੀਂ ਖਬਰ ਸਾਹਮਣੇ ਆਈ ਹੈ। ਖਬਰ ਮੁਤਾਬਕ ‘ਬਿੱਗ ਬੌਸ 13’ ਦੇ ਐਪੀਸੋਡ ਵਧਾਏ ਜਾਣ ਕਾਰਨ ਸਲਮਾਨ ਖਾਨ ਬਿਲਕੁਲ ਖੁਸ਼ ਨਹੀਂ ਹਨ ਤੇ ਉਨ੍ਹਾਂ ਅੱਗੇ ਦੇ ਐਪੀਸੋਡ ਸ਼ੂਟ ਕਰਨ ਤੋਂ ਇਨਕਾਰ ਕਰ ਦਿੱਤਾ ਪਰ ਮੇਕਰਜ਼ ਨੇ ਇਕ ਵਾਰ ਫਿਰ ਉਨ੍ਹਾਂ ਨੂੰ ਮਨਾ ਲਿਆ। ਜਿਸ ਲਈ ਭਾਰੀ ਕੀਮਤ ਚੁਕਾਉਣੀ ਪਵੇਗੀ। ਰਿਪੋਰਟ ਦੀ ਮੰਨੀਏ ਤਾਂ ਸਲਮਾਨ ਨੂੰ ਮਨਾਉਣ ਲਈ ਮੇਕਰਜ਼ ਨੇ ਉਨ੍ਹਾਂ ਨੂੰ ਹਰ ਐਪੀਸੋਡ ਦੀ ਫੀਸ 2 ਕਰੋੜ ਰੁਪਏ ਦੇਣ ਦਾ ਐਲਾਨ ਕੀਤਾ ਹੈ।
ਆਪਣੇ ਭਾਈਚਾਰੇ ਚੋ ਆਪਣੇ ਜੀਵਨਸਾਥੀ ਦੀ ਚੋਣ ਕਰੋ - ਮੁਫ਼ਤ ਰਿਜਿਸਟ੍ਰੇਸ਼ਨ ਕਰੇ