ਬਿੱਗ ਬੌਸ 13 : ਆਖਿਰ ਕਿਸ ਨਾਲ ਪਿਆਰ ਦੀਆਂ ਪੀਘਾਂ ਪਾ ਰਹੀ ਸ਼ਹਿਨਾਜ਼

10/3/2019 1:08:21 PM

ਜਲੰਧਰ (ਬਿਊਰੋ) — ਸੁਪਰਸਟਾਰ ਸਲਮਾਨ ਖਾਨ ਦਾ ਰਿਐਲਿਟੀ ਸ਼ੋਅ 'ਬਿੱਗ ਬੌਸ 13' ਖੂਬ ਸੁਰਖੀਆਂ ਬਟੋਰ ਰਿਹਾ ਹੈ। ਜਿੱਥੇ ਸ਼ਹਿਨਾਜ਼ ਕੌਰ ਗਿੱਲ ਨੇ ਪਹਿਲੇ ਦਿਨ ਸਲਮਾਨ ਖਾਨ ਨਾਲ ਫਲਰਟ ਕਰਕੇ ਖੂਬ ਸੁਰਖੀਆਂ ਬਟੋਰੀਆਂ ਉਥੇ ਹੀ ਹੁਣ ਉਹ ਪਾਰਸ ਛਾਬੜਾ ਲਈ ਵੀ ਕੁਝ ਨਾਲ ਫੀਲ ਕਰ ਰਹੀ ਹੈ। ਕੁਝ ਅਜਿਹਾ ਹੀ ਕਹਿਣਾ ਬਿੱਗ ਬੌਸ ਦੇ ਬਾਕੀ ਮੁਕਾਬਲੇਬਾਜ਼ ਦਾ ਹੈ।

Bigg Boss 13 SPOILER ALERT: No eviction round to take place this week

ਦਰਅਸਲ ਬਿੱਗ ਬੌਸ ਦੇ ਘਰ ਵਾਲਿਆਂ ਨੇ ਪਾਰਸ ਛਾਬੜਾ ਨੂੰ ਸ਼ਹਿਨਾਜ਼ ਨਾਲ ਫਲਰਟ ਕਰਦੇ ਦੇਖਿਆ, ਜਿਸ ਤੋਂ ਉਨ੍ਹਾਂ ਨੇ ਇਸ ਮੁੱਦੇ ਨੂੰ ਵਧਾ ਚੜ੍ਹਾਅ ਕੇ ਦੱਸਿਆ। ਇਸ ਤੋਂ ਬਾਅਦ ਆਰਤੀ ਨੇ ਸ਼ਹਿਨਾਜ਼ ਨੂੰ ਪੁੱਛਿਆ ਕਿ ਤੁਹਾਡੇ ਦੋਵਾਂ 'ਚ ਕੁਝ ਹੈ, ਜਿਸ ਦਾ ਜਵਾਬ ਦਿੰਦੇ ਹੋਏ ਸ਼ਹਿਨਾਜ਼ ਨੇ ਕਿਹਾ, ਸਾਡੇ ਦੋਵਾਂ 'ਚ ਅਜਿਹਾ ਕੁਝ ਨਹੀਂ ਹੈ ਪਰ ਮੈਂ ਉਨ੍ਹਾਂ ਨਾਲ ਐਂਟਰਟੇਨ ਹੁੰਦੀ ਹਾਂ। ਸਾਡੇ 'ਚ ਪਿਆਰ ਵਰਗਾ ਕੁਝ ਵੀ ਨਹੀਂ ਹੈ। ਅਜਿਹਾ ਵੀ ਨਹੀਂ ਹੈ ਕਿ ਮੈਂ ਉਸ ਲਈ ਮਰੀ ਜਾ ਰਹੀ ਹਾਂ ਜਾਂ ਫਿਰ ਮੈਨੂੰ ਫੁੱਟਏਜ਼ ਚਾਹੀਦੀ ਹੈ, ਇਹ ਤਾਂ ਮੈਂ ਇਕੱਲੀ ਵੀ ਲੈ ਸਕਦੀ ਹਾਂ।

ਦੱਸ ਦਈਏ ਕਿ ਇਸ ਤੋਂ ਬਾਅਦ 'ਦਿਲ ਦੇਣ' ਦਾ ਟਾਸਕ ਸ਼ੁਰੂ ਹੁੰਦਾ ਹੈ, ਜਿਸ 'ਚ ਸਭ ਤੋਂ ਜ਼ਿਆਦਾ ਦਿਲ ਪਾਰਸ ਛਾਬੜਾ ਨੂੰ ਦਿੱਤੇ ਜਾਂਦੇ ਹਨ। ਉਥੇ ਹੀ ਸ਼ਹਿਨਾਜ਼ ਕੌਰ ਗਿੱਲ ਨੇ ਆਪਣਾ ਦਿਲ ਅੱਬੂ ਮਲਿਕ ਨੂੰ ਦਿੱਤਾ, ਜਿਸ ਦੀ ਵਜ੍ਹਾ ਉਸ ਦੱਸੀ ਕਿ 'ਸਾਰਿਆਂ ਨੇ ਪਾਰਸ ਨੂੰ ਹੀ ਦਿਲ ਦਿੱਤਾ, ਮੈਂ ਯੂਨੀਕ ਹਾਂ, ਇਸ ਲਈ ਮੈਂ ਕੁਝ ਵੱਖਰਾ ਹੀ ਕਰਾਂਗੀ, ਜਿਸ ਕਰਕੇ ਮੈਂ ਅੱਬੂ ਮਲਿਕ ਨੂੰ ਦਿਲ ਦੇਣਾ ਚਾਹੁੰਦੀ ਹਾਂ।'

ਦੱਸਣਯੋਗ ਹੈ ਕਿ ਸ਼ਹਿਨਾਜ਼ ਕੌਰ ਗਿੱਲ ਪਹਿਲੇ ਦਿਨ ਤੋਂ ਹੀ 'ਬਿੱਗ ਬੌਸ' ਦੇ ਘਰ 'ਚ ਆਪਣਾ ਦਬਦਬਾ ਕਾਇਮ ਕਰ ਚੁੱਕੀ ਹੈ। 'ਬਿੱਗ ਬੌਸ' 'ਚ ਉਸ ਦੀ ਓਵਰ ਐਕਟਿੰਗ ਉਸ ਨੂੰ ਹੋਰ ਵੀ ਅੱਗੇ ਲੈ ਕੇ ਜਾਵੇਗੀ।

 

 
 
 
 
 
 
 
 
 
 
 
 
 
 

Ration partners @parasvchhabrra aur @shehnaazgill ke beech ho rahi hai yeh cute nok jhok! Tune in to #BiggBoss13 at 10:30 PM tonight. Anytime on @voot. @Vivo_India @BeingSalmanKhan #BiggBoss #BB13 #SalmanKhan

A post shared by Colors TV (@colorstv) on Oct 2, 2019 at 4:29am PDT



ਆਪਣੇ ਭਾਈਚਾਰੇ ਚੋ ਆਪਣੇ ਜੀਵਨਸਾਥੀ ਦੀ ਚੋਣ ਕਰੋ - ਮੁਫ਼ਤ ਰਿਜਿਸਟ੍ਰੇਸ਼ਨ ਕਰੇ

Related News