'ਬਿੱਗ ਬੌਸ 13' ਦੇ ਸੈੱਟ ਤੋਂ ਲੀਕ ਹੋਈ ਸਲਮਾਨ ਖਾਨ ਦੀ ਤਸਵੀਰ

8/16/2019 5:09:31 PM

ਮੁੰਬਈ(ਬਿਊਰੋ)— ਬਾਲੀਵੁੱਡ ਦੇ ਦਬੰਗ ਖਾਨ ਅੱਜਕਲ ਆਪਣੀ ਆਉਣ ਵਾਲੀ ਫਿਲਮ 'ਦਬੰਗ 3' ਦੀ ਸ਼ੂਟਿੰਗ 'ਚ ਰੁੱਝੇ ਹੋਏ ਹਨ। ਇਸ ਦੇ ਨਾਲ ਹੀ ਉਹ 'ਬਿੱਗ ਬੌਸ 13' ਦੀ ਸ਼ੂਟਿੰਗ ਵੀ ਕਰ ਰਹੇ ਹਨ। ਬਿੱਜੀ ਸ਼ੈਡੀਊਲ ਦੇ ਚਲਦੇ ਟਵਿਟਰ 'ਤੇ ਕਲਰਸ ਨੇ ਫੈਨਜ਼ ਨੂੰ ਇਕ ਤੋਹਫਾ ਦਿੱਤਾ ਹੈ। ਸਲਮਾਨ ਖਾਨ ਦੇ ਸ਼ੋਅ 'ਬਿੱਗ ਬੌਸ 13' ਦੇ ਪ੍ਰੋਮੋ ਦੀ ਇਕ ਤਸਵੀਰ ਸਾਹਮਣੇ ਆਈ ਹੈ। ਇਸ 'ਚ ਸਲਮਾਨ ਹੱਥ 'ਚ ਡੰਡਾ ਫੜ੍ਹੇ ਨਜ਼ਰ ਆ ਰਹੇ ਹਨ। ਮੀਡੀਆ ਰਿਪੋਰਟਸ ਦੀਆਂ ਮੰਨੀਏ ਤਾਂ ਸਲਮਾਨ ਖਾਨ ਦਾ ਇਹ ਪ੍ਰੋਮੋ ਮੁੰਬਈ 'ਚ ਹੀ ਸ਼ੂਟ ਕੀਤਾ ਗਿਆ ਹੈ। 'ਬਿੱਗ ਬੌਸ 13' ਜਲਦ ਹੀ ਕਲਰਸ 'ਤੇ ਸ਼ੁਰੂ ਹੋਣ ਵਾਲਾ ਹੈ। ਹਾਲਾਂਕਿ ਡੇਟ ਸਾਹਮਣੇ ਨਹੀਂ ਆਈ ਹੈ ਪਰ ਅਜਿਹਾ ਕਿਹਾ ਜਾ ਰਿਹਾ ਹੈ ਕਿ ਇਹ ਸ਼ੋਅ ਸਤੰਬਰ ਦੇ ਮਹੀਨੇ ਤੋਂ ਸ਼ੁਰੂ ਹੋ ਜਾਵੇਗਾ।

 
 
 
 
 
 
 
 
 
 
 
 
 
 

Coming soon with the one & only @BeingSalmanKhan!!! Excited? #BB13 #BiggBoss

A post shared by Colors TV (@colorstv) on Aug 12, 2019 at 8:47am PDT


ਪ੍ਰੋਮੋ ਤਸਵੀਰ 'ਚ ਸਲਮਾਨ ਕਾਲੇ ਰੰਗ ਦੀ ਸੈਂਡੋ 'ਚ ਨਜ਼ਰ ਆ ਰਹੇ ਹਨ। ਤਸਵੀਰ ਦੇਖਣ ਤੋਂ ਲੱਗ ਰਿਹਾ ਹੈ ਕਿ ਪ੍ਰੋਮੋ ਕਾਫੀ ਮਜ਼ੇਦਾਰ ਹੋਵੇਗਾ। ਫੈਨਜ਼ ਇਸ ਨੂੰ ਲੈ ਕੇ ਕਾਫੀ ਉਤਸ਼ਾਹਿਤ ਹਨ ਤੇ ਪ੍ਰੋਮੋ ਦਾ ਬੇਸਬਰੀ ਨਾਲ ਇੰਤਜ਼ਾਰ ਕਰ ਰਹੇ ਹਨ। ਸ਼ੋਅ ਦੀ ਗੱਲ ਕਰੀਏ ਤਾਂ ਸ਼ੋਅ ਨੂੰ ਹਰ ਵਾਰ ਦੀ ਤਰ੍ਹਾਂ ਇਸ ਵਾਰ ਵੀ ਸਲਮਾਨ ਖਾਨ ਆਪਣੇ ਵੱਖਰੇ ਅੰਦਾਜ਼ 'ਚ ਹੋਸਟ ਕਰਦੇ ਨਜ਼ਰ ਆਉਣਗੇ। ਕਈ ਦਿਨਾਂ ਤੋਂ ਸ਼ੋਅ ਦੇ ਮੁਕਾਬਲੇਬਾਜ਼ਾਂ ਦੇ ਨਾਮਾਂ ਨੂੰ ਲੈ ਕੇ ਅੰਦਾਜ਼ੇ ਲਗਾਏ ਜਾ ਰਹੇ ਸਨ, ਅਜਿਹੇ 'ਚ ਕਰਨ ਪਟੇਲ, ਆਦਿੱਤਿਆ ਨਾਰਾਇਣ, ਮਿਹੀਕਾ ਸ਼ਰਮਾ, ਦੇਵੋਲਿਨਾ ਵਰਗੀਆਂ ਕਈ ਹਸਤੀਆਂ ਦੇ ਨਾਮ ਸਾਹਮਣੇ ਆ ਰਹੇ ਹਨ।



ਆਪਣੇ ਭਾਈਚਾਰੇ ਚੋ ਆਪਣੇ ਜੀਵਨਸਾਥੀ ਦੀ ਚੋਣ ਕਰੋ - ਮੁਫ਼ਤ ਰਿਜਿਸਟ੍ਰੇਸ਼ਨ ਕਰੇ

manju bala

This news is Edited By manju bala

Related News